19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨੂਰਮਹਿਲ ਦੇ ਓਪਨ ਜਿੰਮ ’ਚ ਭ੍ਰਿਸ਼ਟਾਚਾਰ ਦੇ ਦੋਸ਼: 25 ਸਾਲ ਪੁਰਾਣੇ ਯੰਤਰ ਮਜ਼ਬੂਤ , ਨਵੇਂ 25 ਘੰਟਿਆਂ ’ ਚ ਹਿੱਲੇ

ਨੂਰਮਹਿਲ, 18 ਅਗਸਤ (ਤਜਿੰਦਰ ਕੁਮਾਰ)- ਨਗਰ ਕੌਂਸਲ ਨੂਰਮਹਿਲ ਦੇ ਵਾਰਡ ਨੰਬਰ 3 ਵਿਚ ਸਥਿਤ ਪਾਰਕ ’ਚ ਲੋਕਾਂ ਦੀ ਸਿਹਤਯਾਬੀ ਲਈ ਲਗਾਏ ਗਏ ਨਵੇਂ ਓਪਨ ਜਿੰਮ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਲਾਇਨਜ਼ ਅਸ਼ੋਕ ਸੰਧੂ ਨੰਬਰਦਾਰ ਜ਼ਿਲ੍ਹਾ ਪ੍ਰਧਾਨ, ਨੰਬਰਦਾਰ ਯੂਨੀਅਨ ਜਲੰਧਰ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਨਗਰ ਕੌਂਸਲ ਪ੍ਰਧਾਨ ਅਤੇ ਸੰਬੰਧਿਤ ਪ੍ਰਸ਼ਾਸਨ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ ।

ਅਜੀਤ ਡੈਸਕ 19-08-2026
ਨੂਰਮਹਿਲ, 18 ਅਗਸਤ (ਤਜਿੰਦਰ ਕੁਮਾਰ)- ਨਗਰ ਕੌਂਸਲ ਨੂਰਮਹਿਲ ਦੇ ਵਾਰਡ ਨੰਬਰ 3 ਵਿਚ ਸਥਿਤ ਪਾਰਕ ’ਚ ਲੋਕਾਂ ਦੀ ਸਿਹਤਯਾਬੀ ਲਈ ਲਗਾਏ ਗਏ ਨਵੇਂ ਓਪਨ ਜਿੰਮ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲੱਗੇ ਹਨ। ਲਾਇਨਜ਼ ਅਸ਼ੋਕ ਸੰਧੂ ਨੰਬਰਦਾਰ ਜ਼ਿਲ੍ਹਾ ਪ੍ਰਧਾਨ, ਨੰਬਰਦਾਰ ਯੂਨੀਅਨ ਜਲੰਧਰ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਨਗਰ ਕੌਂਸਲ ਪ੍ਰਧਾਨ ਅਤੇ ਸੰਬੰਧਿਤ ਪ੍ਰਸ਼ਾਸਨ ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ । ਅਸ਼ੋਕ ਸੰਧੂ ਨੇ ਦੱਸਿਆ ਕਿ ਓਪਨ ਜਿੰਮ ਦੀ ਸਥਾਪਨਾ ਸਮੇਂ ਲੋੜੀਂਦਾ ਕੰਕਰੀਟ ਅਤੇ ਸਰੀਆ ਆਦਿ ਸਹੀ ਢੰਗ ਨਾਲ ਨਹੀਂ ਪਾਇਆ ਗਿਆ, ਜਿਸ ਕਾਰਨ ਨਵੇਂ ਲਗਾਏ ਗਏ ਖੇਡ ਯੰਤਰ ਮਾਤਰ 25 ਘੰਟਿਆਂ ਦੇ ਅੰਦਰ ਹੀ ਜੜ੍ਹੋਂ ਹਿੱਲ ਗਏ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਹ-ਵਾਹੀ ਖੱਟਣ ਵਾਲੇ ਨਵੇਂ ਬਣੇ ਪ੍ਰਧਾਨ ਅਤੇ ਉਨ੍ਹਾਂ ਦੀ ਪਾਰਟੀ ਦੇ ਦਾਅਵਿਆਂ ਦੀ ਪੋਲ ਇਸ ਘਟਨਾ ਨੇ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸੇ ਪਾਰਕ ਵਿੱਚ 25 ਸਾਲ ਪਹਿਲਾਂ ਤਤਕਾਲੀ ਨਗਰ ਕੌਂਸਲ ਪ੍ਰਧਾਨ ਤੀਰਥ ਰਾਮ ਸੰਧੂ ਵੱਲੋਂ ਖੇਡ ਯੰਤਰ ਲਗਾਏ ਗਏ ਸਨ, ਜੋ ਅੱਜ ਵੀ ਪੂਰੀ ਮਜ਼ਬੂਤੀ ਨਾਲ ਖੜ੍ਹੇ ਹਨ ਅਤੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਪੁਰਾਣੇ ਮਜ਼ਬੂਤ ਯੰਤਰਾਂ ਦੀ ਦੇਖ-ਭਾਲ ਅਤੇ ਮੁਰੰਮਤ ਕਰਨ ਦੀ ਬਜਾਏ ਉਨ੍ਹਾਂ ਨੂੰ ਅੱਖੋਂ-ਪਰੋਖੇ ਕਿਉਂ ਕੀਤਾ ਜਾ ਰਿਹਾ ਹੈ । ਨੰਬਰਦਾਰ ਅਸ਼ੋਕ ਸੰਧੂ ਨੇ ਪਾਰਕ ਦੀ ਦੁਰਦਸ਼ਾ ‘ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਯੰਤਰਾਂ ਦੇ ਆਸ-ਪਾਸ ਉੱਗੀ ਘਾਹ-ਬੂਟੀ ਦੀ ਕਟਾਈ ਨਹੀਂ ਕਰਵਾਈ ਗਈ। ਬਰਸਾਤ ਦੇ ਦਿਨਾਂ ਵਿੱਚ ਪਾਰਕ ਵਿੱਚ ਜ਼ਹਿਰੀਲੇ ਜੀਵ-ਜੰਤੂਆਂ ਦਾ ਖ਼ਤਰਾ ਬਣਿਆ ਹੋਇਆ ਹੈ, ਜਿਸ ਨਾਲ ਕਿਸੇ ਵੀ ਵਿਅਕਤੀ ਦੀ ਜਾਨ ਜੋਖਮ ਵਿੱਚ ਪੈ ਸਕਦੀ ਹੈ। ਅਸ਼ੋਕ ਸੰਧੂ ਨੇ ਈ.ਓ. ਨੂਰਮਹਿਲ ਅਤੇ ਹਲਕਾ ਵਿਧਾਇਕਾ ਇੰਦਰਜੀਤ ਕੌਰ ਮਾਨ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਜਦ ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਦੀਪਕ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਠੇਕੇਦਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਠੇਕੇਦਾਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਕੁਲਵੰਤ ਕੁਮਾਰ ਬੰਤੀ, ਬਜ਼ੁਰਗ ਆਗੂ ਗੁਰਨਾਮ ਸਿੰਘ ਨਾਗਰਾ ਅਤੇ ਨੌਜਵਾਨ ਆਗੂ ਮੰਥਨ ਕਲੇਰ ਬੌਬੀ ਵੀ ਮੌਜੂਦ ਸਨ।
ਪਿਛਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ਏਡਜ਼ ਜਾਗਰੂਕਤਾ ਲਈ ਨੁੱਕੜ ਨਾਟਕ ਕਰਵਾਇਆ ਅਗਲੀ ਖ਼ਬਰ ਫ਼ਰਦ ਕੇਂਦਰ ਕੰਪਿਊਟਰ ਆਪਰੇਟਰ ਐਸੋਸੀਏਸ਼ਨ ਵਲੋਂ ਅੱਜ ਤੋਂ ਮੁਕੰਮਲ ਹੜਤਾਲ ਤਹਿਸੀਲਦਾਰ ਜਸਪਾਲ ਸਿੰਘ ਬਾਜਵਾ ਨੂੰ ਸੌਂਪਿਆ ਮੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।