29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪੁਲਿਸ ਨੇ ਲੈਕਚਰਾਰ ਨੇਹਾ ਦੇ ਪਤੀ ਉਮੰਗ ਬੱਸੀ ਤੇ ਸੱਸ ਕੁਸੁਮ ਬੱਸੀ ਨੂੰ ਕੀਤਾ ਅਦਾਲਤ ’ਚ ਪੇਸ਼, 4 ਦਿਨਾ ਦਾ ਰਿਮਾਂਡ ਮਿਲਿਆ

ਜਲੰਧਰ, 28 ਅਗਸਤ (ਜਤਿੰਦਰ ਪੰਮੀ)–ਕਰਤਾਰਪੁਰ ’ਚ ਲੈਕਚਰਾਰ ਨੇਹਾ ਹੱਤਿਆਕਾਂਡ ਦੇ ਮੁਲਜ਼ਮਾਂ ਮ੍ਰਿਤਕਾ ਦੇ ਪਤੀ ਉਮੰਗ ਬੱਸੀ ਤੇ ਸੱਸ ਕੁਸੁਮ ਬੱਸੀ ਨੂੰ ਸ਼ੁੱਕਰਵਾਰ ਪੁਲਿਸ ਨੇ ਸਿਵਲ ਜੱਜ ਜੂਨੀਅਰ ਡਵੀਜ਼ਨ-ਕਮ-ਜੇ. ਐੱਮ.

ਅਜੀਤ ਡੈਸਕ 29-08-2026
ਜਲੰਧਰ, 28 ਅਗਸਤ (ਜਤਿੰਦਰ ਪੰਮੀ)–ਕਰਤਾਰਪੁਰ ’ਚ ਲੈਕਚਰਾਰ ਨੇਹਾ ਹੱਤਿਆਕਾਂਡ ਦੇ ਮੁਲਜ਼ਮਾਂ ਮ੍ਰਿਤਕਾ ਦੇ ਪਤੀ ਉਮੰਗ ਬੱਸੀ ਤੇ ਸੱਸ ਕੁਸੁਮ ਬੱਸੀ ਨੂੰ ਸ਼ੁੱਕਰਵਾਰ ਪੁਲਿਸ ਨੇ ਸਿਵਲ ਜੱਜ ਜੂਨੀਅਰ ਡਵੀਜ਼ਨ-ਕਮ-ਜੇ. ਐੱਮ. ਆਈ. ਸੀ. ਜਲੰਧਰ ਦੀ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਸੇ ਦੌਰਾਨ ਪੁਲਿਸ ਵਲੋਂ ਮੁਲਜ਼ਮਾਂ ਕੋਲੋਂ ਸੁਰੱਖਿਅਤ ਬਰਾਮਦ ਕੀਤੀ ਗਈ ਮ੍ਰਿਤਕਾ ਦੀ 6 ਸਾਲਾ ਧੀ ਨੂੰ ਉਸ ਦੇ ਨਾਨਾ-ਨਾਨੀ ਦੇ ਸਪੁਰਦ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪੁਲਿਸ ਨੇ ਬੀਤੇ ਦਿਨ ਘਟਨਾ ਤੋਂ ਬਾਅਦ ਫਰਾਰ ਚੱਲ ਰਹੇ ਮ੍ਰਿਤਕਾ ਨੇਹਾ ਦੇ ਪਤੀ ਉਮੰਗ ਬੱਸੀ ਤੇ ਸੱਸ ਕੁਸੁਮ ਬੱਸੀ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫ਼ਤਾਰ ਕਰਕੇ ਲਿਆਂਦਾ ਸੀ। ਨੇਹਾ ਨੇ ਮਰਨ ਤੋਂ ਪਹਿਲਾਂ ਮੈਜਿਸਟ੍ਰੇਟ ਸਾਹਮਣੇ ਦਿੱਤੇ ਬਿਆਨਾਂ ਵਿੱਚ ਦੋਸ਼ ਲਾਇਆ ਸੀ ਕਿ ਉਸ ਨੂੰ ਪਤੀ ਉਮੰਗ ਬੱਸੀ ਤੇ ਸੱਸ ਕੁਸੁਮ ਬੱਸੀ ਨੇ ਪਤੀ ਦੀ ਪ੍ਰੇਮਿਕਾ ਨਾਲ ਮਿਲ ਕੇ ਜ਼ਬਰਦਸਤੀ ਟਾਇਲਟ ਕਲੀਨਰ (ਹਾਰਪਿਕ) ਪਿਲਾਇਆ ਸੀ। ਥਾਣਾ ਕਰਤਾਰਪੁਰ ਦੇ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਪਿਛਲੀ ਖ਼ਬਰ ਲੋੜਵੰਦ ਬੱਚਿਆਂ ਕੋਲੋਂ ਰੱਖੜੀ ਬਣਵਾ ਕੇ ਸਤਪਾਲ ਗਿੱਲ ਨੇ ਮਨਾਇਆ ਰੱਖੜੀ ਦਾ ਤਿਉਹਾਰ ਅਗਲੀ ਖ਼ਬਰ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਐਮ. ਜੀ. ਐੱਨ. ਕਾਲਜ ਦਾ ਕੀਤਾ ਦੌਰਾ, 1989-90 ’ਚ ਕੀਤੀ ਸੀ ਬੀ. ਐੱਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।