24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਫੋਰਟਿਸ ਹਸਪਤਾਲ ਜਲੰਧਰ ਨੇ 111 ਸਫ਼ਲ ਸਟੇਮੀ ਇੰਟਰਵੈਂਸ਼ਨਾਂ ਦੇ ਨਾਲ ਹਾਸਿਲ ਕੀਤੀ ਇਕ ਵੱਡੀ ਉਪਲਬਧੀ

ਜਲੰਧਰ, 23 ਸਤੰਬਰ (ਐੱਮ. ਐੱਸ.

ਡਾ. ਵੀ.ਪੀ. ਸ਼ਰਮਾ ਅਤੇ ਫੋਰਟਿਸ ਹਸਪਤਾਲ ਦੇ ਮਾਹਿਰ ਜਾਣਕਾਰੀ ਦਿੰਦੇ ਹੋਏ। ਤਸਵੀਰ : ਮੁਨੀਸ਼ 24-09-2026
ਜਲੰਧਰ, 23 ਸਤੰਬਰ (ਐੱਮ.ਐੱਸ. ਲੋਹੀਆ)-ਫੋਰਟਿਸ ਹਸਪਤਾਲ ਜਲੰਧਰ ਨੇ ਗੰਭੀਰ ਹਾਰਟ ਅਟੈਕ, ਜਿਸ ਨੂੰ ਐੱਸ.ਟੀ-ਐਲੀਵੇਸ਼ਨ ਮਾਇਓਕਾਰਡੀਅਲ ਇਨਫਾਰਕਸ਼ਨ (ਸਟੇਮੀ) ਕਿਹਾ ਜਾਂਦਾ ਹੈ, ਦੇ ਨਵੰਬਰ 2025 ਤੋਂ ਹੁਣ ਤੱਕ 111 ਮਾਮਲਿਆਂ ਦਾ ਸਫ਼ਲ ਇਲਾਜ ਕੀਤਾ ਹੈ, ਜਿਨ੍ਹਾਂ ’ਚ 91 ਪ੍ਰਾਇਮਰੀ ਐਂਜੀਓਪਲਾਸਟੀ (ਦਿਲ ਦੀਆਂ ਬੰਦ ਧਮਨੀਆਂ ਨੂੰ ਖੋਲ੍ਹਣ ਦੀਆਂ ਐਮਰਜੈਂਸੀ ਪ੍ਰੋਸੀਜਰਾਂ) ਅਤੇ 19 ਥ੍ਰੋਮਬੋਲਾਇਸਿਸ (ਕਲੌਟ-ਘੁਲਣ ਵਾਲੀਆਂ) ਪ੍ਰੋਸੀਜਰਾਂ ਸ਼ਾਮਿਲ ਹਨ। ਫੋਰਟਿਸ ਹਸਪਤਾਲ ਜਲੰਧਰ ਦੇ ਸੀਨੀਅਰ ਡਾਇਰੈਕਟਰ ਅਤੇ ਐੱਚ.ਓ.ਡੀ., ਕਾਰਡੀਓਲੋਜੀ ਡਾ. ਵੀ.ਪੀ. ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਦਿਲ ਨੂੰ ਹੋਣ ਵਾਲੇ ਨੁਕਸਾਨ ਨੂੰ ਸੀਮਤ ਕਰਨ ਲਈ ਖੂਨ ਦੇ ਵਹਾਅ ਨੂੰ ਤੇਜ਼ੀ ਨਾਲ ਬਹਾਲ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ‘ਸਟੇਮੀ’ ਉਦੋਂ ਹੁੰਦਾ ਹੈ, ਜਦੋਂ ਕੋਰੋਨਰੀ ਧਮਨੀ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ, ਜਿਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਤੱਕ ਖੂਨ ਦੀ ਸਪਲਾਈ ਰੁੱਕ ਜਾਂਦੀ ਹੈ। ਇਹ ਆਮ ਤੌਰ ’ਤੇ ਧਮਨੀ ਦੀ ਕੰਧ ’ਚ ਜਮ੍ਹਾਂ ਫੈਟੀ ਪਲਾਕ ਦੇ ਫੱਟਣ ਨਾਲ ਹੁੰਦਾ ਹੈ, ਜਿਸ ਨਾਲ ਖੂਨ ਦਾ ਥੱਕਾ (ਕਲੌਟ) ਬਣ ਜਾਂਦਾ ਹੈ ਅਤੇ ਧਮਨੀ ਬੰਦ ਹੋ ਜਾਂਦੀ ਹੈ। ਜੋਖ਼ਮ ਦੇ ਕਾਰਕਾਂ ’ਚ ਹਾਈ ਬਲੱਡ ਪ੍ਰੈਸ਼ਰ, ਡਾਇਬਟੀਜ਼, ਹਾਈ ਕੋਲੈਸਟ੍ਰੋਲ, ਸਿਗਰਟਨੋਸ਼ੀ, ਮੋਟਾਪਾ, ਆਰਾਮਤਲਬ ਜੀਵਨਸ਼ੈਲੀ ਅਤੇ ਦਿਲ ਦੀ ਬਿਮਾਰੀ ਦਾ ਪਰਿਵਾਰਕ ਇਤਿਹਾਸ ਸ਼ਾਮਿਲ ਹਨ। ਉਨ੍ਹਾਂ ਬਿਮਾਰੀ ਦਾ ਜਲਦੀ ਪਤਾ ਲਗਾਉਣ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਅਤੇ ਇਲਾਜ ਦੇ ਵਿਕਲਪਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਬੰਦ ਧਮਨੀਆਂ ਨੂੰ ਮੁੜ ਖੋਲ੍ਹਣ ਲਈ ਐਮਰਜੈਂਸੀ ਐਂਜੀਓਪਲਾਸਟੀ ਸਭ ਤੋਂ ਬਿਹਤਰ ਇਲਾਜ ਹੈ, ਬਸ਼ਰਤੇ ਇਸ ਨੂੰ ਤੁਰੰਤ ਕੀਤਾ ਜਾਵੇ, ਜਦਕਿ ਜਦੋਂ ਤੁਰੰਤ ਐਂਜੀਓਪਲਾਸਟੀ ਸੰਭਵ ਨਾ ਹੋਵੇ, ਤਾਂ ਕਲੌਟ-ਘੁਲਣ ਵਾਲੀ ਥ੍ਰੋਮਬੋਲਾਇਸਿਸ ਇਕ ਮਹੱਤਵਪੂਰਨ ਵਿਕਲਪ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ, ਭਵਿੱਖ ਵਿੱਚ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਰੋਕਣ ਲਈ ਐਂਟੀ-ਕਲੌਟਿੰਗ ਦਵਾਈਆਂ ਅਤੇ ਜੀਵਨਸ਼ੈਲੀ ’ਚ ਜ਼ਰੂਰੀ ਬਦਲਾਅ ਕਰਨਾ ਵੀ ਬਹੁਤ ਮਹੱਤਵਪੂਰਨ ਹੈ। ਡਾ. ਵੀ.ਪੀ. ਸ਼ਰਮਾ ਨੇ ਕਿਹਾ ਕਿ “ਗੰਭੀਰ ਹਾਰਟ ਅਟੈਕ ਦੇ ਮਾਮਲੇ ’ਚ ਹਿਚਕਿਚਾਹਟ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ; ਦਿਲ ਦੀ ਕਾਰਗੁਜ਼ਾਰੀ ਨੂੰ ਬਣਾਈ ਰੱਖਣ ਅਤੇ ਜਾਨ ਬਚਾਉਣ ਲਈ ਤੁਰੰਤ ਇਲਾਜ ਕਰਨਾ ਸਭ ਤੋਂ ਜ਼ਰੂਰੀ ਹੈ। ਇਸ ਮੌਕੇ ਡਾ. ਅੰਕੁਸ਼ ਮਹਿਤਾ, ਫੈਸਿਲਿਟੀ ਡਾਇਰੈਕਟਰ, ਡਾ. ਅੰਕਿਤ ਮਹਾਜਨ, ਸੀਨੀਅਰ ਕੰਸਲਟੈਂਟ, ਕਾਰਡੀਓਲੋਜੀ, ਡਾ. ਭੁਪਿੰਦਰ ਕੁਮਾਰ, ਸੀਨੀਅਰ ਕੰਸਲਟੈਂਟ ਕਾਰਡੀਓਲੋਜੀ, ਕਾਰਡਿਅਕ ਐਨੇਸਥੇਟਿਸਟ ਅਤੇ ਸੀਨੀਅਰ ਕੰਸਲਟੈਂਟ ਡਾ. ਸ਼ੀਤਲ ਗਰਗ ਅਤੇ ਡਾ. ਯਸ਼ਸਵੀ ਸ਼ਰਮਾ, ਕੰਸਲਟੈਂਟ, ਕਾਰਡੀਓ ਥੋਰੇਸਿਕ ਵੈਸਕੁਲਰ ਸਰਜਰੀ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਜਲੰਧਰ ਦੀ ਸਰਬਸੰਮਤੀ ਨਾਲ ਚੋਣ ਅਗਲੀ ਖ਼ਬਰ ਲਿੰਕ ਰੋਡ ’ਤੇ ਗੈਰ-ਕਾਨੂੰਨੀ ਥੜ੍ਹੀਆਂ ਤੇ ਘੇਰਾਬੰਦੀ ਨਾਲ ਸੜਕ ਦੀ ਚੌੜਾਈ ਘਟਣ ਬਾਰੇ ਨਿਗਮ ਨੂੰ ਕੀਤੀ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।