14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮਹਿਲਾ ਕ੍ਰਿਕਟ ਟੂਰਨਾਮੈਂਟ ਵਿੱਚ ਜਲੰਧਰ ਦੀ ਤਰਨ ਤਾਰਨ ’ਤੇ 52 ਦੌੜਾਂ ਨਾਲ ਜਿੱਤ

ਜਲੰਧਰ, 13 ਸਤੰਬਰ (ਡਾ ਜਤਿੰਦਰ ਸਾਬੀ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਤਰ-ਜਿਲਾ ਅੰਡਰ-15 ਮਹਿਲਾ ਕ੍ਰਿਕਟ ਟੂਰਨਾਮੈਂਟ ਵਿੱਚ ਜਲੰਧਰ ਨੇ ਤਰਨਤਾਰਨ ਨੂੰ 52 ਦੌੜਾਂ ਨਾਲ ਹਰਾ ਕੇ 4 ਅੰਕ ਹਾਸਲ ਕੀਤੇ। ਡੀ.

ਅਜੀਤ ਡੈਸਕ 14-09-2026
ਜਲੰਧਰ, 13 ਸਤੰਬਰ (ਡਾ ਜਤਿੰਦਰ ਸਾਬੀ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਅੰਤਰ-ਜਿਲਾ ਅੰਡਰ-15 ਮਹਿਲਾ ਕ੍ਰਿਕਟ ਟੂਰਨਾਮੈਂਟ ਵਿੱਚ ਜਲੰਧਰ ਨੇ ਤਰਨਤਾਰਨ ਨੂੰ 52 ਦੌੜਾਂ ਨਾਲ ਹਰਾ ਕੇ 4 ਅੰਕ ਹਾਸਲ ਕੀਤੇ। ਡੀ.ਏ.ਵੀ. ਕਾਲਜ ਮੈਦਾਨ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਜਲੰਧਰ ਨੇ 35 ਓਵਰਾਂ ਵਿੱਚ 6 ਵਿਕਟਾਂ ’ਤੇ 181 ਦੌੜਾਂ ਬਣਾਈਆਂ। ਕਪਤਾਨ ਰਾਈਜ਼ਲ ਕੌਰ ਨੇ 29 ਗੇਂਦਾਂ ’ਤੇ 7 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਮਾਧਵੀ ਸਹਿਗਲ ਨੇ 30, ਪੂਰਵੀ ਨੇ 27 ਅਤੇ ਵਨੀਸ਼ਾ ਨੇ 22 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਤਰਨਤਾਰਨ ਦੀ ਟੀਮ 32.5 ਓਵਰਾਂ ਵਿੱਚ 129 ਦੌੜਾਂ ’ਤੇ ਆਲ ਆਊਟ ਹੋ ਗਈ। ਭਵਿਆ ਨੇ 39 ਅਤੇ ਨੀਅਤੀ ਨੇ 32 ਦੌੜਾਂ ਬਣਾਈਆਂ। ਜਲੰਧਰ ਵੱਲੋਂ ਵਨੀਸ਼ਾ ਨੇ 6.5 ਓਵਰਾਂ ਵਿੱਚ 35 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ, ਜਦਕਿ ਦੀਆ ਸਿੱਧੂ ਨੂੰ ਇਕ ਵਿਕਟ ਮਿਲੀ। ਜਲੰਧਰ ਦੀ ਸ਼ਾਨਦਾਰ ਫੀਲਡਿੰਗ ਦੌਰਾਨ ਤਰਨਤਾਰਨ ਦੇ ਚਾਰ ਖਿਡਾਰੀ ਰਨ ਆਊਟ ਹੋਏ। ਜਲੰਧਰ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਤੇ ਪੀ.ਸੀ.ਏ. ਐਪੈਕਸ ਮੈਂਬਰ ਅਰਮਿੰਦਰ ਸਿੰਘ ਅਤੇ ਸਾਂਝੇ ਸਕੱਤਰ ਸੰਜੀਵ ਅੰਗ੍ਰਿਸ਼ ਨੇ ਟੀਮ ਨੂੰ ਵਧਾਈ ਦਿੱਤੀ। ਕੋਚ ਰਾਜਕੁਮਾਰ ਤੇ ਸ਼ਰਨਦੀਪ ਕੌਰ ਨੇ ਵੀ ਖਿਡਾਰਨਾਂ ਦੇ ਉਜਲਵ ਭਵਿੱਖ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਮਾਹਿਰਾਂ ਨੇ ਐਡਵਾਂਸਡ ਨਿਊਰੋਮੋਡਿਊਲੇਸ਼ਨ ਤਕਨੀਕਾਂ ’ਤੇ ਕੀਤਾ ਵਿਚਾਰ-ਵਟਾਂਦਰਾ ਅਗਲੀ ਖ਼ਬਰ ਮਹਾਰਾਜਾ ਰਿਪੁਦਮਨ ਸਿੰਘ ਦੀ ਪੰਥ-ਪ੍ਰਸਤੀ ਤੇ ਜੈਤੋ ਦੇ ਮੋਰਚੇ ਦੀ ਗਾਥਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।