ਬਾਰ ਐਸੋਸੀਏਸ਼ਨ ਦੇ ਦਫ਼ਤਰ ’ਚ ਲੱਗ ਰਹੀ ਰੌਣਕ
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਬੇਸ਼ੱਕ ਨਿਰਧਾਰਤ ਸਮੇਂ ਤੋਂ 6 ਮਹੀਨੇ ਦੇਰੀ ਨਾਲ ਹੋ ਰਹੀਆਂ ਹਨ ਪਰ ਮੰਗਲਵਾਰ ਨੂੰ ਚੋਣ ਅਮਲ ਸ਼ੁਰੂ ਹੋਣ ਦੇ ਨਾਲ ਹੀ ਬਾਰ ਦੇ ਦਫਤਰ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਵਾਲੇ ਅਤੇ ਉਨ੍ਹਾਂ ਦੇ ਸਹਿਯੋਗੀ ਵਕੀਲਾਂ ਦੀ ਆਮਦ ਕਾਰਨ ਰੌਣਕ ਵਾਲਾ ਮਾਹੌਲ ਬਣਿਆ ਰਿਹਾ। ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਵਾਲੇ ਉਮੀਦਵਾਰ ਆਪਣੇ ਸਹਿਯੋਗੀਆਂ ਨਾਲ ਪੁੱਜੇ ਹੋਏ ਸਨ, ਜਿਨ੍ਹਾਂ ਨੇ ਹੱਥਾਂ ’ਚ ਮਠਿਆਈ ਵਾਲੇ ਡੱਬੇ ਵੀ ਫੜੇ ਹੋਏ ਸਨ।
ਅਜੀਤ ਡੈਸਕ
03-09-2026