30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਇਜਲਾਸ ਦੌਰਾਨ ਸੀ.ਐੱਨ.ਜੀ. ਪਲਾਂਟ ਦੇ ਵਿਰੋਧ ’ਚ ਦਿਖਾਈਆਂ ਕਾਲੀਆਂ ਝੰਡੀਆਂ

ਇਸ ਇਜਲਾਸ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਦੁਕਾਨਦਾਰਾਂ ਵਲੋਂ ਖੰਡ ਮਿੱਲ ਭੋਗਪੁਰ ਵਿਖੇ ਲੱਗ ਰਹੇ ਸੀ. ਐੱਨ.

ਅਜੀਤ ਡੈਸਕ 30-09-2026
ਇਸ ਇਜਲਾਸ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਦੁਕਾਨਦਾਰਾਂ ਵਲੋਂ ਖੰਡ ਮਿੱਲ ਭੋਗਪੁਰ ਵਿਖੇ ਲੱਗ ਰਹੇ ਸੀ.ਐੱਨ.ਜੀ. ਪਲਾਂਟ ਨੂੰ ਲੈ ਕੇ ਕਾਲੀਆਂ ਝੰਡੀਆਂ ਦਿਖਾ ਕੇ ਭਾਰੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਕਿਸਾਨਾਂ ਵਲੋਂ ਖੰਡ ਮਿੱਲ ਨੂੰ ਦਿੱਤੀ ਗਈ ਹੈ। ਇਸ ਦੀ ਵਰਤੋਂ ਖੰਡ ਮਿੱਲ ਤੋਂ ਇਲਾਵਾ ਹੋਰ ਕਿਸੇ ਨਿੱਜੀ ਅਦਾਰੇ ਨੂੰ ਨਹੀਂ ਦਿੱਤੀ ਜਾ ਸਕਦੀ। ਇਹ ਜ਼ਮੀਨ ਕਿਸਾਨਾਂ ਵਾਸਤੇ ਗੰਨੇ ਦੀਆਂ ਨਵੀਆਂ ਕਿਸਮਾਂ ਦੀ ਕਾਸ਼ਤ ਕਰਨ ਅਤੇ ਆਯਾਤ ਕਰਨ ਲਈ ਹੈ। ਕੋ ਕਿਸੇ ਹੋਰ ਨਿੱਜੀ ਅਦਾਰੇ ਨੂੰ ਦੇਣਾ ਕਾਨੂੰਨੀ ਤੌਰ ’ਤੇ ਗ਼ਲਤ ਹੈ। ਜੇਕਰ ਮਿੱਲ ਨੂੰ ਇਹ ਜ਼ਮੀਨ ਨਹੀਂ ਚਾਹੀਦੀ ਤਾਂ ਕਿਸਾਨਾਂ ਨੂੰ ਵਾਪਸ ਕੀਤੀ ਜਾਵੇ । ਇਸ ਮੌਕੇ ਉਨ੍ਹਾਂ ਕਿਹਾ ਕਿ ਆਮ ਇਜਲਾਸ ਵਿਚ ਜੋ ਐੱਮ.ਓ.ਯੂ. ਸੀ.ਐੱਨ.ਜੀ. ਕੰਪਨੀ ਨਾਲ ਹੋਇਆ ਹੈ ਅੱਜ ਦੇ ਇਜਲਾਸ ਵਿਚ ਉਸ ਨੂੰ ਰੱਦ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਇਨਸਾਫ ਮਿਲੇ। ਇਸ ਮੌਕੇ ਕਿਸਾਨ ਜਥੇਬੰਦੀਆਂ ਅਤੇ ਦੁਕਾਨਦਾਰਾਂ ਵਲੋਂ ਕੁਰਸੀਆਂ ਛੱਡ ਕੇ ਸਟੇਜ ਦੇ ਅੱਗੇ ਕਾਲੇ ਝੰਡੇ ਦਿਖਾ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਨੂੰ ਕਿਸਾਨ ਜਥੇਬੰਦੀਆਂ ਅਤੇ ਦੁਕਾਨਦਾਰਾਂ ਵਲੋਂ ਮੰਗ-ਪੱਤਰ ਵੀ ਦਿੱਤੇ ਗਏ। ਇਸ ਮੌਕੇ ਚਰਨਜੀਤ ਸਿੰਘ ਡੱਲਾ ਨੇ ਦੱਸਿਆ ਕਿ ਜਨਰਲ ਮੈਨੇਜਰ ਵਲੋਂ ਆਮ ਇਜਲਾਸ ਬਾਰੇ ਕਿਸਾਨਾਂ ਨੂੰ ਗ਼ਲਤ ਜਾਣਕਾਰੀ ਦਿੱਤੀ ਹੈ। ਇਸ ਮੌਕੇ ਚਰਨਜੀਤ ਸਿੰਘ ਡੱਲਾ, ਅਮ੍ਰਿਤਪਾਲ ਸਿੰਘ ਖਰਲ ਕਲਾਂ ਸਰਕਲ ਪ੍ਰਧਾਨ ਅਕਾਲੀ ਦਲ (ਬਾਦਲ), ਅਰਵਿੰਦਰ ਸਿੰਘ ਝਮਟ,ਕਿਸਾਨ ਆਗੂ ਮੁਕੇਸ਼ ਚੰਦਰ, ਗੁਰਦੀਪ ਸਿੰਘ ਚੱਕ ਝੰਡੂ, ਲਵਦੀਪ ਸਿੰਘ ਮੋਗਾ, ਅਮਰਜੀਤ ਸਿੰਘ ਚੋਲਾਂਗ ਕਿਸਾਨ ਆਗੂ, ਰਾਜ ਕੁਮਾਰ ਰਾਜਾ ਪ੍ਰਧਾਨ ਨਗਰ ਕੌਂਸਲ, ਵਿਸ਼ਾਲ ਬਹਿਲ ਪ੍ਰਧਾਨ ਮਾਰਕੀਟ ਐਸੋਸੀਏਸ਼ਨ, ਜੰਗਵੀਰ ਸਿੰਘ ਚੌਹਾਨ, ਗੁਰਪਾਲ ਸਿੰਘ ਸਾਬੀ, ਅਮਰਜੀਤ ਸਿੰਘ ਹੰਸਪਾਲ ਪ੍ਰਧਾਨ ਸ਼ਹੀਦ ਭਗਤ ਸਿੰਘ ਸੁਸਾਇਟੀ, ਕਿਸਾਨ ਆਗੂ ਬਲਵਿੰਦਰ ਸਿੰਘ ਮੱਲੀ ਨੰਗਲ, ਸੋਨੂੰ ਅਰੋੜਾ, ਰੋਬਿਨ ਅਰੋੜਾ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਭੋਗਪੁਰ ਸਹਿਕਾਰੀ ਖੰਡ ਮਿੱਲ ਦਾ ਸਾਲਾਨਾ ਆਮ ਇਜਲਾਸ ਹੋਇਆ ਅਗਲੀ ਖ਼ਬਰ ਐੱਸ.ਡੀ.ਐੱਮ. ਸ਼ਾਹਕੋਟ ਵਲੋਂ ਝੋਨੇ ਦੀ ਖ਼ਰੀਦ ਸੰਬੰਧੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ, ਖ਼ਰੀਦ ਏਜੰਸੀਆਂ ਤੇ ਆੜ੍ਹਤੀਆਂ ਨਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।