ਤਲਵਣ-ਨੂਰਮਹਿਲ ਮਾਰਗ ’ਤੇ ਬਿਨਾਂ ਤਰਪਾਲ ਦੌੜ ਰਹੀਆਂ ਓਵਰਲੋਡ ਮਿੱਟੀ ਦੀਆਂ ਟਰਾਲੀਆਂ, ਹਾਦਸਿਆਂ ਨੂੰ ਸੱਦਾ
ਨੂਰਮਹਿਲ/ਬਿਲਗਾ, 19 ਸਤੰਬਰ (ਤਜਿੰਦਰ ਕੁਮਾਰ)- ਤਲਵਣ ਤੋਂ ਨੂਰਮਹਿਲ ਨੂੰ ਆਉਂਦੇ ਮੁੱਖ ਮਾਰਗ ‘ਤੇ ਓਵਰਲੋਡ ਅਤੇ ਬਿਨਾਂ ਤਰਪਾਲ ਤੋਂ ਮਿੱਟੀ ਨਾਲ ਭਰੀਆਂ ਟਰੈਕਟਰ-ਟਰਾਲੀਆਂ ਦੀ ਨਜਾਇਜ਼ ਅਤੇ ਲਗਾਤਾਰ ਹੋ ਰਹੀ ਆਵਾਜਾਈ ਕਾਰਨ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਰਗ ‘ਤੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਪਰ ਸਬੰਧਤ ਪ੍ਰਸ਼ਾਸਨ ਵੱਲੋਂ ਇਨ੍ਹਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ।
ਨੂਰਮਹਿਲ/ਬਿਲਗਾ, 19 ਸਤੰਬਰ (ਤਜਿੰਦਰ ਕੁਮਾਰ)- ਤਲਵਣ ਤੋਂ ਨੂਰਮਹਿਲ ਨੂੰ ਆਉਂਦੇ ਮੁੱਖ ਮਾਰਗ ‘ਤੇ ਓਵਰਲੋਡ ਅਤੇ ਬਿਨਾਂ ਤਰਪਾਲ ਤੋਂ ਮਿੱਟੀ ਨਾਲ ਭਰੀਆਂ ਟਰੈਕਟਰ-ਟਰਾਲੀਆਂ ਦੀ ਨਜਾਇਜ਼ ਅਤੇ ਲਗਾਤਾਰ ਹੋ ਰਹੀ ਆਵਾਜਾਈ ਕਾਰਨ ਰੋਜ਼ਾਨਾ ਲੰਘਣ ਵਾਲੇ ਰਾਹਗੀਰਾਂ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਰਗ ‘ਤੇ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਪਰ ਸਬੰਧਤ ਪ੍ਰਸ਼ਾਸਨ ਵੱਲੋਂ ਇਨ੍ਹਾਂ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਿਨਾਂ ਤਰਪਾਲ ਢੱਕੇ ਲੰਘਦੀਆਂ ਟਰਾਲੀਆਂ ‘ਚੋਂ ਝੜਦੀ ਅਤੇ ਉੱਡਦੀ ਮਿੱਟੀ ਪਿੱਛੇ ਆਉਂਦੇ ਦੋ-ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ‘ਚ ਪੈਂਦੀ ਹੈ, ਜਿਸ ਨਾਲ ਕਿਸੇ ਵੀ ਵੇਲੇ ਕੋਈ ਵੱਡਾ ਸੜਕ ਹਾਦਸਾ ਵਾਪਰ ਸਕਦਾ ਹੈ। ਓਵਰਲੋਡਿੰਗ ਕਾਰਨ ਸੜਕਾਂ ਦੀ ਹਾਲਤ ਵੀ ਖ਼ਰਾਬ ਹੋ ਰਹੀ ਹੈ। ਇਲਾਕਾ ਨਿਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਤਲਵਣ-ਨੂਰਮਹਿਲ ਰੋਡ ‘ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਬਿਨਾਂ ਤਰਪਾਲ ਅਤੇ ਓਵਰਲੋਡ ਚੱਲਣ ਵਾਲੀਆਂ ਟਰਾਲੀਆਂ ਦੇ ਤੁਰੰਤ ਚਲਾਨ ਕੀਤੇ ਜਾਣ ਅਤੇ ਨਿਯਮ ਤੋੜਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।