07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਅਦਾਲਤ ਵਲੋਂ ਮਾਂ ਭਗਵਤੀ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਵਿਰੁੱਧ ਦਾਇਰ ਕੇਸ ਖਾਰਜ

ਜਲੰਧਰ, 6 ਅਕਤੂਬਰ (ਜਤਿੰਦਰ ਪੰਮੀ)-ਜੇ. ਐੱਮ.

ਅਜੀਤ ਡੈਸਕ 07-10-2026
ਜਲੰਧਰ, 6 ਅਕਤੂਬਰ (ਜਤਿੰਦਰ ਪੰਮੀ)-ਜੇ.ਐੱਮ.ਆਈ.ਸੀ. ਤੇ ਸਿਵਲ ਜੂਨੀਅਰ ਡਿਵੀਜ਼ਨ ਸੁਮਿਤ ਗਰਗ ਦੀ ਅਦਾਲਤ ਵਲੋਂ ਮਾਂ ਭਗਵਤੀ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਵਿਰੁੱਧ ਦਾਇਰ ਕੀਤਾ ਗਿਆ ਮਾਣਹਾਨੀ ਤੇ ਗੈਰ-ਕਾਨੂੰਨੀ ਜਗਰਾਤਾ ਕਰਵਾਉਣ ਦਾ ਮੁਕੱਦਮਾ ਖਾਰਜ ਕਰ ਦਿੱਤਾ ਗਿਆ ਹੈ। ਕੇਸ ਖਾਰਜ ਕਰਨ ਦੇ ਨਾਲ ਹੀ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਮਾਮਲੇ ’ਚ ਬਰੀ ਕਰ ਦਿੱਤਾ। ਕੇਸ ਦੀ ਪੈਰਵੀ ਕਰ ਰਹੇ ਵਕੀਲਾਂ ਪ੍ਰਭਜੋਤ ਸਿੰਘ ਸਿਡਾਨਾ, ਐਡਵੋਕੇਟ ਤਾਰਨਜੋਤ ਸਿੰਘ ਸਿਡਾਨਾ ਅਤੇ ਐਡਵੋਕੇਟ ਮਿਹਰਜੋਤ ਸਿੰਘ ਸਿਡਾਨਾ ਨੇ ਦੱਸਿਆ ਕਿ ਮਾਣਯੋਗ ਅਦਾਲਤ ਨੇ ਨਿਊ ਜਵਾਹਰ ਨਗਰ ਵਿੱਚ ਸਾਲਾਨਾ ਧਾਰਮਿਕ ਜਗਰਾਤੇ ਨਾਲ ਜੁੜੇ ਲੰਬੇ ਸਮੇਂ ਤੋਂ ਚੱਲ ਰਹੇ ਦੀਵਾਨੀ ਤੇ ਫੌਜਦਾਰੀ ਮੁਕੱਦਮਿਆਂ ਵਿੱਚ ਇਹ ਫੈਸਲਾ ਸੁਣਾਇਆ ਹੈ। ਉਨ੍ਹਾਂ ਦੱਸਿਆ ਕਿ ਜਸਮੀਤ ਸਿੰਘ ਨੇ 2019 ਵਿੱਚ ਦੀਵਾਨੀ ਮੁਕੱਦਮਾ ਤੇ 2020 ਵਿੱਚ ਅਪਰਾਧਿਕ ਸ਼ਿਕਾਇਤ ਦੇ ਆਧਾਰ ’ਤੇ ਉਕਤ ਅਦਾਲਤ ਵਿੱਚ ਕੇਸ ਚੱਲ ਰਿਹਾ ਸੀ। ਬਚਾਅ ਪੱਖ ਦੇ ਵਕੀਲਾਂ ਵੱਲੋਂ ਪੇਸ਼ ਕੀਤੀਆਂ ਗਈਆਂ ਠੋਸ ਦਲੀਲਾਂ ਨੂੰ ਸਵੀਕਾਰ ਕਰਦਿਆਂ, ਮਾਣਯੋਗ ਅਦਾਲਤ ਨੇ ਹਰਜਾਨੇ ਦੇ ਦੀਵਾਨੀ ਮੁਕੱਦਮੇ ਨੂੰ ਖਾਰਜ ਕਰ ਦਿੱਤਾ ਅਤੇ ਅਪਰਾਧਿਕ ਮਾਮਲੇ ਵਿੱਚ ਰਾਜਿੰਦਰ ਸਹਿਗਲ ਤੇ ਅਸ਼ੋਕ ਕੁਮਾਰ ਅਗਰਵਾਲ ਨੂੰ ਬਰੀ ਕਰ ਦਿੱਤਾ।
ਪਿਛਲੀ ਖ਼ਬਰ ਜ਼ਿਲ੍ਹਾ ਅਕਾਲੀ ਦਲ (ਬ) ਜਲੰਧਰ ਸ਼ਹਿਰੀ ਵਲੋਂ ਢੀਂਡਸਾ ਦੀ ਅਗਵਾਈ ਹੇਠ ‘ਜਨ ਸੰਪਰਕ’ ਮੁਹਿੰਮ ਦੀ ਸ਼ੁਰੂਆਤ ਅਗਲੀ ਖ਼ਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦੇਣ 11 ਨੂੰ ਜਲੰਧਰ ਤੋਂ ਵੱਡਾ ਜਥਾ ਜਾਵੇਗਾ-ਚੱਢਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।