01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਜਲੰਧਰ ਕੈਂਟ ਪੈਰੀਫੇਰੀ ਰੋਡ ਪ੍ਰੋਜੈਕਟ ਲਾਗੂ ਕਰੇ ਸਰਕਾਰ - ਬਲਰਾਜ ਠਾਕੁਰ

ਜਲੰਧਰ, 31 ਅਗਸਤ (ਸ਼ਿਵ)- ਕੌਂਸਲਰ ਬਲਰਾਜ ਠਾਕੁਰ ਨੇ ਆਪਣੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਜਲੰਧਰ ਕੈਂਟ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀ ਸਹੂਲਤ ਅਤੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਲਗਭਗ 8-9 ਸਾਲ ਪਹਿਲਾਂ ਤਿਆਰ ਕੀਤਾ ਗਿਆ ਜਲੰਧਰ ਕੈਂਟ ਪੈਰੀਫੇਰੀ ਰੋਡ ਪ੍ਰੋਜੈਕਟ ਅਜੇ ਤੱਕ ਸਿਰੇ ਨਹੀਂ ਚੜ੍ਹ ਸਕਿਆ। ਬਾਰ-ਬਾਰ ਕਮੇਟੀਆਂ ਬਣਨ ਦੇ ਬਾਵਜੂਦ ਇਹ ਪ੍ਰੋਜੈਕਟ ਫਾਈਲਾਂ ਵਿੱਚ ਹੀ ਦੱਬਿਆ ਪਿਆ ਹੈ।

ਅਜੀਤ ਡੈਸਕ 01-09-2026
ਜਲੰਧਰ, 31 ਅਗਸਤ (ਸ਼ਿਵ)- ਕੌਂਸਲਰ ਬਲਰਾਜ ਠਾਕੁਰ ਨੇ ਆਪਣੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਜਲੰਧਰ ਕੈਂਟ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੀ ਸਹੂਲਤ ਅਤੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਲਗਭਗ 8-9 ਸਾਲ ਪਹਿਲਾਂ ਤਿਆਰ ਕੀਤਾ ਗਿਆ ਜਲੰਧਰ ਕੈਂਟ ਪੈਰੀਫੇਰੀ ਰੋਡ ਪ੍ਰੋਜੈਕਟ ਅਜੇ ਤੱਕ ਸਿਰੇ ਨਹੀਂ ਚੜ੍ਹ ਸਕਿਆ। ਬਾਰ-ਬਾਰ ਕਮੇਟੀਆਂ ਬਣਨ ਦੇ ਬਾਵਜੂਦ ਇਹ ਪ੍ਰੋਜੈਕਟ ਫਾਈਲਾਂ ਵਿੱਚ ਹੀ ਦੱਬਿਆ ਪਿਆ ਹੈ। ਬਲਰਾਜ ਠਾਕੁਰ ਨੇ ਕਿਹਾ ਕਿ ਇਹ ਪ੍ਰੋਜੈਕਟ ਰੱਖਿਆ ਵਿਭਾਗ ਨਾਲ ਤਾਲਮੇਲ ਕਰਕੇ ਤਿਆਰ ਕੀਤਾ ਗਿਆ ਸੀ। ਪ੍ਰਸਤਾਵਿਤ ਸੜਕ ਅਟਵਾਲ ਹਾਊਸ ਤੋਂ ਸ਼ੁਰੂ ਹੋ ਕੇ ਕੈਂਟ ਦੀ ਹੱਦ ਦੇ ਨਾਲ-ਨਾਲ ਸੰਸਾਰਪੁਰ, ਸੋਫੀ ਪਿੰਡ, ਨੰਗਲ ਕਰਾਰ ਖਾਂ ਅਤੇ ਡੀਪ ਨਗਰ ਤੋਂ ਹੁੰਦੀ ਹੋਈ ਜੀ.ਟੀ. ਰੋਡ ਨਾਲ ਜੁੜਨੀ ਹੈ। ਇਸ ਲਈ ਰੱਖਿਆ ਵਿਭਾਗ ਵੱਲੋਂ ਕੁਝ ਜ਼ਮੀਨ ਸੜਕ ਲਈ ਟਰਾਂਸਫਰ ਕੀਤੀ ਜਾਣੀ ਹੈ, ਜਿਸ ਦੇ ਬਦਲੇ ਪੰਜਾਬ ਸਰਕਾਰ ਵੱਲੋਂ ਡਿਫੈਂਸ ਵਿਭਾਗ ਨੂੰ ਜ਼ਮੀਨ ਦੇਣ ਦੀ ਤਜਵੀਜ਼ ਹੈ। ਬਲਰਾਜ ਠਾਕੁਰ ਨੇ ਕਿਹਾ ਕਿ ਪੈਰੀਫੇਰੀ ਰੋਡ ਬਣਨ ਨਾਲ ਜਲੰਧਰ ਕੈਂਟ, ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਵੀ ਘਟੇਗੀ। ਇਸ ਤੋਂ ਇਲਾਵਾ ਰੱਖਿਆ ਖੇਤਰ ਦੀ ਸੁਰੱਖਿਆ ਪੱਖੋਂ ਵੀ ਇਹ ਸੜਕ ਲਾਹੇਵੰਦ ਹੋਵੇਗੀ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਰਾਤ 11 ਵਜੇ ਤੋਂ ਬਾਅਦ ਆਰਮੀ ਵੱਲੋਂ ਕਈ ਐਂਟਰੀ-ਐਗਜ਼ਿਟ ਬੰਦ ਕਰ ਦਿੱਤੇ ਜਾਂਦੇ ਹਨ, ਜਿਸ ਕਾਰਨ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਪੈਰੀਫੇਰੀ ਰੋਡ ਬਣਨ ਨਾਲ ਕੈਂਟ ਦੇ ਬਾਹਰਲੇ ਟ੍ਰੈਫਿਕ ਨੂੰ ਬਾਈਪਾਸ ਰਾਹੀਂ ਕੱਢਿਆ ਜਾ ਸਕੇਗਾ ਅਤੇ ਸ਼ਹਿਰ ਨੂੰ ਇੱਕ ਨਵੀਂ ‘ਲਾਈਫ਼ ਲਾਈਨ’ ਮਿਲੇਗੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਡਿਫੈਂਸ ਵਿਭਾਗ ਨਾਲ ਜ਼ਮੀਨ ਦੇ ਤਬਾਦਲੇ ਸਬੰਧੀ ਮਾਮਲਾ ਜਲਦ ਹੱਲ ਕਰਕੇ ਪੈਰੀਫੇਰੀ ਰੋਡ ਪ੍ਰੋਜੈਕਟ ਨੂੰ ਅਮਲੀ ਰੂਪ ਦਿੱਤਾ ਜਾਵੇ।
ਪਿਛਲੀ ਖ਼ਬਰ ਪੰਜਾਬੀ ਸਾਹਿਤ ਦੇ ਖੇਤਰ ’ ਚ ਪਾਏ ਜਾ ਰਹੇ ਯੋਗਦਾਨ ਲਈ ਨੌਜਵਾਨ ਸਾਹਿਤਕਾਰ ਪਰਮਜੀਤ ਸਿੰਘ ਸੰਸੋਆ ਦਾ ਸਨਮਾਨ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਚੌਕ ’ ਤੇ ਖਰਾਬ ਟਰੈਫਿਕ ਲਾਈਟਾਂ ਕਾਰਨ ਲੋਕ ਪ੍ਰੇਸ਼ਾਨ , ਨਵੀਆਂ ਲਾਈਟਾਂ ਲਗਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।