03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਝੋਨਾ ਪਿਆ ਫੁਟਾਰੇ, ਬਿਜਲੀ ਦੇ ਦੇ ਸਰਕਾਰੇ

ਗੁਰਾਇਆ, 2 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਮੁਠੱਡਾ ਖੁਰਦ ਬਿਜਲੀ ਘਰ ਤੋਂ ਚੱਲ ਰਹੀ ਸਪਲਾਈ ਐਤਵਾਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਪਿੰਡ ਕੁਤਬੇਵਾਲ, ਦੁਸਾਂਝ ਖੁਰਦ , ਮੁਠੱਡਾ ਕਲਾਂ, ਮੁਠੱਡਾ ਖੁਰਦ, ਮਹਿਸਮਪੁਰ, ਜੰਡ , ਨਵਾਂ ਪਿੰਡ ਲਾਗੜੀਂਆ ਆਦਿ ਪਿਡਾਂ ਦੀ ਖੇਤੀਬਾੜੀ ਸੈਕਟਰ ਅਤੇ 24 ਘੰਟੇ ਸਪਲਾਈ ਵੱਡੇ ਕੱਟਾਂ ਨਾਲ ਲੋਕਾਂ ਦੇ ਵੱਟ ਕੱਢ ਰਹੀ ਹੈ।

ਅਜੀਤ ਡੈਸਕ 03-09-2026
ਗੁਰਾਇਆ, 2 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਮੁਠੱਡਾ ਖੁਰਦ ਬਿਜਲੀ ਘਰ ਤੋਂ ਚੱਲ ਰਹੀ ਸਪਲਾਈ ਐਤਵਾਰ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਪਿੰਡ ਕੁਤਬੇਵਾਲ, ਦੁਸਾਂਝ ਖੁਰਦ , ਮੁਠੱਡਾ ਕਲਾਂ, ਮੁਠੱਡਾ ਖੁਰਦ, ਮਹਿਸਮਪੁਰ, ਜੰਡ , ਨਵਾਂ ਪਿੰਡ ਲਾਗੜੀਂਆ ਆਦਿ ਪਿਡਾਂ ਦੀ ਖੇਤੀਬਾੜੀ ਸੈਕਟਰ ਅਤੇ 24 ਘੰਟੇ ਸਪਲਾਈ ਵੱਡੇ ਕੱਟਾਂ ਨਾਲ ਲੋਕਾਂ ਦੇ ਵੱਟ ਕੱਢ ਰਹੀ ਹੈ। ਕੱਲ੍ਹ ਖੇਤੀਬਾੜੀ ਸੈਕਟਰ ਬਿਲਕੁਲ ਬੰਦ ਰਿਹਾ। ਅੱਜ ਵੱਖ-ਵੱਖ ਖੇਤੀਵਾੜੀ ਸੈਕਟਰਾਂ ਨੂੰ ਸਿਰਫ 4 ਘੰਟੇ ਹੀ ਸਪਲਾਈ ਮਿਲ ਰਹੀ ਹੈ। ਇਸ ਸਬੰਧੀ ਕਿਸਾਨ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਨੂੰ ਪਹਿਲੇ 20 ਦਿਨ ਅਤੇ ਹੁਣ ਪਏ ਫੁਟਾਰੇ ਦੌਰਾਨ ਪਾਣੀ ਜੀ ਸਖਤ ਜ਼ਰੂਰਤ ਹੁੰਦੀ ਹੈ ।