27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਸਾਗਰਪੁਰ ਦੇ ਦਰਜਨਾਂ ਲੋਕ ‘ਆਪ’ ਵਿਚ ਸ਼ਾਮਿਲ

ਨੂਰਮਹਿਲ, 26 ਸਤੰਬਰ (ਤਜਿੰਦਰ ਕੁਮਾਰ)- ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ‘ਸਰਕਾਰ ਆਪ ਕੇ ਦੁਆਰ’ ਮੁਹਿੰਮ ਤਹਿਤ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਸਾਗਰਪੁਰ ਵਿਖੇ ਦੂਜੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਹ ਸ਼ਾਮੂਲੀਅਤ ਚੇਅਰਮੈਨ ਲਖਵੀਰ ਸਿੰਘ ਸ਼ੀਰ ਦੇ ਯਤਨਾਂ ਸਦਕਾ ਜਸਵੰਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਹੋਈ।

ਅਜੀਤ ਡੈਸਕ 27-09-2026
ਨੂਰਮਹਿਲ, 26 ਸਤੰਬਰ (ਤਜਿੰਦਰ ਕੁਮਾਰ)- ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ‘ਸਰਕਾਰ ਆਪ ਕੇ ਦੁਆਰ’ ਮੁਹਿੰਮ ਤਹਿਤ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਸਾਗਰਪੁਰ ਵਿਖੇ ਦੂਜੀਆਂ ਪਾਰਟੀਆਂ ਨੂੰ ਅਲਵਿਦਾ ਆਖ ਕੇ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਹ ਸ਼ਾਮੂਲੀਅਤ ਚੇਅਰਮੈਨ ਲਖਵੀਰ ਸਿੰਘ ਸ਼ੀਰ ਦੇ ਯਤਨਾਂ ਸਦਕਾ ਜਸਵੰਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਹੋਈ। ਇਸ ਮੌਕੇ ਹਲਕਾ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਨਵੇਂ ਮੈਂਬਰਾਂ ਦਾ ਜੀ ਆਇਆਂ ਨੂੰ ਆਖਦਿਆਂ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਮਾਨ ਨੇ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਵਿਕਾਸ ਕੰਮਾਂ ਕਾਰਨ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਆਗੂ ਸਿਰਫ਼ ਵੋਟਾਂ ਦੇ ਸਮੇਂ ਹੀ ਪਿੰਡਾਂ ਵਿੱਚ ਆਉਂਦੇ ਸਨ, ਜਦੋਂਕਿ ‘ਆਪ’ ਦੇ ਨੁਮਾਇੰਦੇ ਹਮੇਸ਼ਾ ਲੋਕਾਂ ਦੇ ਵਿਚਕਾਰ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ। ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ’ਚ ਜਸਵੰਤ ਸਿੰਘ ਢਿੱਲੋਂ, ਮੱਖਣ ਸਿੰਘ, ਮਨਜੀਤ ਸਿੰਘ, ਨਵਜੋਤ ਸਿੰਘ, ਸਾਗਰ, ਅਮਨਿੰਦਰ, ਅੰਮ੍ਰਿਤ, ਯੋਗੇਸ਼, ਗੁਰਪ੍ਰੀਤ, ਅਮਰਜੀਤ, ਪੰਮਾ, ਮੁਹੰਮਦ ਸ਼ਰੀਫ, ਬਲਜਿੰਦਰ ਕੁਮਾਰ, ਬਲਵੀਰ, ਸੁਨੀਲ ਕੁਮਾਰ, ਸਰਬਜੀਤ, ਸ਼ੋਖਾ, ਮਦਨ ਲਾਲ, ਬਲਪ੍ਰੀਤ, ਪਰਮਜੀਤ ਲਾਲ, ਰਾਜ ਕਮਲ, ਰਾਜੂ, ਰਾਹੁਲ, ਬਿਕਰ ਸਿੰਘ, ਸੋਮਾ, ਕਮਲ, ਸੁਰਿੰਦਰ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹਿਲਾ ਸਮਰਥਕਾਂ ’ਚੋਂ ਮਨਦੀਪ, ਮੰਜੂ, ਭੋਲੀ, ਅਵਿਨਾਸ਼ ਕੌਰ, ਮੋਨਿਕਾ, ਦਰਸ਼ਨ ਕੌਰ, ਪਰਮਜੀਤ ਕੌਰ, ਨੀਲਮ, ਨੇਹਾ, ਬੰਸੋ, ਰਣਜੀਤ ਕੌਰ, ਸੱਤਿਆ, ਬਿਮਲਾ, ਮਨਵਿੰਦਰ ਕੌਰ, ਊਸ਼ਾ ਰਾਣੀ, ਨਛੱਤਰ ਕੌਰ, ਕੁਲਵਿੰਦਰ ਕੌਰ, ਰਾਜ ਰਾਣੀ, ਹਰਪ੍ਰੀਤ ਕੌਰ, ਕਮਲਾ, ਮੀਨਾ, ਮਨਜੀਤ, ਨਿਰਮਲ ਕੌਰ, ਰਾਣੀ, ਅਮਨਦੀਪ, ਬਲਵਿੰਦਰ ਕੌਰ, ਮਲਕੀਤ ਕੌਰ, ਬਲਜੀਤ ਕੌਰ, ਪ੍ਰਵੀਨ ਕੌਰ, ਜਸਵੀਰ ਕੌਰ, ਮਨਜੀਤ ਕੌਰ, ਦੀਵਾਨ, ਕਮਲੇਸ਼ ਕੌਰ, ਮਮਤਾ ਅਤੇ ਦਰਸ਼ਨ ਕੌਰ ਨੇ ਵੀ ਆਮ ਆਦਮੀ ਪਾਰਟੀ ਦਾ ਦਾਮਨ ਫੜਿਆ। ਇਸ ਸਮਾਗਮ ਦੌਰਾਨ ਚੇਅਰਮੈਨ ਲਖਵੀਰ ਸਿੰਘ ਸ਼ੀਰ, ਓਂਕਾਰ ਸਿੰਘ ਬਲਾਕ ਪ੍ਰਧਾਨ, ਚੇਅਰਮੈਨ ਰਾਜੂ ਉੱਪਲ, ਨਿਰਮਲ ਸਿੰਘ ਮੁਆਈ, ਜੋਤੀ ਮੁਆਈ, ਦਿਲਬਾਹਰ ਚੇਅਰਮੈਨ, ਜਸਬੀਰ ਸਿੰਘ ਰਾਮਪੁਰ, ਜੋਗਿੰਦਰ ਸਾਗਰ ਪਿੰਡ ਪ੍ਰਧਾਨ, ਰਣਜੀਤ ਸਿੰਘ ਕੰਦੋਲਾ, ਧਰਮਪਾਲ ਸਰਪੰਚ ਗੋਹੀਰ ਅਤੇ ਹੈਪੀ ਫਰਵਾਲਾ ਸਮੇਤ ਹੋਰ ਪਾਰਟੀ ਆਗੂ ਤੇ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਲਾਇਲਪੁਰ ਖਾਲਸਾ ਕਾਲਜ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ’ਚ ਸਮਾਗਮ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਵਿਖੇ ਮਨਾਇਆ ਐਨ. ਐਸ. ਐਸ. ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।