ਢੱਕ ਮਜਾਰਾ ਦੇ ਕਈ ਪਰਿਵਾਰ ਹੋਏ ‘ਆਪ’ ’ਚ ਸ਼ਾਮਿਲ
ਅੱਪਰਾ/ਲਸਾੜਾ, 31 ਅਗਸਤ (ਦਲਵਿੰਦਰ ਸਿੰਘ ਅੱਪਰਾ/ਲਖਵੀਰ ਸਿੰਘ ਖੁਰਦ)- ਬੀਤੇ ਦਿਨੀਂ ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਫਿਲੌਰ ਵਲੋਂ ਪਿੰਡ ਢੱਕ ਮਜਾਰਾ ਵਿਖੇ ਲੋਕ ਮਿਲਣੀ ਕੀਤੀ ਗਈ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੈਡਮ ਹਰਜੋਤ ਲੋਹਟੀਆਂ ਨੇ ਕਿਹਾ ਕਿ ਆਪ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਮੁਫਤ ਬਿਜਲੀ 300 ਯੂਨਿਟ, ਰਾਸ਼ਨ ਕਿੱਟਾਂ, ਬਜ਼ੁਰਗਾਂ ਲਈ ਤੀਰਥ ਯਾਤਰਾ, 10 ਲੱਖ ਦਾ ਮੁਫਤ ਇਲਾਜ ਅਤੇ ਮਾਵਾਂ ਭੈਣਾਂ ਲਈ ਸਤਿਕਾਰ ਯੋਜਨਾ ਆਦਿ ਲੋਕਾਂ ਵਲੋਂ ਦਿੱਤਾ ਗਿਆ ਟੈਕਸ ਰੂਪੀ ਲੋਕਾਂ ਦਾ ਪੈਸਾ ਹੀ ਲੋਕਾਂ ’ਚ ਵੰਡਿਆ ਜਾ ਰਿਹਾ ਹੈ, ਜੋ ਕਿ ਆਮ ਲੋਕਾਂ ਦਾ ਹੱਕ ਹੈ।
ਅੱਪਰਾ/ਲਸਾੜਾ, 31 ਅਗਸਤ (ਦਲਵਿੰਦਰ ਸਿੰਘ ਅੱਪਰਾ/ਲਖਵੀਰ ਸਿੰਘ ਖੁਰਦ)- ਬੀਤੇ ਦਿਨੀਂ ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਫਿਲੌਰ ਵਲੋਂ ਪਿੰਡ ਢੱਕ ਮਜਾਰਾ ਵਿਖੇ ਲੋਕ ਮਿਲਣੀ ਕੀਤੀ ਗਈ। ਇਸ ਮੌਕੇ ਹਾਜ਼ਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੈਡਮ ਹਰਜੋਤ ਲੋਹਟੀਆਂ ਨੇ ਕਿਹਾ ਕਿ ਆਪ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਮੁਫਤ ਬਿਜਲੀ 300 ਯੂਨਿਟ, ਰਾਸ਼ਨ ਕਿੱਟਾਂ, ਬਜ਼ੁਰਗਾਂ ਲਈ ਤੀਰਥ ਯਾਤਰਾ, 10 ਲੱਖ ਦਾ ਮੁਫਤ ਇਲਾਜ ਅਤੇ ਮਾਵਾਂ ਭੈਣਾਂ ਲਈ ਸਤਿਕਾਰ ਯੋਜਨਾ ਆਦਿ ਲੋਕਾਂ ਵਲੋਂ ਦਿੱਤਾ ਗਿਆ ਟੈਕਸ ਰੂਪੀ ਲੋਕਾਂ ਦਾ ਪੈਸਾ ਹੀ ਲੋਕਾਂ ’ਚ ਵੰਡਿਆ ਜਾ ਰਿਹਾ ਹੈ, ਜੋ ਕਿ ਆਮ ਲੋਕਾਂ ਦਾ ਹੱਕ ਹੈ। ਇਸ ਮੌਕੇ ਪਿੰਡ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ। ਹਲਕਾ ਇੰਚਾਰਜ ਵਲੋਂ ਪਾਰਟੀ ’ਚ ਸ਼ਾਮਲ ਹੋਏ ਪਰਿਵਰਾਂ ਦਾ ਸਨਮਾਨ ਕੀਤਾ ਗਿਆ। ਪਿੰਡ ਵਾਸੀਆਂ ਨੇ ਵੀ ਮੈਡਮ ਹਰਜੋਤ ਕੌਰ ਲੋਹਟੀਆਂ ਨੂੰ ਸਨਮਾਨਿਤ ਕੀਤਾ।