11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਦੁਸਹਿਰਾ ਪ੍ਰਬੰਧਕ ਕਮੇਟੀ ਸ਼ਾਹਕੋਟ ਵਲੋਂ ਦੁਸਹਿਰਾ ਮਨਾਉਣ ਦੀਆਂ ਤਿਆਰੀਆਂ ਜ਼ੋਰਾਂ ’ਤੇ

ਸ਼ਾਹਕੋਟ, 10 ਅਕਤੂਬਰ (ਨਗਿੰਦਰ ਸਿੰਘ ਬਾਂਸਲ)- ਦੁਸਹਿਰਾ ਪ੍ਰਬੰਧਕ ਕਮੇਟੀ (ਰਜਿ.) ਸ਼ਾਹਕੋਟ ਵੱਲੋਂ ਦੁਸਹਿਰੇ ਦਾ ਤਿਉਹਾਰ ਮਨਾਉਣ ਸਬੰਧੀ ਕੀਤੇ ਜਾਣ ਵਾਲੇ ਵੱਖ ਵੱਖ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ ਜਾਰੀ ਹਨ।

ਅਜੀਤ ਡੈਸਕ 11-10-2026
ਸ਼ਾਹਕੋਟ, 10 ਅਕਤੂਬਰ (ਨਗਿੰਦਰ ਸਿੰਘ ਬਾਂਸਲ)- ਦੁਸਹਿਰਾ ਪ੍ਰਬੰਧਕ ਕਮੇਟੀ (ਰਜਿ.) ਸ਼ਾਹਕੋਟ ਵੱਲੋਂ ਦੁਸਹਿਰੇ ਦਾ ਤਿਉਹਾਰ ਮਨਾਉਣ ਸਬੰਧੀ ਕੀਤੇ ਜਾਣ ਵਾਲੇ ਵੱਖ ਵੱਖ ਸਮਾਗਮਾਂ ਦੀਆਂ ਤਿਆਰੀਆਂ ਜ਼ੋਰਾਂ ’ਤੇ ਜਾਰੀ ਹਨ। ਬੀਤੇ ਕੱਲ੍ਹ ਦੁਸਹਿਰਾ ਗਰਾਊਂਡ ਵਿਚ ਝੰਡੀ ਪੂਜਣ ਦੀ ਰਸਮ ਤੋਂ ਬਾਅਦ ਦਸਹਿਰਾ ਕਮੇਟੀ ਵਲੋਂ ਕੀਤੀ ਗਈ ਮੀਟਿੰਗ ਵਿਚ ਦੁਸਹਿਰੇ ਦੇ ਤਿਉਹਾਰ ਦੇ ਵੱਖ ਵੱਖ ਸਮਾਗਮਾਂ ਦੀਆਂ ਤਿਆਰੀਆਂ ਦੀ ਰੂਪ ਰੇਖਾ ਤਿਆਰ ਕੀਤੀ ਗਈ। ਦੁਸਹਿਰਾ ਕਮੇਟੀ ਦੇ ਚੇਅਰਮੈਨ ਪ੍ਰਵੀਨ ਗਰੋਵਰ, ਸਰਪ੍ਰਸਤ ਕਮਲ ਨਾਹਰ ਅਤੇ ਪ੍ਰਧਾਨ ਰਾਜੇਸ਼ ਪਰਾਸ਼ਰ ਨੇ ਦੱਸਿਆ ਕਿ 13 ਅਕਤੂਬਰ ਨੂੰ ਸ਼ਹਿਰ ਵਿਚ ਸ਼ੋਭਾ ਯਾਤਰਾ ਸਜਾਈ ਜਾਵੇਗੀ ਜਿਸ ਦੌਰਾਨ ਪ੍ਰਭੂ ਸ਼੍ਰੀ ਰਾਮ ਜੀ ਦੇ ਜੀਵਨ ਨਾਲ ਸਬੰਧਤ ਝਾਕੀਆਂ ਸ਼ੋਭਾ ਯਾਤਰਾ ਦਾ ਮੁੱਖ ਆਕਰਸ਼ਣ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸੇ ਦਿਨ ਰਾਤ ਵੇਲੇ ਪ੍ਰਭੂ ਸ਼੍ਰੀ ਰਾਮ ਜੀ ਦਾ ਵਿਆਹ ਸਮਾਗਮ ਕਰਵਾਇਆ ਜਾਵੇਗਾ। ਇਨ੍ਹਾਂ ਸਮਾਗਮਾਂ ਨਾਲ ਹੀ ਦੁਸਹਿਰੇ ਦੇ ਤਿਉਹਾਰ ਦਾ ਆਰੰਭ ਹੋ ਜਾਵੇਗਾ ਅਤੇ 19 ਅਤੇ 20 ਅਕਤੂਬਰ ਨੂੰ ਦੁਸਹਿਰਾ ਗਰਾਊਂਡ ਸ਼ਾਹਕੋਟ ਵਿਚ ਪੂਰੀ ਧੂਮਧਾਮ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਤਿਉਹਾਰ ਦੇ ਅੰਤਿਮ ਦਿਨ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਅਗਨੀ ਭੇਟ ਕੀਤਾ ਜਾਵੇਗਾ। ਇਸ ਮੌਕੇ ਦੁਸਹਿਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੇ ਤਿਉਹਾਰ ਨਾਲ ਸਬੰਧਿਤ ਵੱਖ ਵੱਖ ਸਮਾ ਗਮਾਂ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਕੇ ਸਮਾਗਮਾਂ ਦੀ ਰੌਣਕ ਨੂੰ ਵਧਾਉਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿਚ ਸਰਪ੍ਰਸਤ ਦਰਸ਼ਨ ਅਰੋੜਾ, ਵਰਿੰਦਰ ਨਾਹਰ ਮੀਤ ਪ੍ਰਧਾਨ, ਵਿਵੇਕ ਸ਼ਰਮਾ, ਡਾ. ਨਰੇਸ਼ ਸੱਗੂ, ਅਮਨ ਮਲਹੋਤਰਾ, ਰਾਕੇਸ਼ ਬਾਂਸਲ, ਦੀਪਕ ਸੋਬਤੀ ਆਰ.ਏ., ਧਰਮਵੀਰ ਅਰੋੜਾ, ਰਾਜਾ ਅਰੋੜਾ, ਬਲਵਿੰਦਰ ਸਿੰਘ ਬਿੰਦਾ, ਪ੍ਰਦੀਪ ਕੁਮਾਰ ਡੱਬ, ਨੀਰਜ ਨਾਹਰ, ਸੋਨੀ ਮਹਿਰਾ, ਗੋਪੀ ਸਿੰਘ, ਸਚਿਨ ਜਿੰਦਲ, ਰਾਮ ਗੋਇਲ, ਅਸ਼ਵਨੀ ਮਿੱਤਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸੋਲਖੀਆਂ ’ ਚ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡੀ . ਸੀ . ਤੇ ਐੱਸ . ਐੱਸ . ਪੀ . ਨੇ ਕੀਤੀ ਮੀਟਿੰਗ ਨਸ਼ਾ ਤਸਕਰਾਂ ਬਾਰੇ ਸੂ... ਅਗਲੀ ਖ਼ਬਰ ਕਰਮ ਕੌਰ ਕੈਂਥ ਨਮਿਤ ਅੰਤਿਮ ਅਰਦਾਸ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।