30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਜਲੰਧਰ ਸੈਂਟਰਲ ਵਿਚ ਹਜ਼ਾਰਾਂ ਮਹਿਲਾਵਾਂ ਨੇ ਨਿਤਿਨ ਕੋਹਲੀ ਨੂੰ ਬੰਨ੍ਹੀ ਰੱਖੜੀ

ਜਲੰਧਰ, 29 ਅਗਸਤ (ਪਵਨ ਖਰਬੰਦਾ)-ਜਲੰਧਰ ਸੈਂਟਰਲ ਵਿੱਚ ਆਯੋਜਿਤ ਵਿਸ਼ੇਸ਼ ਰੱਖੜੀ ਬੰਧਨ ਪ੍ਰੋਗਰਾਮ ਵਿਚ ਹਜ਼ਾਰਾਂ ਮਹਿਲਾਵਾਂ ਨੇ ਭਾਗ ਲਿਆ। ਇਨ੍ਹਾਂ ਵਿਚ ਮਹਿਲਾ ਵਲੰਟੀਅਰਾਂ, ਸਖੀਆਂ, ਆਂਗਣਵਾੜੀ ਵਰਕਰਾਂ, ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੀਆਂ ਮਹਿਲਾ ਵਰਕਰਾਂ ਅਤੇ ਵਿਧਾਨ ਸਭਾ ਹਲਕੇ ਦੀਆਂ ਹੋਰ ਮਹਿਲਾਵਾਂ ਸ਼ਾਮਲ ਰਹੀਆਂ।

ਅਜੀਤ ਡੈਸਕ 30-08-2026
ਜਲੰਧਰ, 29 ਅਗਸਤ (ਪਵਨ ਖਰਬੰਦਾ)-ਜਲੰਧਰ ਸੈਂਟਰਲ ਵਿੱਚ ਆਯੋਜਿਤ ਵਿਸ਼ੇਸ਼ ਰੱਖੜੀ ਬੰਧਨ ਪ੍ਰੋਗਰਾਮ ਵਿਚ ਹਜ਼ਾਰਾਂ ਮਹਿਲਾਵਾਂ ਨੇ ਭਾਗ ਲਿਆ। ਇਨ੍ਹਾਂ ਵਿਚ ਮਹਿਲਾ ਵਲੰਟੀਅਰਾਂ, ਸਖੀਆਂ, ਆਂਗਣਵਾੜੀ ਵਰਕਰਾਂ, ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੀਆਂ ਮਹਿਲਾ ਵਰਕਰਾਂ ਅਤੇ ਵਿਧਾਨ ਸਭਾ ਹਲਕੇ ਦੀਆਂ ਹੋਰ ਮਹਿਲਾਵਾਂ ਸ਼ਾਮਲ ਰਹੀਆਂ। ਮਹਿਲਾਵਾਂ ਨੇ ਇਕਜੁੱਟ ਹੋ ਕੇ ਰੱਖੜੀ ਬੰਧਨ ਦਾ ਤਿਉਹਾਰ ਮਨਾਇਆ ਅਤੇ ਨਿਤਿਨ ਕੋਹਲੀ ਆਮ ਆਦਮੀ ਪਾਰਟੀ ਜਲੰਧਰ ਸੈਂਟਰਲ ਹਲਕਾ ਇੰਚਾਰਜ ਦੀ ਕਲਾਈ ’ਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਨੂੰ ਆਪਣਾ ਆਸ਼ੀਰਵਾਦ, ਸਨੇਹ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਨਿਤਿਨ ਕੋਹਲੀ ਨਾਲ ਉਨ੍ਹਾਂ ਦੀ ਪਤਨੀ ਨਿਧੀ ਕੋਹਲੀ ਵੀ ਹਾਜ਼ਰ ਸਨ। ਪ੍ਰੋਗਰਾਮ ਵਿਚ ਮੌਜੂਦ ਲੋਕਾਂ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਅਤੇ ਵਾਰਡ ਇੰਚਾਰਜ ਲਗਨਦੀਪ ਸਿੰਘ, ਤਰਲੋਕ ਸਰਾਂ, ਪਰਵੀਨ ਪਹਿਲਵਾਨ, ਅਮਰਦੀਪ ਸੰਧਲ ਕੀਨੂ, ਵਿੱਕੀ ਤੁਲਸੀ, ਬਲਬੀਰ ਸਿੰਘ ਢਿੱਲੋਂ (ਬਿੱਟੂ), ਕਰਮਜੀਤ ਕੌਰ, ਸ਼ਿਵਮ ਸ਼ਰਮਾ, ਰਾਜੇਸ਼ ਬੱਬਰ, ਮਨਮੋਹਨ ਰਾਜੂ, ਪਿੰਦਰਜੀਤ ਕੌਰ, ਲਵ ਰੌਬਿਨ, ਹਰਪਾਲ ਮਿੰਟੂ, ਕਾਰਤਿਕ ਸਹੋਤਾ, ਦੀਪਕ ਕੁਮਾਰ, ਰਾਜੀਵ ਗਿੱਲ, ਨਰੇਸ਼ ਸ਼ਰਮਾ, ਅਜੈ ਚੋਪੜਾ, ਜਗਦੀਸ਼ ਰਾਜਾ, ਪਰਵੀਨ ਵਾਸਨ, ਨਿਖਿਲ ਅਰੋੜਾ, ਗੁਰਪ੍ਰੀਤ ਕੌਰ ਅਤੇ ਜਤਿਨ ਗੁਲਾਟੀ ਸ਼ਾਮਲ ਰਹੇ । ਇਸ ਮੌਕੇ ਹੋਰ ਪਤਵੰਤੇ ਵਿਅਕਤੀਆਂ ਵਿੱਚ ਕੈਬਨਿਟ ਮੰਤਰੀ ਮਹਿੰਦਰ ਭਗਤ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਗੋਲਡੀ ਮਰਵਾਹਾ, ਸੰਜੀਵ ਤਰਹਨ ਅਤੇ ਮਨੀਸ਼ ਵੀ ਮੌਜੂਦ ਰਹੇ । ਰਵਾਇਤੀ ਰੱਖੜੀ ਸਮਾਰੋਹ ਉਸ ਸਮੇਂ ਭਾਵੁਕ ਪਲ ਵਿਚ ਬਦਲ ਗਿਆ ਜਦੋਂ ਹਜ਼ਾਰਾਂ ਭੈਣਾਂ ਨੇ ਵਿਅਕਤੀਗਤ ਤੌਰ ’ਤੇ ਨਿਤਿਨ ਕੋਹਲੀ ਦੀ ਕਲਾਈ ’ਤੇ ਰੱਖੜੀ ਬੰਨ੍ਹੀ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ। ਕੋਹਲੀ ਨੇ ਕਿਹਾ ਕਿ ਇਹ ਸਿਰਫ਼ ਤਿਉਹਾਰ ਦੀ ਰਸਮ ਨਹੀਂ ਸੀ, ਬਲਕਿ ਭੈਣ-ਭਰਾ ਦੇ ਰਿਸ਼ਤੇ ਨਾਲ ਜੁੜੇ ਵਿਸ਼ਵਾਸ, ਸਨੇਹ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਸੀ ।
ਪਿਛਲੀ ਖ਼ਬਰ ਰੱਖੜੀ ਮੌਕੇ ਮੇਅਰ ਵਨੀਤ ਧੀਰ ਵਲੋਂ ਵਿਸ਼ੇਸ਼ ਸਮਾਗਮ , ਵੱਡੀ ਗਿਣਤੀ ’ ਚ ਮਹਿਲਾਵਾਂ ਨੇ ਮੇਅਰ ਨੂੰ ਬੰਨ੍ਹੀਆਂ ਰੱਖੜੀਆਂ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਮਨਾਇਆ ‘ ਗੁਰੂ ਲਾਧੋ ਰੇ ਦਿਵਸ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।