25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸਰਹਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ

ਜਮਸ਼ੇਰ ਖ਼ਾਸ, ਜੰਡਿਆਲਾ ਮੰਜਕੀ 24 ਅਗਸਤ ( ਹਰਵਿੰਦਰ ਕੁਮਾਰ)– ਜ਼ਿਲ੍ਹਾ ਜਲੰਧਰ ਅਧੀਨ ਆਉਂਦੇ ਪਿੰਡ ਸਰਹਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸਵਰਗੀ ਸ਼ਿੰਦਰ ਪਾਲ ਸੁਮਨ ਦੀ ਬਰਸੀ ਮੌਕੇ ਉਨ੍ਹਾਂ ਦੇ ਪੁੱਤਰਾਂ ਪ੍ਰਿੰਸ ਸੁਮਨ ਅਤੇ ਹੈਰੀ ਸੁਮਨ ਸਮੇਤ ਪਰਿਵਾਰਕ ਮੈਂਬਰਾਂ ਵਲੋਂ ਸਕੂਲ ਦੀ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਕਾਪੀਆਂ, ਪੈਨਸਲਾਂ ਅਤੇ ਹੋਰ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ ।

ਅਜੀਤ ਡੈਸਕ 25-08-2026
ਜਮਸ਼ੇਰ ਖ਼ਾਸ, ਜੰਡਿਆਲਾ ਮੰਜਕੀ 24 ਅਗਸਤ ( ਹਰਵਿੰਦਰ ਕੁਮਾਰ)– ਜ਼ਿਲ੍ਹਾ ਜਲੰਧਰ ਅਧੀਨ ਆਉਂਦੇ ਪਿੰਡ ਸਰਹਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਸਵਰਗੀ ਸ਼ਿੰਦਰ ਪਾਲ ਸੁਮਨ ਦੀ ਬਰਸੀ ਮੌਕੇ ਉਨ੍ਹਾਂ ਦੇ ਪੁੱਤਰਾਂ ਪ੍ਰਿੰਸ ਸੁਮਨ ਅਤੇ ਹੈਰੀ ਸੁਮਨ ਸਮੇਤ ਪਰਿਵਾਰਕ ਮੈਂਬਰਾਂ ਵਲੋਂ ਸਕੂਲ ਦੀ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਕਾਪੀਆਂ, ਪੈਨਸਲਾਂ ਅਤੇ ਹੋਰ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ । ਇਸ ਮੌਕੇ ਗਿਆਨ ਚੰਦ ਲੀਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਬਕਾ ਸਰਪੰਚ ਸ਼ਿੰਦਰ ਪਾਲ ਸੁਮਨ ਦੋ ਸਾਲ ਪਹਿਲਾਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਯਾਦ ਨੂੰ ਸਮਰਪਿਤ ਪਰਿਵਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸਰਹਾਲੀ ਦੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਦਾ ਸਾਮਾਨ ਅਤੇ ਕਾਪੀਆਂ ਆਦਿ ਵੰਡੀਆਂ ਗਈਆਂ। ਸਟਾਫ ਨੇ ਪਰਿਵਾਰ ਵਲੋਂ ਕੀਤੇ ਗਏ ਇਸ ਨੇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਸਵਰਗੀ ਸ਼ਿੰਦਰ ਪਾਲ ਸੁਮਨ ਦੀ ਧਰਮ ਪਤਨੀ ਨਿਰਮਲਾ ਰਾਣੀ, ਰਾਮ ਲਾਲ ਸੁਮਨ, ਪਰਮਜੀਤ ਕੌਰ, ਬਲਦੇਵ ਕੌਰ, ਬਲਵਿੰਦਰ ਬੱਗਾ, ਡਾ. ਰਾਜ ਕੁਮਾਰ, ਹਰਕਮਲ ਸੁਮਨ, ਆਂਗਣਵਾੜੀ ਵਰਕਰ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸੀ।
ਪਿਛਲੀ ਖ਼ਬਰ ਸੱਜਣ ਕੁਮਾਰ ਦੇ ਸੋਹਲੇ ਗਾਉਣੇ ’84 ਦੇ ਜ਼ਖ਼ਮ ਮੁੜ ਤਾਜ਼ੇ ਕਰਨ ਦੇ ਬਰਾਬਰ - ਜਥੇਦਾਰ ਮੰਨਣ ਅਗਲੀ ਖ਼ਬਰ ਪਿਮਸ ਹਸਪਤਾਲ ਵਿਖੇ ਲਗਾਇਆ ਚਮੜੀ ਰੋਗ ਜਾਂਚ ਦਾ ਮੁਫ਼ਤ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।