23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕੇ . ਐਮ . ਵੀ . ਕਾਲਜ ’ ਚ ਲੱਗੀਆਂ ਤੀਆਂ ਦੀਆਂ ਰੌਣਕਾਂ

ਜਲੰਧਰ, 22 ਅਗਸਤ (ਜਸਪਾਲ ਸਿੰਘ)-ਕੰਨਿਆਂ ਮਹਾਂ ਵਿਦਿਆਲਾ (ਕੇ. ਐਮ.

ਅਜੀਤ ਡੈਸਕ 23-08-2026
ਜਲੰਧਰ, 22 ਅਗਸਤ (ਜਸਪਾਲ ਸਿੰਘ)-ਕੰਨਿਆਂ ਮਹਾਂ ਵਿਦਿਆਲਾ (ਕੇ. ਐਮ. ਵੀ.) ਦੇ ਵਿਹੜੇ ਵਿੱਚ ‘ਤੀਆਂ ਦਾ ਤਿਉਹਾਰ’ ਬਹੁਤ ਹੀ ਸ਼ਾਨ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਪੋਸਟ ਗ੍ਰੈਜੂਏਸ਼ਨ ਪੰਜਾਬੀ ਵਿਭਾਗ ਅਤੇ ਈ.ਸੀ.ਏ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਡਾਇਰੈਕਟਰ ਮੈਡਮ ਡਾ.ਅਤਿਮਾ ਸ਼ਰਮਾ ਦਿਵੇਦੀ ਨੇ ਸਭ ਨੂੰ ਤੀਜ ਦੀਆਂ ਵਧਾਈਆਂ ਦਿੱਤੀਆਂ। ਰੰਗਾਰੰਗ ਪ੍ਰੋਗਰਾਮ ਦੇ ਵਿੱਚ ਵਿਦਿਆਰਥਨਾਂ ਨੇ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਕੁਮਾਰੀ ਮਨਵੀਰ ਨੂੰ ਮਿਸ ਤੀਜ, ਕੁਮਾਰੀ ਮੁਸਕਾਨ ਜੋਤ ਨੂੰ ਗਿੱਧਿਆਂ ਦੀ ਰਾਣੀ ,ਕੁਮਾਰੀ ਹਰਮਨਜੋਤ ਅਤੇ ਕੁਮਾਰੀ ਜਸਲੀਨ ਨੂੰ ਨਖਰੀਲੀ ਮੁਟਿਆਰ, ਕੁਮਾਰੀ ਨਵਜੋਤ ਅਤੇ ਕੁਮਾਰੀ ਮਹਿਕਪ੍ਰੀਤ ਨੂੰ ਸੋਹਣਾ ਪਹਿਰਾਵਾ, ਕੁਮਾਰੀ ਹਰਗੁਨ ਅਤੇ ਕੁਮਾਰੀ ਸੁਖਮਨ ਪ੍ਰੀਤ ਨੂੰ ਤੋਰ ਪੰਜਾਬਣ ਦੀ, ਕੁਮਾਰੀ ਜਸਪ੍ਰੀਤ ਨੂੰ ਸਰੂ ਵਰਗਾ ਕੱਦ, ਕੁਮਾਰੀ ਪ੍ਰੀਤ ਨੂੰ ਟੂਣੇਹਾਰੀ ਅੱਖ ਦਾ ਖਿਤਾਬ ਦਿੱਤਾ ਗਿਆ। ਡਾਇਰੈਕਟਰ ਮੈਡਮ ਡਾ. ਅਤਿਮਾ ਸ਼ਰਮਾ ਦਿਵੇਦੀ ਨੇ ਪ੍ਰੋਗਰਾਮ ਦੇ ਸਫ਼ਲ ਆਯੋਜਨ ਲਈ ਆਯੋਜਕਾਂ ਨੂੰ ਮੁਬਾਰਕਬਾਦ ਦਿੱਤੀ।
ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਸਕੂਲ ’ ਚ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਹੇਮਕੁੰਟ ਪਬਲਿਕ ਸਕੂਲ ’ਚ ਧੂਮਧਾਮ ਨਾਲ ਮਨਾਇਆ ਤੀਜ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।