26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਵਤਾਰ ਨਗਰ ’ਚ ਬਿਊਟੀ ਪਾਰਲਰ ਅੰਦਰ ਲੱਗੀ ਅੱਗ ਨਾਲ ਹੋਇਆ ਨੁਕਸਾਨ

ਜਲੰਧਰ, 25 ਅਗਸਤ (ਜਤਿੰਦਰ ਪੰਮੀ)–ਅਵਤਾਰ ਨਗਰ ਤੋਂ ਝੰਡੀਆਂ ਵਾਲਾ ਪੀਰ ਨੂੰ ਜਾਂਦੀ ਸੜਕ ਦੇ ਮੇਨ ਬਾਜ਼ਾਰ ’ਚ ਸਥਿਤ ਬਿਊਰੀ ਪਾਰਲਰ ਦੀ ਦੁਕਾਨ ’ਚ ਮੰਗਲਵਾਰ ਸਵੇਰੇ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਉਦੋਂ ਲੱਗਾ ਜਦੋਂ ਆਸ-ਪਾਸ ਦੇ ਦੁਕਾਨਦਾਰਾਂ ਨੇ ਬੰਦ ਪਈ ਦੁਕਾਨ ’ਚੋਂ ਧੂੰਆਂ ਨਿਕਲਦਾ ਦੇਖਿਆ।

ਅਜੀਤ ਡੈਸਕ 26-08-2026
ਜਲੰਧਰ, 25 ਅਗਸਤ (ਜਤਿੰਦਰ ਪੰਮੀ)–ਅਵਤਾਰ ਨਗਰ ਤੋਂ ਝੰਡੀਆਂ ਵਾਲਾ ਪੀਰ ਨੂੰ ਜਾਂਦੀ ਸੜਕ ਦੇ ਮੇਨ ਬਾਜ਼ਾਰ ’ਚ ਸਥਿਤ ਬਿਊਰੀ ਪਾਰਲਰ ਦੀ ਦੁਕਾਨ ’ਚ ਮੰਗਲਵਾਰ ਸਵੇਰੇ ਅੱਗ ਲੱਗ ਗਈ। ਅੱਗ ਲੱਗਣ ਦਾ ਪਤਾ ਉਦੋਂ ਲੱਗਾ ਜਦੋਂ ਆਸ-ਪਾਸ ਦੇ ਦੁਕਾਨਦਾਰਾਂ ਨੇ ਬੰਦ ਪਈ ਦੁਕਾਨ ’ਚੋਂ ਧੂੰਆਂ ਨਿਕਲਦਾ ਦੇਖਿਆ। ਮੌਕੇ ’ਤੇ ਇਕੱਤਰ ਹੋਏ ਬਾਜ਼ਾਰ ਵਾਸੀਆਂ ਨੇ ਤੁਰੰਤ ਦੁਕਾਨ ਮਾਲਕ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਮਾਲਕਾਂ ਨੇ ਮੌਕੇ ’ਤੇ ਪੁੱਜ ਕੇ ਹਫੜਾ-ਦਫੜੀ ’ਚ ਸ਼ਟਰ ਖੋਲ੍ਹਿਆ ਤਾਂ ਅੰਦਰ ਧੂੰਆਂ ਫੈਲਿਆ ਹੋਇਆ ਸੀ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਮੌਕੇ ’ਤੇ ਪੁੱਜ ਕੇ ਅੱਗ ਉਪਰ ਕਾਬੂ ਪਾ ਲਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮ ਮਹੇਸ਼ ਸੂਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 10.30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਉਪਰੰਤ ਉਹ ਟੀਮ ਸਮੇਤ ਮੌਕੇ ’ਤੇ ਪੁੱਜੇ ਅਤੇ ਅੱਗ ਉਪਰ ਕਾਬੂ ਪਾਇਆ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਅੱਗ ਨਾਲ ਹੋਏ ਨੁਕਸਾਨ ਬਾਰੇ ਪਤਾ ਨਹੀਂ ਲੱਗ ਸਕਿਆ।
ਪਿਛਲੀ ਖ਼ਬਰ ਸ਼ਹਿਰ ’ ਚ ਨਹੀਂ ਰੁਕ ਰਹੀਆਂ ਲੁੱਟ - ਖੋਹ ਦੀਆਂ ਵਾਰਦਾਤਾਂ ਅਗਲੀ ਖ਼ਬਰ ਪਾਵਰ ਲਿਫਟਿੰਗ ਲੜਕੀਆਂ ਵਿਚ ਨੂਰਪੁਰ ਸਕੂਲ ਦੀ ਝੰਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।