21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਤੀਜੇ ਦਿਨ ਵੀ ਲੁਟੇਰਿਆਂ ਦਾ ਸੁਰਾਗ ਨਹੀਂ, ਰਾਓਵਾਲੀ ’ਚ ਇੱਕ ਹੋਰ ਘਰ ਚੋਰਾਂ ਨੇ ਖੰਗਾਲਿਆ

ਸਾਬਣ ਫੈਕਟਰੀ ਮਾਲਕ ਦੀ 112 ਵਾਲੀ ਸੂਚਨਾ ਤੋਂ ਬਾਅਦ ਗਸ਼ਤ ਹੋਈ ਸੀ ਜਾਂ ਨਹੀਂ, ਹੁਣ ਇਹ ਸਵਾਲ ਵੀ ਜਾਂਚ ਦੇ ਘੇਰੇ ’ਚ ਮਕਸੂਦਾਂ, 20 ਸਤੰਬਰ (ਸੌਰਵ ਮਹਿਤਾ)—ਰਾਓਵਾਲੀ ਪਿੰਡ ਵਿੱਚ ਇਕੱਲੀ ਬਜ਼ੁਰਗ ਔਰਤ ਦੇ ਘਰ ਹੋਈ ਹਥਿਆਰਬੰਦ ਡਕੈਤੀ ਦੇ ਤੀਜੇ ਦਿਨ ਵੀ ਦਿਹਾਤੀ ਪੁਲਿਸ ਦੇ ਹੱਥ ਕੋਈ ਲੁਟੇਰਾ ਨਹੀਂ ਲੱਗਾ। ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਲਗਾਈਆਂ ਗਈਆਂ ਹਨ ਅਤੇ ਸੀਆਈਏ ਸਟਾਫ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਰਾਓਵਾਲੀ ’ਚ ਕੈਨੇਡਾ ਵਸਦੇ ਪਰਿਵਾਰ ਦੇ ਘਰ ਚੋਰੀ। ਚੋਰਾਂ ਨੇ ਅਲਮਾਰੀ ਤੋੜ ਕੇ ਸਾਰਾ ਸਮਾਨ ਖੰਗਾਲਿਆ, ਘਰ ਅੰਦਰ ਬਿਖਰਿਆ ਪਿਆ ਸਾਮਾਨ। 21-09-2026
ਸਾਬਣ ਫੈਕਟਰੀ ਮਾਲਕ ਦੀ 112 ਵਾਲੀ ਸੂਚਨਾ ਤੋਂ ਬਾਅਦ ਗਸ਼ਤ ਹੋਈ ਸੀ ਜਾਂ ਨਹੀਂ, ਹੁਣ ਇਹ ਸਵਾਲ ਵੀ ਜਾਂਚ ਦੇ ਘੇਰੇ ’ਚ ਮਕਸੂਦਾਂ, 20 ਸਤੰਬਰ (ਸੌਰਵ ਮਹਿਤਾ)—ਰਾਓਵਾਲੀ ਪਿੰਡ ਵਿੱਚ ਇਕੱਲੀ ਬਜ਼ੁਰਗ ਔਰਤ ਦੇ ਘਰ ਹੋਈ ਹਥਿਆਰਬੰਦ ਡਕੈਤੀ ਦੇ ਤੀਜੇ ਦਿਨ ਵੀ ਦਿਹਾਤੀ ਪੁਲਿਸ ਦੇ ਹੱਥ ਕੋਈ ਲੁਟੇਰਾ ਨਹੀਂ ਲੱਗਾ। ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਲਈ ਵੱਖ-ਵੱਖ ਟੀਮਾਂ ਲਗਾਈਆਂ ਗਈਆਂ ਹਨ ਅਤੇ ਸੀਆਈਏ ਸਟਾਫ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸੇ ਦੌਰਾਨ ਅੱਜ ਰਾਓਵਾਲੀ ਪਿੰਡ ਵਿੱਚ ਇੱਕ ਹੋਰ ਘਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਘਟਨਾ ਸਾਹਮਣੇ ਆਉਣ ਨਾਲ ਪੁਲਿਸ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਜਾਣਕਾਰੀ ਅਨੁਸਾਰ ਹਰਜਿੰਦਰ ਸਿੰਘ ਅਤੇ ਨਰਿੰਦਰ ਸਿੰਘ ਦਾ ਪਰਿਵਾਰ ਕੈਨੇਡਾ ਵਿੱਚ ਰਹਿੰਦਾ ਹੈ। ਅੱਜ ਜਦੋਂ ਘਰ ਦੀ ਦੇਖਭਾਲ ਕਰਨ ਵਾਲਾ ਵਿਅਕਤੀ ਉੱਥੇ ਪਹੁੰਚਿਆ ਤਾਂ ਘਰ ਦੇ ਅੰਦਰ ਦਾ ਸਾਮਾਨ ਖਿੱਲਰਿਆ ਪਿਆ ਸੀ। ਅਲਮਾਰੀਆਂ ਅਤੇ ਪੇਟੀਆਂ ਟੁੱਟੀਆਂ ਹੋਈਆਂ ਸਨ ਅਤੇ ਘਰ ਵਿੱਚ ਤੋੜ-ਫੋੜ ਦੇ ਨਿਸ਼ਾਨ ਸਨ। ਇਸ ਤੋਂ ਬਾਅਦ ਘਰ ਦੀ ਸਥਿਤੀ ਬਾਰੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਅਤੇ ਮਾਲਕਾਂ ਨਾਲ ਸੰਪਰਕ ਕੀਤਾ ਗਿਆ। ਘਰ ਵਿੱਚੋਂ ਅਸਲ ਵਿੱਚ ਕੀ-ਕੀ ਸਮਾਨ ਗਾਇਬ ਹੋਇਆ ਹੈ, ਇਸ ਦੀ ਪੂਰੀ ਜਾਣਕਾਰੀ ਘਰ ਦੇ ਮਾਲਕਾਂ ਵੱਲੋਂ ਦਿੱਤੇ ਜਾਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਨਵੀਂ ਘਟਨਾ ਨੇ ਪੁਲਿਸ ਦੇ ਸਾਹਮਣੇ ਇੱਕ ਹੋਰ ਅਹਿਮ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਇਸ ਘਰ ਨੂੰ ਵੀ ਉਸੇ ਗਿਰੋਹ ਨੇ ਨਿਸ਼ਾਨਾ ਬਣਾਇਆ ਹੈ, ਜਿਸ ਨੇ ਕੁਝ ਦਿਨ ਪਹਿਲਾਂ ਇਕੱਲੀ ਬਜ਼ੁਰਗ ਔਰਤ ਦੇ ਘਰ ਵਿੱਚ ਦਾਖ਼ਲ ਹੋ ਕੇ ਲੱਖਾਂ ਰੁਪਏ ਦਾ ਸਮਾਨ ਲੁੱਟਿਆ ਸੀ ਜਾਂ ਇਸ ਪਿੱਛੇ ਕੋਈ ਹੋਰ ਗਿਰੋਹ ਸਰਗਰਮ ਹੈ। ਪੁਲਿਸ ਵੱਲੋਂ ਹੁਣ ਦੋਵੇਂ ਘਟਨਾਵਾਂ ਨੂੰ ਆਪਸ ਵਿੱਚ ਜੋੜ ਕੇ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਵੱਲੋਂ ਆਪਣੀ ਟੀਮ ਸਮੇਤ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਪੁਲਿਸ ਨੂੰ ਕੁਝ ਅਹਿਮ ਸੁਰਾਗ ਮਿਲੇ ਹਨ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਹਿਲੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਹਾਈਵੇ ਵੱਲ ਜਾਂਦੇ ਹੋਏ ਦਿਖਾਈ ਦਿੱਤੇ ਸਨ। ਹਾਲਾਂਕਿ ਉਹ ਹਾਈਵੇ ਤੋਂ ਕਿਸ ਦਿਸ਼ਾ ਵੱਲ ਗਏ ਅਤੇ ਉਨ੍ਹਾਂ ਨੇ ਅੱਗੇ ਕਿਹੜਾ ਰਸਤਾ ਵਰਤਿਆ, ਇਸ ਬਾਰੇ ਅਜੇ ਪੁਲਿਸ ਵੱਲੋਂ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ।
ਪਿਛਲੀ ਖ਼ਬਰ ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਨਾਮ ਸਿਮਰਨ ਅਭਿਆਸ ਸਮਾਗਮ ਅੱਜ ਤੋਂ ਅਗਲੀ ਖ਼ਬਰ ਜਥੇ. ਕਲਿਆਣ ਵਲੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਮੁੱਖ ਗਵਾਹ ਭਾਈ ਬੱਚੜਾ ਦੀ ਪਤਨੀ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।