17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਕਾਲੋਨੀ ਦੇ ਮਾਮਲੇ ’ਚ ਮੁੱਖ ਚੌਕਸੀ ਅਫ਼ਸਰ ਵਲੋਂ 10 ਦਿਨ ਵਿਚ ਰਿਪੋਰਟ ਤਲਬ

ਜਲੰਧਰ, 16 ਸਤੰਬਰ (ਸ਼ਿਵ)- ਪਿੰਡ ਲੱਧੇਵਾਲੀ ਵਿਖੇ ਪ੍ਰਸਤਾਵਿਤ ਰਿਹਾਇਸ਼ੀ ਕਾਲੋਨੀ ਦੀ ਪ੍ਰਕਿਰਿਆ ਅਤੇ ਮਨਜ਼ੂਰੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਨਗਰ ਨਿਗਮ ਜਲੰਧਰ ਤੋਂ ਰਿਪੋਰਟ ਤਲਬ ਕੀਤੀ ਗਈ ਹੈ। ਮੁੱਖ ਚੌਕਸੀ ਅਫਸਰ ਵਲੋਂ 11 ਸਤੰਬਰ 2026 ਨੂੰ ਜਾਰੀ ਪੱਤਰ ’ਚ ਸ਼ਿਕਾਇਤ ਵਿੱਚ ਉਠਾਏ ਗਏ ਤਕਨੀਕੀ ਅਤੇ ਪ੍ਰਸ਼ਾਸਕੀ ਮੁੱਦਿਆਂ ਦੀ ਜਾਂਚ ਕਰਕੇ 10 ਦਿਨਾਂ ਦੇ ਅੰਦਰ ਟਿੱਪਣੀ ਸਹਿਤ ਰਿਪੋਰਟ ਅਤੇ ਸਬੰਧਤ ਰਿਕਾਰਡ ਭੇਜਣ ਲਈ ਕਿਹਾ ਗਿਆ ਹੈ।

ਅਜੀਤ ਡੈਸਕ 17-09-2026
ਜਲੰਧਰ, 16 ਸਤੰਬਰ (ਸ਼ਿਵ)- ਪਿੰਡ ਲੱਧੇਵਾਲੀ ਵਿਖੇ ਪ੍ਰਸਤਾਵਿਤ ਰਿਹਾਇਸ਼ੀ ਕਾਲੋਨੀ ਦੀ ਪ੍ਰਕਿਰਿਆ ਅਤੇ ਮਨਜ਼ੂਰੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਸਥਾਨਕ ਸਰਕਾਰ ਵਿਭਾਗ ਵਲੋਂ ਨਗਰ ਨਿਗਮ ਜਲੰਧਰ ਤੋਂ ਰਿਪੋਰਟ ਤਲਬ ਕੀਤੀ ਗਈ ਹੈ। ਮੁੱਖ ਚੌਕਸੀ ਅਫਸਰ ਵਲੋਂ 11 ਸਤੰਬਰ 2026 ਨੂੰ ਜਾਰੀ ਪੱਤਰ ’ਚ ਸ਼ਿਕਾਇਤ ਵਿੱਚ ਉਠਾਏ ਗਏ ਤਕਨੀਕੀ ਅਤੇ ਪ੍ਰਸ਼ਾਸਕੀ ਮੁੱਦਿਆਂ ਦੀ ਜਾਂਚ ਕਰਕੇ 10 ਦਿਨਾਂ ਦੇ ਅੰਦਰ ਟਿੱਪਣੀ ਸਹਿਤ ਰਿਪੋਰਟ ਅਤੇ ਸਬੰਧਤ ਰਿਕਾਰਡ ਭੇਜਣ ਲਈ ਕਿਹਾ ਗਿਆ ਹੈ। ਪੱਤਰ ਅਨੁਸਾਰ ਕਰਨਪ੍ਰੀਤ ਸਿੰਘ ਵਲੋਂ ਦਿੱਤੀ ਸ਼ਿਕਾਇਤ ਵਿਚ ਕਲੋਨੀ ਦੀ ਸਥਿਤੀ, ਗੈਸ/ਪੈਟਰੋਲੀਅਮ ਪਾਈਪਲਾਈਨ ਦੀ ਹੱਦਬੰਦੀ, ਨਿਰਧਾਰਤ ਸੁਰੱਖਿਆ ਦੂਰੀ , ਆਈ. ਓ. ਸੀ. ਐਲ, ਵਲੋਂ ਜਾਰੀ ਪੱਤਰਾਂ ਅਤੇ ਐਨ. ਓ. ਸੀ. ਦੀਆਂ ਸ਼ਰਤਾਂ ਦੀ ਪਾਲਣਾ, ਜੀ. ਪੀ. ਐੱਸ. ਕੋਆਰਡੀਨੇਟਸ ਅਤੇ ਸਾਈਟ ਲੇਆਉਟ ਦੀ ਤਸਦੀਕ ਸਮੇਤ ਕਈ ਮੁੱਦੇ ਉਠਾਏ ਗਏ ਹਨ। ਮੁੱਖ ਚੌਕਸੀ ਅਫਸਰ ਵਲੋਂ ਨਗਰ ਨਿਗਮ ਕਮਿਸ਼ਨਰ ਨੂੰ ਭੇਜੇ ਪੱਤਰ ਵਿਚ ਕਿਹਾ ਗਿਆ ਹੈ ਕਿ ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਅਣਗਹਿਲੀ ਜਾਂ ਕੁਤਾਹੀ ਸਾਹਮਣੇ ਆਉਂਦੀ ਹੈ ਤਾਂ ਸਬੰਧਤਾਂ ਖ਼ਿਲਾਫ਼ ਬਣਦੀ ਅਨੁਸ਼ਾਸਕੀ ਕਾਰਵਾਈ ਲਈ ਸਿਫਾਰਸ਼ ਸਮੇਤ ਰਿਪੋਰਟ ਸਰਕਾਰ ਨੂੰ ਭੇਜੀ ਜਾਵੇ।
ਪਿਛਲੀ ਖ਼ਬਰ ਸਵਾਈਨ ਫਲੂ ਦੇ 4 ਹੋਰ ਪਾਜ਼ੀਟਿਵ ਮਰੀਜ਼ ਆਏ ਸਾਹਮਣੇ, ਕੁੱਲ ਗਿਣਤੀ ਹੋਈ 21 ਅਗਲੀ ਖ਼ਬਰ ਬਟਾਲਾ ਵਿਖੇ ਅੱਜ ਸ਼ਾਮ ਨੂੰ ਪੁੱਜੇਗਾ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।