03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪੁਲਿਸ ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਕਰੇਗੀ ਗ੍ਰਿਫ਼ਤਾਰ-ਏ. ਸੀ. ਪੀ. ਠਾਕੁਰ

ਜਲੰਧਰ , 2 ਸਤੰਬਰ ( ਜਤਿੰਦਰ ਪੰਮੀ )– ਬੀਤੇ ਦਿਨ ਡਾ . ਬੀ .

ਅਜੀਤ ਡੈਸਕ 03-09-2026
ਜਲੰਧਰ , 2 ਸਤੰਬਰ ( ਜਤਿੰਦਰ ਪੰਮੀ )– ਬੀਤੇ ਦਿਨ ਡਾ . ਬੀ . ਆਰ . ਅੰਬੇਡਕਰ ਚੌਕ ਨੇੜੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਜੀਤ ਨਗਰ ਦੇ ਬਾਹਰ ਸਵੇਰੇ ਤੜਕੇ ਗੁਰੂ ਘਰ ਆਏ ਵਿਅਕਤੀ ’ ਤੇ ਹਥਿਆਰਬੰਦ ਲੁਟੇਰਿਆਂ ਵਲੋਂ ਲੁੱਟਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ ਚ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਉਕਤ ਘਟਨਾ ਦੀ ਸੀ . ਸੀ . ਟੀ . ਵੀ . ਫੁਟੇਜ ਸੋਸ਼ਲ ਮੀਡੀਆ ’ ਤੇ ਵਾਇਰਲ ਹੋਣ ਉਪਰੰਤ ਏ . ਸੀ . ਪੀ . ਸੈਂਟਰਲ ਰਾਜੇਸ਼ ਠਾਕੁਰ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਉਕਤ ਮਾਮਲੇ ਦੀ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਪੁਲਿਸ ਵਲੋਂ ਸੀ . ਸੀ . ਟੀ . ਵੀ . ਫੁਟੇਜ ਦੇ ਆਧਾਰ ’ ਤੇ ਗੁਰਦੁਆਰਾ ਸਾਹਿਬ ਵਿਖੇ ਵਿਅਕਤੀ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਕੇ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਜੀਤ ਨਗਰ ਵਿਖੇ ਮੰਗਲਵਾਰ ਤੜਕੇ ਕਰੀਬ ਪੌਣੇ ਦੋ ਵਜੇ ਮੇਜਰ ਸਿੰਘ ਆਪਣੀ ਐਕਟਿਵਾ ’ ਤੇ ਪਹੁੰਚੇ ਸਨ ਕਿ ਇਸੇ ਦੌਰਾਨ ਦੋ ਮੋਟਰਸਾਈਕਲ ਸਵਾਰ , ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ , ਉਨ੍ਹਾਂ ਪਿੱਛੇ ਗੁਰੂ ਘਰ ਦੇ ਮੁੱਖ ਗੇਟ ਅੰਦਰ ਦਾਖਲ ਹੋ ਗਏ । ਮੇਜਰ ਸਿੰਘ ਨੇ ਖਤਰਾ ਵੇਖ ਕੇ ਅੰਦਰ ਮੌਜੂਦ ਸੇਵਾਦਾਰਾਂ ਨੂੰ ਆਵਾਜ਼ ਮਾਰੀ ਤਾਂ ਲੁਟੇਰੇ ਫਰਾਰ ਹੋ ਗਏ । ਇਸ ਮਾਮਲੇ ਦੀ ਥਾਣਾ ਡਵੀਜ਼ਨ ਨੰਬਰ -2 ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ।
ਪਿਛਲੀ ਖ਼ਬਰ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਜੂਡੋ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ 14 ਕਰੋੜ ਦੀ ਲਾਗਤ ਨਾਲ ਸ਼ਹਿਰ ਦੇ 50 ਚੌਕਾਂ ’ਤੇ ਟ੍ਰੈਫਿਕ ਸਿਗਨਲ ਹੋਣਗੇ ਅਪਗ੍ਰੇਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।