20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਝੋਨੇ ਦੀ ਆਮਦ ਦੇ ਚਲਦੇ ਲੋਹੀਆਂ ਦੀ ਇੰਦਰਾ ਦਾਣਾ ਮੰਡੀ ’ਚ ‘ਕੰਕਰੀਟ ਦਾ ਕੰਮ’ ਹੋਰ ਤੇਜ਼

ਲੋਹੀਆਂ ਖਾਸ, 19 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਜਿਵੇਂ ਜਿਵੇਂ ਇਲਾਕੇ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਵੱਧ ਰਹੀ ਹੈ, ਉਵੇਂ ਉਵੇਂ ‘ਮਾਰਕੀਟ ਕਮੇਟੀ ਲੋਹੀਆਂ ਖ਼ਾਸ ਅਧੀਨ ਆਉਂਦੀ ਇੰਦਰਾ ਦਾਣਾ ਮੰਡੀ ਲੋਹੀਆਂ ਨੂੰ ਉੱਚਾ ਕਰਨ ਦੇ ਚਲਦੇ ਕਾਰਜਾਂ ਦੌਰਾਨ ‘ਕੰਕਰੀਟ ਦੇ ਕੰਮ’ ’ਚ ਤੇਜ਼ੀ ਲਿਆਂਦੀ ਜਾ ਰਹੀ ਹੈ ਤਾਂ ਜੋ ‘ਝੋਨੇ ਦੀ ਸਰਕਾਰੀ ਖਰੀਦ ਤੋਂ ਪਹਿਲਾਂ ਪਹਿਲਾਂ’ ਮੰਡੀ ’ਚ ਝੋਨਾ ਵੇਚਿਆ ਜਾ ਸਕੇ| ਇਸ ਸੰਬੰਧੀ ਲਗਾਤਾਰ ਨਿਗਰਾਨੀ ਰੱਖ ਰਹੇ ਵਿਭਾਗ ਦੇ ਐੱਸ. ਡੀ.

ਅਜੀਤ ਡੈਸਕ 20-09-2026
ਲੋਹੀਆਂ ਖਾਸ, 19 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਜਿਵੇਂ ਜਿਵੇਂ ਇਲਾਕੇ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਵੱਧ ਰਹੀ ਹੈ, ਉਵੇਂ ਉਵੇਂ ‘ਮਾਰਕੀਟ ਕਮੇਟੀ ਲੋਹੀਆਂ ਖ਼ਾਸ ਅਧੀਨ ਆਉਂਦੀ ਇੰਦਰਾ ਦਾਣਾ ਮੰਡੀ ਲੋਹੀਆਂ ਨੂੰ ਉੱਚਾ ਕਰਨ ਦੇ ਚਲਦੇ ਕਾਰਜਾਂ ਦੌਰਾਨ ‘ਕੰਕਰੀਟ ਦੇ ਕੰਮ’ ’ਚ ਤੇਜ਼ੀ ਲਿਆਂਦੀ ਜਾ ਰਹੀ ਹੈ ਤਾਂ ਜੋ ‘ਝੋਨੇ ਦੀ ਸਰਕਾਰੀ ਖਰੀਦ ਤੋਂ ਪਹਿਲਾਂ ਪਹਿਲਾਂ’ ਮੰਡੀ ’ਚ ਝੋਨਾ ਵੇਚਿਆ ਜਾ ਸਕੇ| ਇਸ ਸੰਬੰਧੀ ਲਗਾਤਾਰ ਨਿਗਰਾਨੀ ਰੱਖ ਰਹੇ ਵਿਭਾਗ ਦੇ ਐੱਸ.ਡੀ.ਓ. ਜਸਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੰਡੀ ਦੀ ਬਾਊਂਡਰੀ ਸੜਕ ਅਤੇ ਅੰਦਰਲੇ ਕੰਕਰੀਟ ਫੜ੍ਹ ਨੂੰ ਅਸੀਂ ਬਹੁਤ ਹੀ ਤਕਨੀਕ ਨਾਲ ਦੋਹਰੀ ਲੇਬਰ ਅਤੇ ਸਾਧਨਾਂ ਰਾਹੀਂ ਤਿਆਰ ਕਰ ਰਹੇ ਹਾਂ, ਜੋ ਝੋਨੇ ਦੀ ਸਰਕਾਰੀ ਖਰੀਦ ਆਉਣ ਤੋਂ ਪਹਿਲਾਂ ਪੂਰੀ ਤਰ੍ਹਾਂ ਤਿਆਰ ਕਰਕੇ ਕਿਸਾਨਾਂ ਤੇ ਆੜਤੀਆਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ| ਇਸ ਮੌਕੇ ਐੱਸ.ਡੀ.ਓ. ਜਸਪ੍ਰੀਤ ਸਿੰਘ, ਠੇਕੇਦਾਰ ਅਤੁਲ, ਠੇਕੇਦਾਰ ਜੋਗਾ ਸਿੰਘ ਜਮਸ਼ੇਰ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ|
ਪਿਛਲੀ ਖ਼ਬਰ ਡਾ. ਕੁਲਦੀਪ ਰਾਏ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਿਲ ਅਗਲੀ ਖ਼ਬਰ ਡੇਰਾ ਸ਼ਹੀਦ ਸਿੰਘਾਂ ਟਾਹਲੀ ਸਾਹਿਬ ਪਿੰਡ ਬੁਰਜ ਪੁਖ਼ਤਾ ’ਚ ਸਾਲਾਨਾ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।