05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਹਾਕੀ ਦੇ ਮੈਦਾਨ ਤੋਂ ਪੁਲਿਸ ਪ੍ਰਸ਼ਾਸਨ ਦੀ ਵੱਡੀ ਜ਼ਿੰਮੇਵਾਰੀ ਤੱਕ ਜੁਗਰਾਜ ਸਿੰਘ ਕਲੇਰ

ਜਲੰਧਰ, 4 ਸਤੰਬਰ (ਡਾ ਜਤਿੰਦਰ ਸਾਬੀ)-ਪੰਜਾਬ ਦੀ ਹਾਕੀ ਅਤੇ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੈ ਕਿ ਅੰਤਰਰਾਸ਼ਟਰੀ ਹਾਕੀ ਖਿਡਾਰੀ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਜੁਗਰਾਜ ਸਿੰਘ ਕਲੇਰ, ਪੀ. ਪੀ.

ਡੀ. ਜੀ. ਪੀ. ਗੌਰਵ ਯਾਦਵ ਵਲੋਂ ਜੁਗਰਾਜ ਸਿੰਘ ਕਲੇਰ ਅੰਤਰਰਾਸ਼ਟਰੀ ਹਾਕੀ ਖਿਡਾਰੀ ਨੂੰ ਤਰੱਕੀ ਦੇ ਸਟਾਰ ਲਗਾਉਂਦੇ ਹੋਏ । ਅਜੀਤ ਤਸਵੀਰ 05-09-2026
ਜਲੰਧਰ, 4 ਸਤੰਬਰ (ਡਾ ਜਤਿੰਦਰ ਸਾਬੀ)-ਪੰਜਾਬ ਦੀ ਹਾਕੀ ਅਤੇ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੈ ਕਿ ਅੰਤਰਰਾਸ਼ਟਰੀ ਹਾਕੀ ਖਿਡਾਰੀ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਜੁਗਰਾਜ ਸਿੰਘ ਕਲੇਰ, ਪੀ.ਪੀ.ਐੱਸ. ਹੁਣ ਪੁਲਿਸ ਪ੍ਰਸ਼ਾਸਨ ਵਿੱਚ ਵੀ ਅਹਿਮ ਜ਼ਿੰਮੇਵਾਰੀ ਸੰਭਾਲਣ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਦੀ ਕੀਤੀ ਤਾਜ਼ਾ ਤਾਇਨਾਤੀ ਤਹਿਤ ਉਨ੍ਹਾਂ ਨੂੰ ਡੀ.ਸੀ.ਪੀ. ਆਪ੍ਰੇਸ਼ਨਜ਼, ਅੰਮ੍ਰਿਤਸਰ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਐੱਸ.ਪੀ. ਹੈੱਡਕੁਆਰਟਰਜ਼, ਗੁਰਦਾਸਪੁਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਜੁਗਰਾਜ ਸਿੰਘ ਕਲੇਰ ਦੀ ਇਹ ਤਰੱਕੀ ਇਸ ਲਈ ਵੀ ਖਾਸ ਮਹੱਤਵ ਰੱਖਦੀ ਹੈ ਕਿਉਂਕਿ ਖੇਡ ਮੈਦਾਨ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਖਿਡਾਰੀ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਸਮਰਪਣ ਨਾਲ ਪੁਲਿਸ ਸੇਵਾ ਵਿੱਚ ਵੀ ਉੱਚ ਮੁਕਾਮ ਹਾਸਿਲ ਕੀਤਾ ਹੈ। ਜੁਗਰਾਜ ਸਿੰਘ ਦਾ ਸਫ਼ਰ ਇਸ ਗੱਲ ਦੀ ਮਿਸਾਲ ਹੈ ਕਿ ਖੇਡਾਂ ਮਨੁੱਖ ਨੂੰ ਸਿਰਫ਼ ਖਿਡਾਰੀ ਨਹੀਂ ਬਣਾਉਂਦੀਆਂ, ਸਗੋਂ ਮਜ਼ਬੂਤ ਸ਼ਖ਼ਸੀਅਤ ਅਤੇ ਜ਼ਿੰਮੇਵਾਰ ਨਾਗਰਿਕ ਵੀ ਬਣਾਉਂਦੀਆਂ ਹਨ। ਡੀ.ਸੀ.ਪੀ. ਆਪ੍ਰੇਸ਼ਨਜ਼ ਅੰਮ੍ਰਿਤਸਰ ਵਜੋਂ ਉਨ੍ਹਾਂ ਸਾਹਮਣੇ ਹੁਣ ਵੱਡੀ ਜ਼ਿੰਮੇਵਾਰੀ ਹੈ। ਕਲੇਰ ਨੂੰ ਨਵੀਂ ਜ਼ਿੰਮੇਵਾਰੀ ਲਈ ਖੇਡ ਜਗਤ ਅਤੇ ਪੰਜਾਬ ਪੁਲਿਸ ਵੱਲੋਂ ਦਿਲੋਂ ਵਧਾਈਆਂ। ਉਮੀਦ ਹੈ ਕਿ ਉਹ ਆਪਣੀ ਖੇਡ ਵਾਲੀ ਅਨੁਸ਼ਾਸਿਤ ਸੋਚ, ਤਜਰਬੇ ਅਤੇ ਸੇਵਾ ਭਾਵਨਾ ਨਾਲ ਅੰਮ੍ਰਿਤਸਰ ਪੁਲਿਸ ਵਿੱਚ ਵੀ ਨਵੀਆਂ ਮਿਸਾਲਾਂ ਕਾਇਮ ਕਰਨਗੇ।
ਪਿਛਲੀ ਖ਼ਬਰ ਗੁਰਮੀਤ ਕੌਰ ਬਣੀ ਪੰਜਾਬ ਪੁਲਿਸ ਦੀ ਪਹਿਲੀ ਮਹਿਲਾ ਸਪੋਰਟਸ ਸਕੱਤਰ ਅਗਲੀ ਖ਼ਬਰ ਅਨੁਸੂਚਿਤ ਜਾਤੀ ਮੋਰਚਾ ਦੇ ਪ੍ਰਦੇਸ਼ ਪ੍ਰਧਾਨ ਵਜੋਂ ਸ਼ੀਤਲ ਅੰਗੁਰਾਲ ਦੇ ਅਹੁਦਾ ਸੰਭਾਲ ਸਮਾਗਮ ’ਚ ਜਲੰਧਰ ਤੋਂ ਸੈਂਕੜੇ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।