27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਯੂਨੀਵਰਸਿਟੀ ਕਾਲਜ ਵਿਖੇ ਮਨਾਇਆ ਐਨ. ਐਸ. ਐਸ. ਦਿਵਸ

ਗੁਰਾਇਆ, 26 ਸਤੰਬਰ (ਬਲਵਿੰਦਰ ਸਿੰਘ)-ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਸ਼੍ਰੀ ਹਨੂੰਮਤ ਆਈ. ਐਮ.

ਅਜੀਤ ਡੈਸਕ 27-09-2026
ਗੁਰਾਇਆ, 26 ਸਤੰਬਰ (ਬਲਵਿੰਦਰ ਸਿੰਘ)-ਵਿਸ਼ਵ ਸੈਰ-ਸਪਾਟਾ ਦਿਵਸ ਮੌਕੇ ਸ਼੍ਰੀ ਹਨੂੰਮਤ ਆਈ.ਐਮ.ਟੀ.ਵਿਖੇ ਵਿਸ਼ੇਸ਼ ਭਾਸ਼ਨ ਕਰਵਾਇਆ ਗਿਆ। ਇਸ ਦੌਰਾਨ ਪ੍ਰਿੰਸੀਪਲ ਡਾ.ਪਲਵਿੰਦਰ ਕੁਮਾਰ ਨੇ ‘ਸਮਾਰਟ ਸੈਰ-ਸਪਾਟਾ, ਟਿਕਾਊ ਭਵਿੱਖ, ਏ.ਆਈ. ਨਾਲ ਯਾਤਰਾ ਦਾ ਨਵਾਂ ਰੂਪ’ ਵਿਸ਼ੇ ‘ਤੇ ਸੰਬੋਧਨ ਕਰਦਿਆਂ ਸੈਰ-ਸਪਾਟਾ ਅਤੇ ਮਹਿਮਾਨ ਨਿਵਾਜੀ ਦੇ ਖੇਤਰ ਵਿਚ ਏ.ਆਈ. ਦੀ ਵਧ ਰਹੀ ਭੂਮਿਕਾ ਦੇ ਨਾਲ-ਨਾਲ ਜ਼ਿੰਮੇਵਾਰ ਅਤੇ ਟਿਕਾਊ ਸੈਰ-ਸਪਾਟੇ ਦੀ ਲੋੜ ‘ਤੇ ਵਿਸਥਾਰ ਨਾਲ ਚਾਨਣਾ ਪਾਇਆ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਵਿੱਖ ਦਾ ਸੈਰ-ਸਪਾਟਾ ਤਕਨਾਲੋਜੀ, ਟਿਕਾਊ ਵਿਕਾਸ ਅਤੇ ਮਨੁੱਖੀ ਤਜਰਬੇ ਦੇ ਸੁਚੱਜੇ ਮੇਲ ‘ਤੇ ਆਧਾਰਿਤ ਹੋਵੇਗਾ। ਏ.ਆਈ. ਰਾਹੀਂ ਯਾਤਰਾ ਦੀ ਬਿਹਤਰ ਯੋਜਨਾਬੰਦੀ, ਸੈਲਾਨੀਆਂ ਲਈ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਸਹੂਲਤਾਂ, ਸਰੋਤਾਂ ਦੀ ਸੁਚੱਜੀ ਵਰਤੋਂ ਅਤੇ ਸੈਰ-ਸਪਾਟਾ ਸਥਾਨਾਂ ਦੇ ਬਿਹਤਰ ਪ੍ਰਬੰਧਨ ਵਿਚ ਮਦਦ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸੈਰ-ਸਪਾਟੇ ਵਿਚ ਤਕਨਾਲੋਜੀ ਦਾ ਵਿਕਾਸ ਸਿਰਫ਼ ਸਹੂਲਤ ਅਤੇ ਕੰਮ ਨੂੰ ਸਵੈਚਾਲਿਤ ਕਰਨ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ। ਤਕਨਾਲੋਜੀ ਦੀ ਵਰਤੋਂ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਨੂੰ ਮਜ਼ਬੂਤ ਕਰਨ, ਸਥਾਨਕ ਸਭਿਆਚਾਰ ਅਤੇ ਵਿਰਸੇ ਦੀ ਸੰਭਾਲ, ਸਥਾਨਕ ਭਾਈਚਾਰੇ ਦੀ ਭਾਗੀਦਾਰੀ ਵਧਾਉਣ ਅਤੇ ਲੰਬੇ ਸਮੇਂ ਲਈ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਵੀ ਹੋਣੀ ਚਾਹੀਦੀ ਹੈ।
ਪਿਛਲੀ ਖ਼ਬਰ ਅਣਪਛਾਤੇ ਵਾਹਨ ਦੁਆਰਾ ਟੱਕਰ ਮਾਰਨ ਕਾਰਨ ਪਰਿਵਾਰ ਦੇ 3 ਜੀਅ ਜ਼ਖਮੀ ਅਗਲੀ ਖ਼ਬਰ ਪ੍ਰਾਚੀਨ ਸ਼ਿਵ ਮੰਦਰ ਨੂੰ ਲੈ ਕੇ ਪੈਦਾ ਹੋਏ ਵਿਵਾਦ ਹੋਇਆ ਹੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।