11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨੂਰਮਹਿਲ ਅਤੇ ਬਿਲਗਾ ਵਿਖੇ ਨਕਲੀ ਮਠਿਆਈਆਂ ਤੇ ਪਨੀਰ ਦੀ ਵਿਕਰੀ ਵਿਰੁੱਧ ਛਾਪੇਮਾਰੀ ਦੀ ਮੰਗ

ਨੂਰਮਹਿਲ/ਬਿਲਗਾ, 10 ਅਕਤੂਬਰ (ਤਜਿੰਦਰ ਕੁਮਾਰ)- ਨੂਰਮਹਿਲ ਅਤੇ ਬਿਲਗਾ ਖੇਤਰ ਵਿੱਚ ਵੱਡੇ ਪੱਧਰ ’ਤੇ ਵਿਕ ਰਹੇ ਨਕਲੀ ਪਨੀਰ ਅਤੇ ਮਿਲਾਵਟੀ ਮਠਿਆਈਆਂ ਨੂੰ ਲੈ ਕੇ ਨੂਰਮਹਿਲ ਵਿਖੇ ਕੀਤੀ ਗਈ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਗੂਆਂ ਵਲੋਂ ਗੰਭੀਰ ਚਿੰਤਾ ਪ੍ਰਗਟਾਈ ਗਈ। ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਰੰਘਰੇਟਾ ਦਲ ਦੇ ਆਗੂ ਬਲਬੀਰ ਸਿੰਘ ਚੀਮਾ ਅਤੇ ਸਮਾਜ ਸੇਵੀ ਬਾਲਕ੍ਰਿਸ਼ਨ ਬਾਲੀ ਨੇ ਸਿਹਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖੇਤਰ ਵਿੱਚ ਨਕਲੀ ਮਠਿਆਈਆਂ ਤੇ ਪਨੀਰ ਵੇਚਣ ਵਾਲੀਆਂ ਦੁਕਾਨਾਂ ’ਤੇ ਤੁਰੰਤ ਛਾਪੇਮਾਰੀ ਕੀਤੀ ਜਾਵੇ।

ਨੂਰਮਹਿਲ ਵਿਖੇ ਨਕਲੀ ਪਨੀਰ ਅਤੇ ਮਿਲਾਵਟੀ ਮਿਠਾਈਆਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਰੰਘਰੇਟਾ ਦਲ ਆਗੂ ਬਲਬੀਰ ਸਿੰਘ ਚੀਮਾ, ਸਮਾਜ ਸੇਵੀ ਬਾਲਕ੍ਰਿਸ਼ਨ ਬਾਲੀ ਅਤੇ ਹੋਰ। ਤਸਵੀਰ: ਤਜਿੰਦਰ ਕੁਮਾਰ 11-10-2026
ਨੂਰਮਹਿਲ/ਬਿਲਗਾ, 10 ਅਕਤੂਬਰ (ਤਜਿੰਦਰ ਕੁਮਾਰ)- ਨੂਰਮਹਿਲ ਅਤੇ ਬਿਲਗਾ ਖੇਤਰ ਵਿੱਚ ਵੱਡੇ ਪੱਧਰ ’ਤੇ ਵਿਕ ਰਹੇ ਨਕਲੀ ਪਨੀਰ ਅਤੇ ਮਿਲਾਵਟੀ ਮਠਿਆਈਆਂ ਨੂੰ ਲੈ ਕੇ ਨੂਰਮਹਿਲ ਵਿਖੇ ਕੀਤੀ ਗਈ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਆਗੂਆਂ ਵਲੋਂ ਗੰਭੀਰ ਚਿੰਤਾ ਪ੍ਰਗਟਾਈ ਗਈ। ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਰੰਘਰੇਟਾ ਦਲ ਦੇ ਆਗੂ ਬਲਬੀਰ ਸਿੰਘ ਚੀਮਾ ਅਤੇ ਸਮਾਜ ਸੇਵੀ ਬਾਲਕ੍ਰਿਸ਼ਨ ਬਾਲੀ ਨੇ ਸਿਹਤ ਵਿਭਾਗ ਅਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖੇਤਰ ਵਿੱਚ ਨਕਲੀ ਮਠਿਆਈਆਂ ਤੇ ਪਨੀਰ ਵੇਚਣ ਵਾਲੀਆਂ ਦੁਕਾਨਾਂ ’ਤੇ ਤੁਰੰਤ ਛਾਪੇਮਾਰੀ ਕੀਤੀ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਖੁਲਾਸਾ ਕੀਤਾ ਕਿ ਤਿਉਹਾਰਾਂ ਦਾ ਸੀਜ਼ਨ ਨੇੜੇ ਆਉਂਦਿਆਂ ਹੀ ਖੇਤਰ ਦੀਆਂ ਕੁਝ ਦੁਕਾਨਾਂ ‘ਤੇ ਸ਼ਰੇਆਮ ਨਕਲੀ ਪਨੀਰ ਅਤੇ ਮਿਲਾਵਟੀ ਮਿਠਾਈਆਂ ਦੀ ਵਿਕਰੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਤੜਕੇ ਸਵੇਰੇ ਗੱਡੀਆਂ ਰਾਹੀਂ ਬਾਹਰੋਂ ਇਹ ਨਕਲੀ ਸਮਾਨ ਲਿਆ ਕੇ ਸਥਾਨਕ ਦੁਕਾਨਾਂ ‘ਤੇ ਸਪਲਾਈ ਕੀਤਾ ਜਾ ਰਿਹਾ ਹੈ, ਜੋ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ। ਤਿਉਹਾਰੀ ਦਿਨਾਂ ਨੂੰ ਮੁੱਖ ਰੱਖਦਿਆਂ ਰੰਘਰੇਟਾ ਦਲ ਆਗੂ ਬਲਬੀਰ ਸਿੰਘ ਚੀਮਾ ਅਤੇ ਸਮਾਜ ਸੇਵੀ ਬਾਲਕ੍ਰਿਸ਼ਨ ਬਾਲੀ ਨੇ ਸਖ਼ਤ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਦੁਕਾਨਦਾਰ ਇਸ ਤਿਉਹਾਰੀ ਸੀਜ਼ਨ ਦੌਰਾਨ ਨਕਲੀ ਜਾਂ ਮਿਲਾਵਟੀ ਵਸਤੂਆਂ ਵੇਚਦਾ ਫੜਿਆ ਗਿਆ, ਤਾਂ ਉਸ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੇ ਦੁਕਾਨਦਾਰਾਂ ਵਿਰੁੱਧ ਮੌਕੇ ‘ਤੇ ਹੀ ਤੁਰੰਤ ਪ੍ਰਸ਼ਾਸਨਿਕ ਤੇ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਉਨ੍ਹਾਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਅਪੀਲ ਕੀਤੀ ਕਿ ਤਿਉਹਾਰਾਂ ਤੋਂ ਪਹਿਲਾਂ ਨੂਰਮਹਿਲ ਅਤੇ ਬਿਲਗਾ ਦੇ ਬਜ਼ਾਰਾਂ ਵਿੱਚ ਵਿਸ਼ੇਸ਼ ਚੈਕਿੰਗ ਅਭਿਆਨ ਚਲਾ ਕੇ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ ਜਾਣ ਤਾਂ ਜੋ ਆਮ ਜਨਤਾ ਨੂੰ ਨਕਲੀ ਤੇ ਜ਼ਹਿਰੀਲੀਆਂ ਵਸਤੂਆਂ ਤੋਂ ਬਚਾਇਆ ਜਾ ਸਕੇ।
ਪਿਛਲੀ ਖ਼ਬਰ ਕਰਮ ਕੌਰ ਕੈਂਥ ਨਮਿਤ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਆਂਗਣਵਾੜੀ ਸੈਂਟਰ ਵਿਖੇ ਪੋਸ਼ਣ ਮਾਹ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।