15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗੁਰਾਇਆ ਦੋ ਬਲਾਕ ਦੇ ਲੜਕੀਆਂ ਦੇ ਜ਼ੋਨਲ ਮੁਕਾਬਲੇ ਸਮਾਪਤ

ਗੁਰਾਇਆ, 14ਅਗਸਤ (ਚਰਨਜੀਤ ਸਿੰਘ ਦੁਸਾਂਝ) –ਜਿਲਾ ਸਿੱਖਿਆ ਅਫ਼ਸਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅਤੇ ਜੋਨਲ ਪ੍ਰਧਾਨ ਪ੍ਰਿੰਸੀਪਲ ਤਰਲੋਕ ਸਿੰਘ, ਸਕੱਤਰ ਸੋਮ ਨਾਥ , ਵਿੱਤ ਸਕੱਤਰ ਹਰਜੀਤ ਬਾਵਾ ਦੀ ਅਗਵਾਈ ’ਚ ਵੱਖ-ਵੱਖ ਸਕੂਲਾਂ ’ਚ ਕਰਵਾਏ ਗਏ ਖੇਡ ਮੁਕਾਬਲੇ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਏ। ਇਨਾਂ ਮੁਕਾਬਲਿਆਂ ’ਚ ਕਬੱਡੀ ਨੈਸ਼ਨਲ ਸਟਾਇਲ ’ਚ 14 ਸਾਲ ਵਰਗ ’ਚ ਜੇ.

ਅਜੀਤ ਡੈਸਕ 15-08-2026
ਗੁਰਾਇਆ, 14ਅਗਸਤ (ਚਰਨਜੀਤ ਸਿੰਘ ਦੁਸਾਂਝ) –ਜਿਲਾ ਸਿੱਖਿਆ ਅਫ਼ਸਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਅਤੇ ਜੋਨਲ ਪ੍ਰਧਾਨ ਪ੍ਰਿੰਸੀਪਲ ਤਰਲੋਕ ਸਿੰਘ, ਸਕੱਤਰ ਸੋਮ ਨਾਥ , ਵਿੱਤ ਸਕੱਤਰ ਹਰਜੀਤ ਬਾਵਾ ਦੀ ਅਗਵਾਈ ’ਚ ਵੱਖ-ਵੱਖ ਸਕੂਲਾਂ ’ਚ ਕਰਵਾਏ ਗਏ ਖੇਡ ਮੁਕਾਬਲੇ ਸ਼ਾਨੋ ਸ਼ੋਕਤ ਨਾਲ ਸਮਾਪਤ ਹੋ ਗਏ। ਇਨਾਂ ਮੁਕਾਬਲਿਆਂ ’ਚ ਕਬੱਡੀ ਨੈਸ਼ਨਲ ਸਟਾਇਲ ’ਚ 14 ਸਾਲ ਵਰਗ ’ਚ ਜੇ.ਐਸ.ਐਫ.ਐਚ ਖਾਲਸਾ ਸਕੂਲ ਅੱਟਾ ਪਹਿਲੇ ਸਥਾਨ ’ਤੇ ਜਦਕਿ ਸਰਕਾਰੀ ਸਕੂਲ ਢੰਡਵਾਲ ਦੂਸਰੇ ਸਥਾਨ ’ਤੇ ਰਹੇ। 17 ਸਾਲ ਵਰਗ ’ਚ ਫਾਈਵ ਐਚ ਅਕੈਡਮੀ ਬੜਾ ਪਿੰਡ ਪਹਿਲੇ ਸਥਾਨ ’ਤੇ ਅਤੇ ਖਾਲਸਾ ਸਕੂਲ ਅੱਟਾ ਦੂਸਰੇ ਸਥਾਨ ’ਤੇ ਰਹੇ। ਕਬੱਡੀ ਸਕਕਲ ਸਟਾਇਲ ’ਚ 19 ਸਾਲ ਵਰਗ ’ਚ ਖਾਲਸਾ ਸਕੂਲ ਅੱਟਾ ਪਹਿਲੇ ਅਤੇ ਸਰਕਾਰੀ ਸਕੂਲ ਚੱਕਦੇਸਰਾਜ ਦੂਸਰੇ ਸਥਾਨ ’ਤੇ ਰਹੇ। 