21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਭਾਜਪਾ ਜਲੰਧਰ ਸ਼ਹਿਰੀ ਦੀ ਸੰਗਠਨਾਤਮਕ ਮੀਟਿੰਗ ’ ਚ ਪ੍ਰੋਗਰਾਮਾਂ ਨੂੰ ਲੈ ਕੇ ਬਣਾਈ ਰਣਨੀਤੀ 2027 ਵਿਚ ਪੰਜਾਬ ਵਿਚ ਵੀ ਭਾਜਪਾ ਦੀ ਡਬਲ ਇੰਜਣ ਦੀ ਬਣੇਗੀ ਸਰਕਾਰ ਬਰਾੜ

ਜਲੰਧਰ, 19 ਅਗਸਤ (ਸ਼ਿਵ ) -ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੀ ਇਕ ਮਹੱਤਵਪੂਰਨ ਸੰਗਠਨਾਤਮਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ । ਮੀਟਿੰਗ ’ਚ ਭਾਜਪਾ ਦੇ ਸੀਨੀਅਰ ਪ੍ਰਦੇਸ਼ ਅਤੇ ਜ਼ਿਲ੍ਹਾ ਅਹੁਦੇਦਾਰਾਂ ਨੇ ਭਾਗ ਲਿਆ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਮੀਟਿੰਗ ਵਿਚ ਮੌਜੂਦ ਸੂਰਜ ਭਾਰਦਵਾਜ, ਪਰਮਿੰਦਰ ਸਿੰਘ ਬਰਾੜ, ਅਸ਼ੋਕ ਸਰੀਨ, ਮਨੋਰੰਜਨ ਕਾਲੀਆ, ਸ਼ੀਤਲ ਅੰਗੁਰਾਲ, ਸੁਸ਼ੀਲ ਰਿੰਕੂ, ਅਮਰਜੀਤ ਸਿੰਘ ਅਮਰੀ ਤੇ ਹੋਰ। ਤਸਵੀਰ. ਮੁਨੀਸ਼ 20-08-2026
ਜਲੰਧਰ, 19 ਅਗਸਤ (ਸ਼ਿਵ ) -ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੀ ਇਕ ਮਹੱਤਵਪੂਰਨ ਸੰਗਠਨਾਤਮਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ । ਮੀਟਿੰਗ ’ਚ ਭਾਜਪਾ ਦੇ ਸੀਨੀਅਰ ਪ੍ਰਦੇਸ਼ ਅਤੇ ਜ਼ਿਲ੍ਹਾ ਅਹੁਦੇਦਾਰਾਂ ਨੇ ਭਾਗ ਲਿਆ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿਚ ਮੁੱਖ ਤੌਰ ’ਤੇ ਭਾਜਪਾ ਪੰਜਾਬ ਦੇ ਜ਼ੋਨਲ ਇੰਚਾਰਜ ਅਤੇ ਪ੍ਰਦੇਸ਼ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਭਾਜਪਾ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਭਾਰੀ ਅਤੇ ਪ੍ਰਦੇਸ਼ ਸਕੱਤਰ ਸੂਰਜ ਭਾਰਦਵਾਜ, ਜ਼ਿਲ੍ਹਾ ਸਹਿ-ਪ੍ਰਭਾਰੀ ਅਤੇ ਪ੍ਰਦੇਸ਼ ਸਕੱਤਰ ਹਰਜੀਤ ਸਿੰਘ ਸੰਧੂ, ਭਾਜਪਾ ਪੰਜਾਬ ਦੇ ਪ੍ਰਦੇਸ਼ ਉਪ ਪ੍ਰਧਾਨ ਸੁਸ਼ੀਲ ਕੁਮਾਰ ਰਿੰਕੂ, ਪ੍ਰਦੇਸ਼ ਸਕੱਤਰ ਅਮਰਜੀਤ ਸਿੰਘ ਅਮਰੀ, ਕਰਮਜੀਤ ਕੌਰ ਚੌਧਰੀ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਪ੍ਰਦੇਸ਼ ਪ੍ਰਧਾਨ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਰਵੀ ਮਹਿੰਦਰੂ, ਰਮੇਸ਼ ਸ਼ਰਮਾ, ਰਾਜੀਵ ਢੀਂਗਰਾ, ਅਮਿੱਤ ਸਿੰਘ ਸੰਧਾ, ਭਗਵੰਤ ਪ੍ਰਭਾਕਰ, ਕੰਵਰ ਸਰਤਾਜ ਸਿੰਘ, ਰਵਿੰਦਰ ਸੋਈ ਅਤੇ ਦੀਵਾਨ ਅਮਿੱਤ ਅਰੋੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਕਿ ਭਾਜਪਾ ਦਾ ਸੰਗਠਨ ਹੀ ਉਸ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਸਾਰੇ ਅਹੁਦੇਦਾਰਾਂ ਅਤੇ ਮੰਡਲ ਪ੍ਰਧਾਨਾਂ ਨੂੰ ਬੂਥ ਪੱਧਰ ਤੱਕ ਸੰਗਠਨਾਤਮਕ ਗਤੀਵਿਧੀਆਂ ਨੂੰ ਮਜ਼ਬੂਤ ਕਰਨ, ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਆਉਣ ਵਾਲੇ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ 2027 ਵਿਚ ਭਾਜਪਾ ਸ਼ਾਸਿਤ ਰਾਜਾਂ ਦੀਆਂ ਡਬਲ ਇੰਜਨ ਸਰਕਾਰਾਂ ਦੇ ਰਿਪੋਰਟ ਕਾਰਡ ਦੀ ਤੁਲਨਾ ਦੇ ਆਧਾਰ ’ਤੇ ਪੰਜਾਬ ਵਿਚ ਵੀ ਭਾਜਪਾ ਦੀ ਡਬਲ ਇੰਜਨ ਸਰਕਾਰ ਬਣੇਗੀ। ਇਸ ਮੌਕੇ ਸੂਰਜ ਭਾਰਦਵਾਜ, ਰਾਜੇਸ਼ ਕਪੂਰ, ਮਨੀਸ਼ ਵਿਜ, ਸੋਨੀ ਭੰਡਾਰੀ, ਦਰਸ਼ਨ ਲਾਲ ਭਗਤ, ਭੁਪਿੰਦਰ ਕੁਮਾਰ, ਦੇਵਿੰਦਰ ਕਾਲੀਆ ਅਤੇ ਦੇਵਿੰਦਰ ਭਾਰਦਵਾਜ, ਜ਼ਿਲ੍ਹਾ ਸਕੱਤਰ ਅਮਿੱਤ ਭਾਟੀਆ, ਗੌਰਵ ਮਹੇਸ਼ਵਰੀ, ਅਟਵਾਲ, ਅਨੂਪ ਸ਼ਰਮਾ, ਮੀਨੂ ਸ਼ਰਮਾ, ਸ਼ਾਲੂ ਕੁਮਾਰੀ, ਯੋਗੇਸ਼ ਮਲਹੋਤਰਾ ਅਤੇ ਗੋਪਾਲ ਕ੍ਰਿਸ਼ਨ ਸੋਨੀ, ਮੰਡਲ ਪ੍ਰਧਾਨ ਆਰ.ਕੇ. ਮਲਹੋਤਰਾ ਤੇ ਹੋਰ ਹਾਜਰ ਸਨ।
ਪਿਛਲੀ ਖ਼ਬਰ ‘ ਫੁਲਕਾਰੀ ’ ਦੀ ‘ ਈ - ਵੇਸਟ ’ ਇਕੱਠਾ ਕਰਨ ਸੰਬੰਧੀ ਮੁਹਿੰਮ ਨੂੰ ਮਿਲਿਆ ਭਰਵਾਂ ਹੁੰਗਾਰਾ 2 ਦਿਨਾਂ ’ਚ ਵੱਡੀ ਮਾਤਰਾ ’ਚ... ਅਗਲੀ ਖ਼ਬਰ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਮਿੱਠੂ ਬਸਤੀ ਇਲਾਕੇ ’ ਚ ਤਿੰਨ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆx

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।