ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਮੁਲਾਜ਼ਮਾਂ ਨੇ ਗੁੰਮ ਹੋਏ ਬੱਚੇ ਦੀ ਭਾਲ ਕਰ ਕੇ ਵਾਰਸਾਂ ਦੇ ਹਵਾਲੇ ਕੀਤਾ
ਕਿਸ਼ਨਗੜ੍ਹ, 11 ਸਤੰਬਰ (ਹੁਸਨ ਲਾਲ)-ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਮੁਲਾਜ਼ਮਾਂ ਨੇ 24 ਘੰਟੇ ਵਿੱਚ ਗੁੰਮ ਹੋਏ ਬੱਚੇ ਦੀ ਭਾਲ ਕਰਕੇ ਵਾਰਸਾਂ ਦੇ ਹਵਾਲੇ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਏਐਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਬਲਵੀਰ ਰਾਮ ਪੁੱਤਰ ਹਜਾਰਾ ਰਾਮ ਵਾਸੀ ਕਿਸ਼ਨਗੜ੍ਹ ਦਾ ਦੋਤਾ ਹੈਰੀ ਉਮਰ ਕਰੀਬ 10 ਸਾਲ ਜੋ ਘਰੋਂ ਬਿਨਾ ਦੱਸੇ ਪੁੱਛੇ ਚਲਾ ਗਿਆ ਸੀ ਜਿਸ ਸਬੰਧੀ ਬਲਵੀਰ ਹਨ ਰਾਮ ਵੱਲੋਂ ਬੀਤੇ ਦਿਨ ਚੌਂਕੀ ਕਿਸ਼ਨਗੜ੍ਹ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਪੁਲਿਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ਏ.ਐਸ.ਆਈ. ਹਰਜੀਤ ਸਿੰਘ ਗੁੰਮ ਹੋਏ ਬੱਚੇ ਮਿਲਣ ’ਤੇ ਪਰਿਵਾਰਿਕ ਮੈਂਬਰਾਂ ਨੂੰ ਸੌਂਪਦੇ ਹੋਏ। ਤਸਵੀਰ- ਹੁਸਨ ਲਾਲ
12-09-2026