17 ਸਾਲ ਵਰਗ ’ਚ ਸਰਕਾਰੀ ਸਕੂਲ ਚੱਕਦੇਸਰਾਜ ਪਹਿਲੇ ਅਤੇ ਖਾਲਸਾ ਸਕੂਲ ਅੱਟਾ ਦੂਸਰੇ ਸਥਾਨ ’ਤੇ ਰਹੇ। 14 ਸਾਲ ਸਰਕਲ ਸਟਾਇਲ ’ਚ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਪਹਿਲੇ ਸਥਾਨ ’ਤੇ ਅਤੇ ਸਰਕਾਰੀ ਸਕੂਲ ਚੱਕਦੇਸ ਰਾਜ ਦੂਸਰੇ ਸਥਾਨ ’ਤੇ ਰਹੇ। ਰੱਸਾਕਸ਼ੀ ਦੇ ਮੁਕਾਬਲਿਆਂ ’ਚ 14 ਸਾਲ ਵਰਗ ’ਚ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਪਹਿਲੇ ਸਥਾਨ ’ਤੇ ਜਦਕਿ ਫਾਈਵ ਐੱਚ ਅਕੈਡਮੀ ਬੜਾ ਪਿੰਡ ਦੂਸਰੇ ਸਥਾਨ ’ਤੇ ਰਹੇ। 17 ਸਾਲ ਰੱਸਾਕਸ਼ੀ ਦੇ ਮੁਕਾਬਲਿਆਂ ’ਚ ਸ਼੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਪਹਿਲੇ ਸਥਾਨ ’ਤੇ ਜਦਕਿ ਵਿਨਾਇਕ ਪਬਲਿਕ ਹਾਈ ਸਕੂਲ ਗੁਰਾਇਆ ਦੂਸਰੇ ਸਥਾਨ ’ਤੇ ਰਹੇ। ਬੈਡਮਿੰਟਨ ਦੇ ਮੁਕਾਬਲਿਆਂ ’ਚ 14 ਸਾਲ ਵਰਗ ’ਚ ਸਰਕਾਰੀ ਸਕੂਲ ਅੱਪਰਾ ਪਹਿਲੇ ਸਥਾਨ ’ਤੇ ਖਾਲਸਾ ਸਕੂਲ ਅੱਟਾ ਦੂਸਰੇ ਸਥਾਨ ’ਤੇ ਰਹੇ। 17 ਸਾਲ ਵਰਗ ’ਚ ਸਰਕਾਰੀ ਸਕੂਲ ਅੱਪਰਾ ਪਹਿਲੇ ਸਥਾਨ ’ਤੇ ਅਤੇ ਸਰਕਾਰੀ ਸਕੂਲ ਮਨਸੂਰਪੁਰ ਦੂਸਰੇ ਸਥਾਨ ’ਤੇ ਰਹੇ। ਬੈਡਮਿੰਟਨ 19 ਸਾਲ ਵਰਗ ’ਚ ਖਾਲਸਾ ਸਕੂਲ ਅੱਟਾ ਪਹਿਲੇ ਸਥਾਨ ’ਤੇ ਅਤੇ ਸਰਕਾਰੀ ਸਕੂਲ ਮਨਸੂਰਪੁਰ ਦੂਸਰੇ ਸਥਾਨ ’ਤੇ ਰਹੇ। ਇਸ ਦੌਰਾਨ ਪ੍ਰਿੰਸੀਪਲ ਸੁਭਾਸ਼ ਕੁਮਾਰ , ਸੁਖਦੀਪ ਸਿੰਘ , ਬਲਜੀਤ ਕੌਰ, ਸੋਮ ਨਾਥ, ਬਲਜਿੰਦਰ ਕੁਮਾਰ ਅਤੇ ਵੱਖ-ਵੱਖ ਸਕੂਲਾਂ ਦੇ ਖੇਡ ਅਧਿਕਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ - ਸਕੂਲ ਢੰਡੋਵਾਲ ਵਿਖੇ ਧੂਮ ਧਾਮ ਨਾਲ ਮਨਾਇਆ ‘ ਤੀਆਂ ਦਾ ਤਿਉਹਾਰ ’ ਅਗਲੀ ਖ਼ਬਰ ਆਈਵੀ ਵਰਲਡ ਸਕੂਲ ’ਚ ਮਨਾਇਆ ਆਜ਼ਾਦੀ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।