ਆਪ ਸਰਕਾਰ ਵਲੋਂ ਪਿਛਲੇ ਚਾਰ ਸਾਲ ਵਧੀਆ ਸਪਲਾਈ ਦਿੱਤੀ ਗਈ , ਕਈ ਕਿਸਾਨਾਂ ਦੇ ਜਨਰੇਟਰਾਂ ਚ ਭਰਿੰਡਾਂ ਦੇ ਖੱਖਰ ਲੱਗ ਗਏ ਸਨ ਅਤੇ ਕਈਆਂ ਨੇ ਜਨਰੇਟਰ ਵੇਚ ਦਿੱਤੇ । ਪਰ ਹੁਣ ਸਪਲਾਈ ਨਾ ਮਿਲਂਣ ਕਾਰਨ ਕਿਸਾਨ ਪ੍ਰੇਸ਼ਾਨ ਹਨ । ਜੇਕਰ ਅਜਿਹੇ ਹਾਲਾਤ ਰਹੇ ਤਾਂ ਕਿਸਾਨ ਦੀ ਪੈਦਾਵਾਰ ਅੱਧੀ ਰਹਿ ਜਾਵੇਗੀ। ਭਰੋਸੇਯੋਗ ਸੂਤਰਾਂ ਤੋੰ ਪਤਾ ਲੱਗਾ ਹੈ ਕਿ ਰੁੜਕਾ ਖੁਰਦ ਬਿਜਲੀ ਘਰ ਚ ਐਤਵਾਰ ਤੋਂ ਫਾਲਟ ਪਿਆ ਹੈ ਜਿਸ ਦਾ ਪਤਾ ਨਹੀਂ ਲੱਗ ਰਿਹਾ। ਮੁਠੱਡਾ ਖੁਰਦ ਨੂੰ ਮੁਕੰਦਪੁਰ ਤੋਂ ਸਪਲਾਈ ਦਿੱਤੀ ਜਾ ਰਹੀ ਹੈ। ਜਦ ਇਸ ਸਬੰਧੀ ਬਿਜਲੀ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰੱਪ ਚ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਕਿਸਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਸਪਲਾਈ ਪੂਰੀ ਮਿਲ਼ਣ ਦੀ ਆਸ ਸੀ ਪਰ ਦਿਨੇ 12.17 ਤੇ ਗੁਰੱਪ ਚ ਸੁਨੇਹਾ ਆਇਆ ਕਿ ਗੁਰਾਇਆ ਚ ਪਾਵਰ ਟਰਾਂਸਫਾਰਮਰ ਖਰਾਬ ਹੋਣ ਕਾਰਨ ਮੋਟਰਾਂ ਨੂੰ ਬਿਜਲੀ ਘੱਟ ਮਿਲ ਰਹੀ ਹੈ ਅਤੇ ਵਿਭਾਗ ਨੇ ਬੇਨਤੀ ਕੀਤੀ ਕਿ ਆਮ ਜਨਤਾ ਕੁਝ ਦਿਨਾਂ ਲਈ ਏਸੀ ਵਰਤਣ ਤੋਂ ਸੰਕੋਚ ਕਰਨ ਤਾਂ ਜੋ ਘਰਾਂ ਦੀ ਸਪਲ਼ਾਈ ਜਾਰੀ ਰੱਖੀ ਜਾ ਸਕੇ । ਇੱਕ ਸਰਕਾਰੀ ਟਿਊਵੈੱਲ ਅਪਰੇਟਰ ਨੇ ਬਿਜਲੀ ਸਪਲਾਈ ਦਾ ਕੋਈ ਟਾਈਮ ਨਾ ਹੋਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਚ ਆ ਰਹੀ ਦਿਕੱਤ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਪਏ ਹੋਏ ਫਾਲਟ ਜਲਦੀ ਠੀਕ ਕਰਨ ਦੀ ਮੰਗ ਕੀਤੀ ।
ਪਿਛਲੀ ਖ਼ਬਰ ਜਲਦ ਹੋਵੇਗਾ ਮੁਕੰਮਲ-ਐਸ. ਓ. ਨਿਸ਼ਾਂਤ ਜੈਨ ਅਗਲੀ ਖ਼ਬਰ ਵੰਦੇ ਮਾਤਰਮ ਦਾ ਲਾਜ਼ਮੀ ਗਾਇਨ ਸਿੱਖ ਸਿਧਾਂਤਾਂ ’ਤੇ ਹਮਲਾ-ਈਮਾਨ ਸਿੰਘ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।