25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਨਿਗਮ ਕਮਿਸ਼ਨਰ ਵਲੋਂ 30 ਤੱਕ ਵੱਧ ਤੋਂ ਵੱਧ ਜਾਇਦਾਦ ਕਰ ਦੀ ਵਸੂਲੀ ਕਰਨ ਦੀ ਹਦਾਇਤ

ਜੰਡਿਆਲਾ ਮੰਜਕੀ, 24 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਵੱਖ ਵੱਖ ਸੂਬਿਆਂ ’ਚ ਕੰਮ ਕਰਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਪ੍ਰਤੀਨਿਤਾ ਕਰਦੀ ਹੋਈ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈੱਡਰੇਸ਼ਨ ਦੀ ਕੇਂਦਰੀ ਕਮੇਟੀ ਦੀ ਮੀਟਿੰਗ ਸ੍ਰੀਨਗਰ ਵਿਖੇ ਹੋਈ। ਜਾਣਕਾਰੀ ਦਿੰਦਿਆਂ ਮੁਲਾਜ਼ਮਾਂ ਦੇ ਕੇਂਦਰੀ ਆਗੂ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਇਸ ਮੀਟਿੰਗ ’ਚ ਦੇਸ਼ ਦੇ 18 ਪ੍ਰਾਂਤਾਂ ਤੋਂ ਲਗਭਗ 26 ਮੁਲਾਜ਼ਮ ਜਥੇਬੰਦੀਆਂ ਨੇ ਭਾਗ ਲਿਆ ।

ਅਜੀਤ ਡੈਸਕ 25-09-2026
ਜੰਡਿਆਲਾ ਮੰਜਕੀ, 24 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਵੱਖ ਵੱਖ ਸੂਬਿਆਂ ’ਚ ਕੰਮ ਕਰਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਪ੍ਰਤੀਨਿਤਾ ਕਰਦੀ ਹੋਈ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈੱਡਰੇਸ਼ਨ ਦੀ ਕੇਂਦਰੀ ਕਮੇਟੀ ਦੀ ਮੀਟਿੰਗ ਸ੍ਰੀਨਗਰ ਵਿਖੇ ਹੋਈ। ਜਾਣਕਾਰੀ ਦਿੰਦਿਆਂ ਮੁਲਾਜ਼ਮਾਂ ਦੇ ਕੇਂਦਰੀ ਆਗੂ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਇਸ ਮੀਟਿੰਗ ’ਚ ਦੇਸ਼ ਦੇ 18 ਪ੍ਰਾਂਤਾਂ ਤੋਂ ਲਗਭਗ 26 ਮੁਲਾਜ਼ਮ ਜਥੇਬੰਦੀਆਂ ਨੇ ਭਾਗ ਲਿਆ । ਮੀਟਿੰਗ ਵਿੱਚ ਪ.ਸ.ਸ.ਫ. ਵਲੋਂ ਕੌਮੀ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ, ਮੈਂਬਰ ਕਰਮਜੀਤ ਸਿੰਘ ਬੀਹਲਾ ਅਤੇ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੀ ਸੂਬਾ ਪ੍ਰਧਾਨ ਹਰਮਨਪ੍ਰੀਤ ਕੌਰ ਗਿੱਲ ਵਲੋਂ ਸ਼ਮੂਲੀਅਤ ਕੀਤੀ ਗਈ। ਕੌਮੀ ਪ੍ਰਧਾਨ ਸੁਭਾਸ਼ ਲਾਂਬਾ ਨੇ ਸੰਬੋਧਨ ਕਰਦਿਆਂ ਸੀ.ਆਈ.ਟੀ.ਯੂ. ਜੰਮੂ ਕਸ਼ਮੀਰ ਦੇ ਪ੍ਰਧਾਨ ਅਤੇ ਵਿਧਾਇਕ ਯੂਸੁਫ਼ ਤਾਰਾਗਮੀ ਨੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਤੋਂ ਆਏ ਹੋਏ ਡੈਲੀਗੇਟਾਂ ਨੂੰ ਜੀ ਆਇਾਂ ਆਖਦਿਆਂ ਜੰਮੂ ਕਸ਼ਮੀਰ ਵਲੋਂ ਦੇਸ਼ ਦੀ ਆਜ਼ਾਦੀ ਵਿੱਚ ਪਾਏ ਯੋਗਦਾਨ ਅਤੇ ਆਉਣ ਦੇ ਸਮੇਂ ਜੰਮੂ ਕਸ਼ਮੀਰ ਦੀਆਂ ਪ੍ਰਸਥਿਤੀਆਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇਸ਼ ਦੇ ਮੁਲਾਜ਼ਮਾਂ ਅਤੇ ਹੋਰ ਕਿਰਤੀ ਲੋਕਾਂ ਦੀ ਸੁਚੱਜੀ ਅਗਵਾਈ ਕਰਨ ਲਈ ਉਸਾਰੂ ਵਿਚਾਰਾਂ ਕਰਕੇ ਨਵਾਂ ਸੰਘਰਸ਼ ਉਲੀਕੇਗੀ। ਕੌਮੀ ਪ੍ਰਧਾਨ ਸੁਭਾਸ਼ ਲਾਬਾ, ਜਨਰਲ ਸਕੱਤਰ ਏ ਸ੍ਰੀ ਕੁਮਾਰ, ਕੈਸੀਅਰ ਸ਼ਸ਼ੀ ਕਾਂਤ ਰਾਏ, ਕੌਮੀ ਮੀਤ ਪ੍ਰਧਾਨ ਤੀਰਥ ਸਿੰਘ ਬਾਸੀ, ਜੁਆਇੰਟ ਸਕੱਤਰ ਰਾਸ਼ਿਦ ਨਜ਼ਰ, ਪ੍ਰਸ਼ਾਂਤ ਜਮੋਦੇ ਤੇ ਆਧਾਰਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਦੋ ਰੋਜ਼ਾ ਮੀਟਿੰਗ ਦੀ ਸ਼ੁਰੂਆਤ ਕੀਤੀ ਗਈ। ਮੀਟਿੰਗ ਵਿੱਚ ਕੇਂਦਰ ਅਤੇ ਪ੍ਰਾਂਤਾਂ ਦੇ ਮੁਲਾਜ਼ਮਾਂ ਦੇ ਪੁਰਾਣੀ ਪੈਨਸ਼ਨ ਬਹਾਲੀ ਅਤੇ ਹੋਰ ਮੁੱਖ ਮੁੱਦੇ ਵੀ ਵਿਚਾਰੇ ਗਏ।
ਪਿਛਲੀ ਖ਼ਬਰ ਨਿਗਮ ਕਮਿਸ਼ਨਰ ਵਲੋਂ 30 ਤੱਕ ਵੱਧ ਤੋਂ ਵੱਧ ਜਾਇਦਾਦ ਕਰ ਦੀ ਵਸੂਲੀ ਕਰਨ ਦੀ ਹਦਾਇਤ ਅਗਲੀ ਖ਼ਬਰ ਆਟੋ ਰਿਕਸ਼ਾ ’ ਚੋਂ 90 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ , ਦੋ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।