ਜਲੰਧਰ, 16 ਅਗਸਤ (ਐੱਮ. ਐੱਸ. ਲੋਹੀਆ) - ਵਾਤਸਲਿਆ ਯੋਗ ਗ੍ਰਾਮ, ਟਾਂਡਾ ਰੋਡ, ਜਲੰਧਰ ਵਿਖੇ ਯੋਗਾ ਕਲਾਸ ਦੀਆਂ ਮਹਿਲਾ ਮੈਂਬਰਾਂ ਨੇ ਰਵਾਇਤੀ ਰਸਮਾਂ ਨਾਲ ਤੀਜ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ। ਉਨ੍ਹਾਂ ਨੇ ਸੰਗੀਤ, ਗੀਤਾਂ, ਝੂਲਿਆਂ ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਰਾਹੀਂ ਮਾਹੌਲ ਨੂੰ ਖੁਸ਼ਗਵਾਰ ਬਣਾਇਆ। ਸਾਰੀਆਂ ਮੈਂਬਰਾਂ ਨੇ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਦਾ ਪ੍ਰਣ ਲਿਆ। ਇਸ ਮੌਕੇ ਯੋਗ ਗੁਰੂ ਅਮਰਜੀਤ ਸਿੰਘ ਬਿੱਟੂ, ਅਨੂ ਬੱਤਰਾ, ਅਨੂ ਕੋਹਲੀ, ਮੇਨਕਾ, ਨਿਧੀ ਜੈਨ, ਆਸ਼ਿਮਾ ਜੈਨ, ਸ਼ਿਵਾਨੀ ਜੈਨ, ਸੁਮੇਘਾ ਜੈਨ, ਸ਼ੈਂਕੀ ਸ਼ਰਮਾ, ਮਨਿੰਦਰ ਕੌਰ, ਅੰਕਿਤ ਸ਼ਾਰਦਾ, ਗੁਰਦੀਪ ਕੌਰ, ਰਿਧੀਮਾ ਜੈਨ, ਅਮਨ ਫਤਿਹ, ਟਿੰਨੀ, ਜੋਤੀ ਭੋਲਾ, ਸੰਦੀਪ ਕੌਰ, ਸੀਤਾ ਬਾਂਸਲ, ਰਿੱਤੂ ਸ਼ਰਮਾ, ਰਿੱਤੂ ਯੂਨੀਵਰਸਲ, ਰਿੱਤੂ ਅਗਰਵਾਲ, ਸੋਨੀਆ ਸ਼ਰਮਾ, ਸੋਨੀਆ, ਭਾਵਨਾ ਧਵਨ, ਰੁਸ਼ਮਾ ਬਾਂਸਲ, ਮਨੀਸ਼ਾ, ਕਸ਼ਿਸ਼ ਮਿੱਤਲ, ਆਸ਼ਾ ਰਾਣੀ, ਪੂਜਾ ਗੁਪਤਾ ਅਤੇ ਹੋਰ ਹਾਜ਼ਰ ਸਨ।