17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਕਮਿਸ਼ਨਰੇਟ ਪੁਲਿਸ ਤੇ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਕਈ ਅਧਿਕਾਰੀ ਬਦਲੇ

ਜਲੰਧਰ, 16 ਅਗਸਤ (ਜਤਿੰਦਰ ਪੰਮੀ)–ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਐਤਵਾਰ ਦੇਰ ਸ਼ਾਮ ਪੀ. ਪੀ.

ਅਜੀਤ ਡੈਸਕ 17-08-2026
ਜਲੰਧਰ, 16 ਅਗਸਤ (ਜਤਿੰਦਰ ਪੰਮੀ)–ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਐਤਵਾਰ ਦੇਰ ਸ਼ਾਮ ਪੀ. ਪੀ. ਐੱਸ. ਪੁਲਿਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ’ਚ ਕਮਿਸ਼ਨਰੇਟ ਪੁਲਿਸ ਜਲੰਧਰ ਤੇ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਕਈ ਅਧਿਕਾਰੀ ਬਦਲੇ ਗਏ ਹਨ। ਕਮਿਸ਼ਨਰੇਟ ਪੁਲਿਸ ਵਿੱਚ ਬਦਲੇ ਗਏ ਅਧਿਕਾਰੀਆਂ ਵਿੱਚ ਡੀ. ਸੀ. ਪੀ. (ਤਫਤੀਸ਼) ਮਨਪ੍ਰੀਤ ਸਿੰਘ ਢਿੱਲੋਂ ਨੂੰ ਡੀ. ਸੀ. ਪੀ. ਸਪੈਸ਼ਲ ਬ੍ਰਾਂਚ ਲਾਇਆ ਗਿਆ ਹੈ ਜਦੋਂਕਿ ਉਨ੍ਹਾਂ ਦੀ ਥਾਂ ਹਰਪਾਲ ਸਿੰਘ ਨੂੰ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਏ. ਡੀ. ਸੀ. ਪੀ. ਇੰਡਸਟਰੀਅਲ ਸਕਿਉਰਿਟੀ ਨਵਜੋਤ ਸਿੰਘ ਦੀ ਥਾਂ ਮਨਪ੍ਰੀਤ ਸੀਂਹਮਾਰ ਨੂੰ ਲਾਇਆ ਗਿਆ, ਜਿਨ੍ਹਾਂ ਨੂੰ ਏ. ਡੀ. ਸੀ. ਪੀ. ਪੀ. ਬੀ. ਆਈ. ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਏ. ਡੀ. ਸੀ. ਪੀ.-2 ਰਾਕੇਸ਼ ਯਾਦਵ ਦੀ ਥਾਂ ਮਾਧਵੀ ਸ਼ਰਮਾ ਨੂੰ, ਏ. ਡੀ. ਸੀ. ਪੀ.-1 ਆਕਰਸ਼ੀ ਜੈਨ ਦੀ ਥਾਂ ਮੁਖਤਿਆਰ ਰਾਏ, ਏ. ਡੀ. ਸੀ. ਪੀ. (ਹੈੱਡਕੁਆਰਟਰ) ਸੁਖਵਿੰਦਰ ਸਿੰਘ ਦੀ ਥਾਂ ਕੁਲਦੀਪ ਸਿੰਘ ਨੂੰ ਲਾਇਆ ਗਿਆ ਹੈ ਜਦੋਂਕਿ ਜ਼ਿਲ੍ਹਾ ਦਿਹਾਤੀ ਦੀ ਐੱਸ. ਪੀ. ਇੰਟੈਲੀਜੈਂਸ ਮਨਜੀਤ ਕੌਰ ਨੂੰ ਏ. ਡੀ. ਸੀ. ਪੀ ਅਪ੍ਰੇਸ਼ਨ ਲਾਇਆ ਗਿਆ ਹੈ। ਇਸੇ ਤਰ੍ਹਾਂ ਜ਼ਿਲ੍ਹਾ ਦਿਹਾਤੀ ਪੁਲਿਸ ’ਚ ਬਦਲੇ ਗਏ ਅਧਿਕਾਰੀਆਂ ਵਿੱਚ ਐੱਸ. ਪੀ. (ਹੈੱਡਕੁਆਰਟਰ) ਮੁਕੇਸ਼ ਕੁਮਾਰ ਦੀ ਥਾਂ ਤੇਜਬੀਰ ਸਿੰਘ ਨੂੰ ਲਾਇਆ ਗਿਆ ਹੈ ਜਦੋਂਕਿ ਐੱਸ. ਪੀ. ਅਪ੍ਰੇਸ਼ਨ ਮਨਜੀਤ ਕੌਰ ਦੀ ਥਾਂ ਗੁਰਪ੍ਰੀਤ ਸਿੰਘ ਨੂੰ ਲਾਇਆ ਗਿਆ ਹੈ, ਜਿਨ੍ਹਾਂ ਨੂੰ ਐੱਸ. ਪੀ. ਪੀ. ਬੀ. ਆਈ. ਦਾ ਦੂਜੀ ਮਨਜੀਤ ਕੌਰ ਦੀ ਥਾਂ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਡਲਿਵਰੀ ਬੁਆਏ ਨੂੰ ਕੁਚਲਿਆ , ਮੌਤ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਭਾਦੋਂ ਦੇ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸਬੰਧੀ ਗੁਰਮਤਿ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।