ਮਾਂ ਮਰੀਅਮ ਦਾ ਤਿਉਹਾਰ ਵੱਡੀ ਪੱਧਰ ’ਤੇ ਮਨਾਇਆ ਜਾਵੇਗਾ-ਸੂਰਜ ਮਸੀਹ
ਜਲੰਧਰ, 22 ਸਤੰਬਰ (ਜਸਪਾਲ ਸਿੰਘ)-ਮਾਂ ਮਰੀਅਮ ਦਾ ਸਾਲਾਨਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੇਂਟ ਮੈਰੀ ਕੈਥਿਡਰਲ ਚਰਚ ਜਲੰਧਰ ਛਾਉਣੀ ਵਿਖੇ ਮਨਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉੱਘੇ ਮਸੀਹੀ ਆਗੂ ਸੂਰਜ ਮਸੀਹ ਸਾਬਕਾ ਸਰਪੰਚ ਪਿੰਡ ਫੋਲੜੀਵਾਲ ਨੇ ਦੱਸਿਆ ਕਿ ਮਾਂ ਮਰੀਅਮ ਦੇ ਤਿਉਹਾਰ ਨੂੰ ਲੈ ਕੇ ਮਸੀਹੀ ਭਾਈਚਾਰੇ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਵਾਰ ਇਹ ਤਿਉਹਾਰ ਵੱਡੀ ਪੱਧਰ ’ਤੇ ਮਨਾਇਆ ਜਾ ਰਿਹਾ ਹੈ।
ਅਜੀਤ ਡੈਸਕ
23-09-2026