18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਏਸ਼ਿਆਈ ਖੇਡਾਂ 2026 ’ਚ ਭਾਰਤੀ ਖਿਡਾਰੀਆਂ ਲਈ ਪ੍ਰਬੰਧਾਂ ਦੀ ਸਖ਼ਤ ਅਗਨੀ ਪ੍ਰੀਖਿਆ

ਜਲੰਧਰ ,17 ਸਤੰਬਰ (ਡਾ. ਜਤਿੰਦਰ ਸਾਬੀ)-ਜਪਾਨ ਦੇ ਆਇਚੀ-ਨਾਗੋਆ ਵਿਖੇ 19 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਏਸ਼ਿਆਈ ਖੇਡਾਂ ਤੋਂ ਪਹਿਲਾਂ ਖਿਡਾਰੀਆਂ ਦੇ ਠਹਿਰਾਅ ਨੂੰ ਲੈ ਕੇ ਪ੍ਰਬੰਧਕੀ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ।

ਅਜੀਤ ਡੈਸਕ 18-09-2026
ਜਲੰਧਰ ,17 ਸਤੰਬਰ (ਡਾ. ਜਤਿੰਦਰ ਸਾਬੀ)-ਜਪਾਨ ਦੇ ਆਇਚੀ-ਨਾਗੋਆ ਵਿਖੇ 19 ਸਤੰਬਰ ਤੋਂ ਸ਼ੁਰੂ ਹੋ ਰਹੀਆਂ ਏਸ਼ਿਆਈ ਖੇਡਾਂ ਤੋਂ ਪਹਿਲਾਂ ਖਿਡਾਰੀਆਂ ਦੇ ਠਹਿਰਾਅ ਨੂੰ ਲੈ ਕੇ ਪ੍ਰਬੰਧਕੀ ਚੁਣੌਤੀਆਂ ਸਾਹਮਣੇ ਆ ਰਹੀਆਂ ਹਨ। ਇਸ ਵਾਰ ਰਵਾਇਤੀ ਅਥਲੀਟ ਵਿਲੇਜ ਨਹੀਂ ਬਣਾਇਆ ਗਿਆ। ਕਰੀਬ 11 ਹਜ਼ਾਰ ਖਿਡਾਰੀਆਂ ਅਤੇ ਮੈਚ ਅਧਿਕਾਰੀਆਂ ਸਮੇਤ 17 ਹਜ਼ਾਰ ਤੋਂ ਵੱਧ ਖਿਡਾਰੀਆਂ ਦੇ ਹਿੱਸਾ ਲੈਣ ਲਈ ਹੋਟਲਾਂ, ਕਰੂਜ਼ ਸ਼ਿਪਾਂ ਅਤੇ ਕੰਟੇਨਰਾਂ ਵਿੱਚ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਭਾਰਤੀ ਅਥਲੈਟਿਕਸ ਦਲ ਦੇ ਕੁਝ ਮੈਂਬਰਾਂ ਨੂੰ ਪਹੁੰਚਣ ਉਪਰੰਤ ਚੈੱਕ-ਇਨ ਲਈ ਲੰਮੀ ਉਡੀਕ, ਨਾਸ਼ਤੇ ਅਤੇ ਆਵਾਜਾਈ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ।ਰਿਹਾਇਸ਼ ਨਾਲ ਜੁੜੀਆਂ ਕੁਝ ਸ਼ਿਕਾਇਤਾਂ ਭਾਰਤੀ ਦਲ ਵਲੋਂ ਵੀ ਸੰਬੰਧਿਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ। ਭਾਰਤ ਨੇ ਕੀਤੇ ਬਦਲਵੇਂ ਪ੍ਰਬੰਧ- ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਭਾਰਤੀ ਖੇਡ ਮੰਤਰਾਲੇ ਅਤੇ ਸਬੰਧਤ ਖੇਡ ਮਹਾਸੰਘਾਂ ਵਲੋਂ ਵਾਧੂ ਹੋਟਲ ਬੁੱਕ ਕੀਤੇ ਗਏ ਹਨ। ਨਿਯਮਾਂ ਮੁਤਾਬਕ ਖਿਡਾਰੀ ਨੂੰ ਉਸ ਦੇ ਮੁਕਾਬਲੇ ਤੋਂ ਦੋ ਦਿਨ ਪਹਿਲਾਂ ਤੋਂ ਲੈ ਕੇ ਮੁਕਾਬਲਾ ਖ਼ਤਮ ਹੋਣ ਤੋਂ ਇੱਕ ਦਿਨ ਬਾਅਦ ਤੱਕ ਰਿਹਾਇਸ਼ ਮਿਲਣੀ ਹੈ। 702 ਕਰੋੜ ਦਾ ਏ.ਸੀ.ਟੀ.ਸੀ. ਬਜਟ- ਖਿਡਾਰੀਆਂ ਦੀ ਅੰਤਰਰਾਸ਼ਟਰੀ ਤਿਆਰੀ ਲਈ ਇਸ ਸਾਲ ਦਾ ਏ.ਸੀ.ਟੀ.ਸੀ. ਤਹਿਤ ਲਗਭਗ 702 ਕਰੋੜ ਰੁਪਏ ਦਾ ਖੇਡ ਬਜਟ ਰੱਖਿਆ ਗਿਆ ਹੈ। ਸਿਖਲਾਈ ਕੈਂਪਾਂ, ਵਿਦੇਸ਼ੀ ਤਿਆਰੀ, ਯਾਤਰਾ ਅਤੇ ਮੁਕਾਬਲਿਆਂ ਲਈ ਇਹ ਸਹਾਇਤਾ ਮਹੱਤਵਪੂਰਨ ਹੈ। ਹੁਣ ਤਮਗੇ ਖਿਡਾਰੀ ਤਾਂ ਜਿੱਤਣਗੇ, ਜੇਕਰ ਪ੍ਰਬੰਧ ਉਨ੍ਹਾਂ ਦਾ ਸਾਥ ਦੇਣ,ਏਸ਼ੀਆਈ ਖੇਡਾਂ ’ਚ ਭਾਰਤੀ ਖਿਡਾਰੀ ਦੇਸ਼ ਲਈ ਤਮਗੇ ਜਿੱਤਣ ਦੇ ਇਰਾਦੇ ਨਾਲ ਮੈਦਾਨ ’ਚ ਉਤਰਨਗੇ। ਉਨ੍ਹਾਂ ਲਈ ਸਹੀ ਖੁਰਾਕ, ਆਰਾਮ, ਰਿਹਾਇਸ਼ ਅਤੇ ਸਮੇਂ ਸਿਰ ਆਵਾਜਾਈ ਵੀ ਖੇਡ ਤਿਆਰੀ ਦਾ ਹਿੱਸਾ ਹਨ। ਜਪਾਨ ’ਚ ਸ਼ੁਰੂਆਤੀ ਮੁਸ਼ਕਲਾਂ ਨੂੰ ਜਲਦ ਹੱਲ ਕਰਨਾ ਅਤੇ ਭਾਰਤੀ ਦਲ ਲਈ ਕੀਤੇ ਬਦਲਵੇਂ ਪ੍ਰਬੰਧਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੁਣ ਸਭ ਤੋਂ ਅਹਿਮ ਹੈ।
ਪਿਛਲੀ ਖ਼ਬਰ ਕੋਲਕਾਤਾ ਦੇ ਆਏ ਕਾਰੀਗਰਾਂ ਵਲੋਂ ਕੀਤਾ ਜਾ ਰਿਹਾ ਹੈ ਬਾਬਾ ਸੋਢਲ ਦੇ ਸੁੰਦਰੀਕਰਨ ਦਾ ਕੰਮ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਮੌਕੇ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਧਾਰਮਿਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।