23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਹਲਕਾ ਵਿਧਾਇਕ ਵਲੋਂ ਰੰਗਲਾ ਪੰਜਾਬ ਵਿਕਾਸ ਅਧੀਨ ਕਰਤਾਰਪੁਰ ’ਚ 26 ਪਿੰਡਾਂ ਨੂੰ ਵੰਡੇ 5 ਕਰੋੜ

ਕਰਤਾਰਪੁਰ, 22 ਅਗਸਤ (ਭਜਨ ਸਿੰਘ)- ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ, ਸ਼ਹਿਰਾਂ ਤੇ ਮਹੁੱਲਿਆ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਨ ਲਈ ਹਲਕੇ ਦੀਆਂ ਪੰਚਾਇਤਾਂ ਨੂੰ ਦਿਲ ਖੋਲ੍ਹ ਕੇ ਗ੍ਰਾਂਟਾਂ ਦੇ ਰਹੀ ਹੈ ਤਾਂ ਕਿ ਪਿੰਡਾਂ ਦੀ ਵੀ ਸ਼ਹਿਰਾਂ ਵਾਂਗ ਨੁਹਾਰ ਬਦਲ ਸਕੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਬਲਕਾਰ ਸਿੰਘ ਨੇ ਕਰਤਾਰਪੁਰ ‘ਚ ਜਲੰਧਰ ਵੈਸਟ ਤੇ ਭੋਗਪੁਰ ਬਲਾਕ ਦੇ 26 ਪਿੰਡਾਂ ਨੂੰ ਸੀਵਰੇਜ, ਸ਼ਮਸ਼ਾਨਘਾਟ, ਗਲੀਆਂ, ਛੱਪੜਾਂ, ਕਮਿਉਨਟੀ ਹਾਲ, ਹੈਲਥ ਵੈਲਨੇਸ ਸੈਂਟਰ, ਜਿੰਮ ਤੇ ਕਮਰਿਆਂ ਲਈ 5 ਕਰੋੜ ਰੁਪਏ ਦੀ ਰਾਸ਼ੀ ਦੇ ਲੇਟਰ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਇੰਮਪਰੂਮੈਂਟ ਟਰੱਸਟ ਕਰਤਾਰਪੁਰ ਵਿਖੇ ਵੰਡੇ ਗਏ ।

ਅਜੀਤ ਡੈਸਕ 23-08-2026
ਕਰਤਾਰਪੁਰ, 22 ਅਗਸਤ (ਭਜਨ ਸਿੰਘ)- ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਿੰਡਾਂ, ਸ਼ਹਿਰਾਂ ਤੇ ਮਹੁੱਲਿਆ ਦੇ ਰਹਿੰਦੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਨ ਲਈ ਹਲਕੇ ਦੀਆਂ ਪੰਚਾਇਤਾਂ ਨੂੰ ਦਿਲ ਖੋਲ੍ਹ ਕੇ ਗ੍ਰਾਂਟਾਂ ਦੇ ਰਹੀ ਹੈ ਤਾਂ ਕਿ ਪਿੰਡਾਂ ਦੀ ਵੀ ਸ਼ਹਿਰਾਂ ਵਾਂਗ ਨੁਹਾਰ ਬਦਲ ਸਕੇ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਬਲਕਾਰ ਸਿੰਘ ਨੇ ਕਰਤਾਰਪੁਰ ‘ਚ ਜਲੰਧਰ ਵੈਸਟ ਤੇ ਭੋਗਪੁਰ ਬਲਾਕ ਦੇ 26 ਪਿੰਡਾਂ ਨੂੰ ਸੀਵਰੇਜ, ਸ਼ਮਸ਼ਾਨਘਾਟ, ਗਲੀਆਂ, ਛੱਪੜਾਂ, ਕਮਿਉਨਟੀ ਹਾਲ, ਹੈਲਥ ਵੈਲਨੇਸ ਸੈਂਟਰ, ਜਿੰਮ ਤੇ ਕਮਰਿਆਂ ਲਈ 5 ਕਰੋੜ ਰੁਪਏ ਦੀ ਰਾਸ਼ੀ ਦੇ ਲੇਟਰ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਇੰਮਪਰੂਮੈਂਟ ਟਰੱਸਟ ਕਰਤਾਰਪੁਰ ਵਿਖੇ ਵੰਡੇ ਗਏ । ਵਿਧਾਇਕ ਬਲਕਾਰ ਸਿੰਘ ਨੇ ਆਖਿਆ ਕਿ ਪੰਚਾਇਤਾਂ ਪਿੰਡਾਂ ਦੇ ਰਹਿੰਦੇ ਕੰਮਾਂ ਨੂੰ ਪਹਿਲ ਦੇ ਆਧਾਰ ਉੱਪਰ ਜਲਦ ਪੂਰਾ ਕਰਨ, ਉਨ੍ਹਾਂ ਆਖਿਆ ਕਿ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਤੇ ਹਰ ਪਿੰਡ ਨੂੰ ਰਹਿੰਦੇ ਕੰਮਾਂ ਲਈ ਗ੍ਰਾਂਟ ਦਿੱਤੀ ਜਾ ਰਹੀ । ਉਨ੍ਹਾਂ ਆਖਿਆ ਕਿ ਕਰਤਾਰਪੁਰ ਹਲਕੇ ਵਿੱਚ ਵੱਡੇ ਪੱਧਰ ਉੱਪਰ ਪੰਚਾਇਤਾਂ ਵਲੋਂ ਕੰਮ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਜਲਦ ਪੂਰਾ ਕਰ ਲਿਆ ਜਾਵੇਗਾ । ਇਸ ਮੌਕੇ ਹਰਪ੍ਰੀਤ ਕੌਰ, ਚੇਅਰਮੈਨ ਗੁਰਪਾਲ ਸਿੰਘ ਮਾਗੇਂਕੀ, ਪ੍ਰਧਾਨ ਵਰੁਣ ਬਾਵਾ, ਦਫ਼ਤਰ ਇੰਚਾਰਜ ਦਵਿੰਦਰ ਸਿੰਘ ਮੱਲੀ, ਨੰਬਰਦਾਰ ਬੀਰ ਚੰਦ ਸੁਰੀਲਾ, ਕੁਲਵਿੰਦਰ ਸਿੰਘ ਕਿੰਦਾ ਮੰਡ, ਗਿਆਨ ਸਿੰਘ ਰੰਧਾਵਾ ਮਸੰਦਾਂ, ਜਸਪਾਲ ਸਿੰਘ ਚੀਮਾ, ਸੁਰਜੀਤ ਸਿੰਘ ਘੁਮਿਆਰਾ, ਗੁਰਪ੍ਰਤਾਪ ਸਿੰਘ ਧੋਗੜੀ, ਸੰਤੋਖ ਸਿੰਘ ਨੌਗੱਜਾ, ਸੁਖਬੀਰ ਸਿੰਘ ਸਰਪੰਚ ਸਮੀਪੁਰ, ਮਨਜੀਤ ਸਿੰਘ ਸਰਪੰਚ ਪਤੀ, ਸ਼ੇਰ ਸਿੰਘ ਨੰਦਰਾ, ਪ੍ਰਧਾਨ ਪਲਵਿੰਦਰ ਸਿੰਘ ਰਹੀਮਪੁਰ, ਪ੍ਰਧਾਨ ਜਸਵਿੰਦਰ ਸਿੰਘ ਦੁੱਗਰੀ ਤੇ ਹੋਰ ਹਾਜ਼ਰ ਸਨ ।
ਪਿਛਲੀ ਖ਼ਬਰ ਢੀਂਡਸਾ ਤੇ ਸਾਥੀਆਂ ਵਲੋਂ ਸ਼੍ਰੋਮਣੀ ਅਕਾਲੀ ਦਲ ( ਬ ) ਦੇ ਕੌਮੀ ਮੀਤ ਪ੍ਰਧਾਨ ਰਾਣਾ ਦਾ ਸਨਮਾਨ ਅਗਲੀ ਖ਼ਬਰ ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣਾ ਬੇਹੱਦ ਮੰਦਭਾਗਾ- ਗੋਲਡੀ ਭਾਟੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।