23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਗਦਾਈਪੁਰ ਮਾਰਕੀਟ ’ ਚ ਮੋਬਾਈਲ ਖੋਹ ਕੇ ਭੱਜੇ ਦੋ ਲੁਟੇਰੇ ਟ੍ਰੈਫਿਕ ਜਾਮ ’ ਚ ਫਸੇ , ਲੋਕਾਂ ਨੇ ਕੀਤੀ ਕੁੱਟਮਾਰ

ਮਕਸੂਦਾਂ, 22 ਅਗਸਤ (ਸੌਰਵ ਮਹਿਤਾ)-ਅੱਜ ਲੁੱਟ ਖੋਹ ਦੀ ਵਾਰਦਾਤ ਗਦਾਈਪੁਰ ਮਾਰਕੀਟ ਵਿਚ ਵਾਪਰੀ, ਜਿੱਥੇ ਇੱਕ ਨੌਜਵਾਨ ਦਾ ਮੋਬਾਈਲ ਖੋਹ ਕੇ ਭੱਜ ਰਹੇ ਦੋ ਕਥਿਤ ਲੁਟੇਰੇ ਟ੍ਰੈਫਿਕ ਜਾਮ ਵਿੱਚ ਫਸ ਗਏ ਅਤੇ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਸ਼ਾਮ ਤਜਿੰਦਰ ਕੁਮਾਰ ਗਦਾਈਪੁਰ ਮਾਰਕੀਟ ਵਿਚ ਮੌਜੂਦ ਸੀ।

ਲੁਟੇਰਿਆ ਵਲੋਂ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ। 23-08-2026
ਮਕਸੂਦਾਂ, 22 ਅਗਸਤ (ਸੌਰਵ ਮਹਿਤਾ)-ਅੱਜ ਲੁੱਟ ਖੋਹ ਦੀ ਵਾਰਦਾਤ ਗਦਾਈਪੁਰ ਮਾਰਕੀਟ ਵਿਚ ਵਾਪਰੀ, ਜਿੱਥੇ ਇੱਕ ਨੌਜਵਾਨ ਦਾ ਮੋਬਾਈਲ ਖੋਹ ਕੇ ਭੱਜ ਰਹੇ ਦੋ ਕਥਿਤ ਲੁਟੇਰੇ ਟ੍ਰੈਫਿਕ ਜਾਮ ਵਿੱਚ ਫਸ ਗਏ ਅਤੇ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਸ਼ਾਮ ਤਜਿੰਦਰ ਕੁਮਾਰ ਗਦਾਈਪੁਰ ਮਾਰਕੀਟ ਵਿਚ ਮੌਜੂਦ ਸੀ। ਇਸ ਦੌਰਾਨ ਬਾਈਕ ਸਵਾਰ ਦੋ ਨੌਜਵਾਨ ਉਸ ਦਾ ਮੋਬਾਈਲ ਫੋਨ ਖੋਹ ਕੇ ਤੇਜ਼ੀ ਨਾਲ ਫਰਾਰ ਹੋਣ ਲੱਗੇ। ਤਜਿੰਦਰ ਕੁਮਾਰ ਨੇ ਹਿੰਮਤ ਦਿਖਾਉਂਦਿਆਂ ਰੌਲਾ ਪਾਉਂਦੇ ਹੋਏ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦੂਰੀ ’ਤੇ ਜਾ ਕੇ ਸਨੈਚਰਾਂ ਦੀ ਬਾਈਕ ਟ੍ਰੈਫਿਕ ਜਾਮ ਵਿਚ ਫਸ ਗਈ। ਤਜਿੰਦਰ ਵਲੋਂ ਰੌਲਾ ਪਾਉਣ ’ਤੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਦੋਵਾਂ ਨੂੰ ਕਾਬੂ ਕਰ ਲਿਆ। ਦੱਸਿਆ ਜਾਂਦਾ ਹੈ ਕਿ ਸਨੈਚਰਾਂ ਨੇ ਮੌਕੇ ਤੋਂ ਭੱਜਣ ਲਈ ਲੋਕਾਂ ’ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ। ਤਲਾਸ਼ੀ ਦੌਰਾਨ ਖੋਹਿਆ ਗਿਆ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ। ਇਸ ਤੋਂ ਇਲਾਵਾ ਬਾਈਕ ਦੀ ਪਿਛਲੀ ਨੰਬਰ ਪਲੇਟ ਵੀ ਇਕ ਕਥਿਤ ਸਨੈਚਰ ਦੀ ਜੇਬ ਵਿੱਚੋਂ ਮਿਲੀ, ਜਦਕਿ ਬਾਈਕ ਦੇ ਅੱਗੇ ਵਾਲੀ ਨੰਬਰ ਪਲੇਟ ਲੱਗੀ ਹੋਈ ਸੀ। ਇਸ ਤੋਂ ਬਾਅਦ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਫੋਕਲ ਪੁਆਇੰਟ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਦੋਵਾਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਵਾਰਦਾਤ ਵਿੱਚ ਵਰਤੀ ਗਈ ਬਾਈਕ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ। ਚੌਕੀ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਦੋਵਾਂ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਲੋਕਾਂ ’ਚ ਵਧਦਾ ਡਰ ਸ਼ਹਿਰ ਵਿੱਚ ਲਗਾਤਾਰ ਵਾਪਰ ਰਹੀਆਂ ਸਨੈਚਿੰਗ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਭੀੜ ਵਾਲੇ ਇਲਾਕਿਆਂ ਵਿਚ ਵੀ ਲੁਟੇਰੇ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਨਹੀਂ ਡਰ ਰਹੇ ਤਾਂ ਆਮ ਲੋਕਾਂ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਹੋਣਾ ਸੁਭਾਵਿਕ ਹੈ।
ਪਿਛਲੀ ਖ਼ਬਰ ਹੜਤਾਲ ਦੇ ਤੀਜੇ ਦਿਨ ਹੀ ਸ਼ਹਿਰ ਦੇ ਹਾਲਾਤ ਬਣੇ ਬਦਤਰ , ਡੰਪਾਂ ਤੋਂ ਲੈ ਕੇ ਸੜਕਾਂ , ਗਲੀਆਂ ਤੱਕ ਫੈਲਿਆ ਕੂੜਾ ਅਗਲੀ ਖ਼ਬਰ ਸ਼ਾਹਕੋਟ ਤੋਂ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨ ਆਏ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਰਾਹ ’ਚ ਰੋਕਿਆ, ਮੰਗ ਪੱਤਰ ਲੈ ਕੇ ਵਾਪਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।