20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨਾਮਦੇਵ ਭਵਨ ਲੋਹੀਆਂ ’ਚ ਲੋੜਵੰਦ ਪਰਿਵਾਰਾਂ ਦੀਆਂ 5 ਧੀਆਂ ਦੇ ਵਿਆਹ ਅੱਜ

ਲੋਹੀਆਂ ਖਾਸ, 19 ਸਤੰਬਰ (ਪ. ਪ.

ਅਜੀਤ ਡੈਸਕ 20-09-2026
ਲੋਹੀਆਂ ਖਾਸ, 19 ਸਤੰਬਰ (ਪ.ਪ.ਰਾਹੀਂ)-ਇਲਾਕੇ ਦੇ ਨੌਜਵਾਨਾਂ ਵਲੋਂ ਬਣਾਏ ‘ਫਰੈਂਡਸ ਕਲੱਬ ਲੋਹੀਆਂ ਖਾਸ’ ਵਲੋਂ ਐਨ.ਆਰ.ਆਈ. ਵੀਰਾਂ, ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ 5 ਧੀਆਂ ਦੇ ਸਮੂਹਿਕ ਵਿਆਹ ਸਮਾਗਮ 20 ਸਤੰਬਰ ਦਿਨ ਐਤਵਾਰ ਨੂੰ ਬਾਬਾ ਨਾਮਦੇਵ ਭਵਨ, ਲੋਹੀਆਂ ਖਾਸ ਵਿਖੇ ਕਰਵਾਏ ਜਾਣਗੇ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਐਕਸਪਾਲ, ਪੰਜਾਬ ਕੁਲੈਕਸ਼ਨ ਦੇ ਐੱਮ.ਡੀ. ਤਜਿੰਦਰ ਸਿੰਘ ਅਤੇ ਕਮਲ ਢਿੱਲੋਂ ਨੇ ਦੱਸਿਆ ਕਿ ਇਸ ਸਮੂਹਿਕ ਵਿਆਹ ਸਮਾਗਮ ਦੌਰਾਨ 5 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਅਨੰਦ ਕਾਰਜ ਕਰਵਾਏ ਜਾਣਗੇ| ਪ੍ਰਬੰਧਕਾਂ ਮੁਤਾਬਕ ਕਲੱਬ ਵਲੋਂ ਵਿਆਹ ਸਮਾਗਮ ਵਿਚ ਧੀਆਂ ਨੂੰ 1 ਬੈੱਡ, 1 ਸਿਲਾਈ ਮਸ਼ੀਨ, 1 ਅਲਮਾਰੀ, 1 ਪੱਖਾ ਅਤੇ ਭਾਂਡੇ ਵੀ ਘਰੇਲੂ ਸਾਮਾਨ ਵਜੋਂ ਦਿੱਤੇ ਜਾਣਗੇ|
ਪਿਛਲੀ ਖ਼ਬਰ ‘ਆਪ’ ਦੇ ਨਵੇਂ ਹਲਕਾ ਇੰਚਾਰਜ ‘ਪਾਲਾ ਜਲਾਲਪੁਰ’ ਨੇ ਸੰਤ ਸੀਚੇਵਾਲ ਤੋਂ ਲਿਆ ਅਸ਼ੀਰਵਾਦ ਅਗਲੀ ਖ਼ਬਰ ਲੁਧਿਆਣਾ ਰੈਲੀ ਲਈ ਸ਼ਾਹਕੋਟ ਤੋਂ ਹਲਕਾ ਇੰਚਾਰਜ ਪਾਲਾ ਜਲਾਲਪੁਰ ਦੀ ਅਗਵਾਈ ਹੇਠ ‘ਆਪ’ ਵਰਕਰ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।