ਦੋਹਰੇ ਹੱਤਿਆਕਾਂਡ ਦੇ ਮ੍ਰਿਤਕ ਸਹੁਰੇ ਤੇ ਨੂੰਹ ਦਾ ਕੀਤਾ ਗਿਆ ਅੰਤਿਮ ਸੰਸਕਾਰ
ਜਲੰਧਰ, 13 ਅਗਸਤ (ਜਤਿੰਦਰ ਪੰਮੀ)–ਥਾਣਾ ਭਾਰਗੋ ਕੈਂਪ ਅਧੀਨ ਪੈਂਦੇ ਅਵਤਾਰ ਨਗਰ ਦੀ ਗਲੀ ਨੰਬਰ-7 ਵਿੱਚ ਬੀਤੇ ਦਿਨ ਵਾਪਰੇ ਦੋਹਰੇ ਹੱਤਿਆਕਾਂਡ ਦੇ ਮ੍ਰਿਤਕਾਂ, ਜਿਨ੍ਹਾਂ ’ਚ ਮੁਲਜ਼ਮ ਦੀ ਪਤਨੀ ਤੇ ਪਿਤਾ ਸ਼ਾਮਲ ਸਨ, ਦੀਆਂ ਮ੍ਰਿਤਕ ਦੇਹਾਂ ਦਾ ਵੀਰਵਾਰ ਸ਼ਾਮ ਨੂੰ ਮਾਡਲ ਹਾਊਸ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਅਯੁੱਧਿਆ ਪ੍ਰਸ਼ਾਦ ਤੇ ਉਸ ਦੀ ਨੂੰਹ ਸਵਿਤਾ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਦੁਪਹਿਰੋਂ ਬਾਅਦ ਕਰੀਬ ਸਾਢੇ ਤਿੰਨ ਵਜੇ ਪੁਲਿਸ ਨੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ।
ਅ
ਅਵਤਾਰ ਨਗਰ ਦੀ ਗਲੀ ਨੰਬਰ-7 ਵਿੱਚ ਹੋਏ ਦੋਹਰੇ ਹੱਤਿਆਕਾਂਡ ਦੇ ਮ੍ਰਿਤਕਾਂ ਦਾ ਮਾਡਲ ਹਾਊਸ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰਨ ਮੌਕੇ ਮ੍ਰਿਤਕ ਦੇਹ ਨੂੰ ਅਗਨੀ ਦਿੰਦੇ ਹੋਏ 14 ਸਾਲਾ ਬੱਚਾ ਤਨਵਯ। ਤਸਵੀਰ-ਮੁਨੀਸ਼
14-08-2026
ਜਲੰਧਰ, 13 ਅਗਸਤ (ਜਤਿੰਦਰ ਪੰਮੀ)–ਥਾਣਾ ਭਾਰਗੋ ਕੈਂਪ ਅਧੀਨ ਪੈਂਦੇ ਅਵਤਾਰ ਨਗਰ ਦੀ ਗਲੀ ਨੰਬਰ-7 ਵਿੱਚ ਬੀਤੇ ਦਿਨ ਵਾਪਰੇ ਦੋਹਰੇ ਹੱਤਿਆਕਾਂਡ ਦੇ ਮ੍ਰਿਤਕਾਂ, ਜਿਨ੍ਹਾਂ ’ਚ ਮੁਲਜ਼ਮ ਦੀ ਪਤਨੀ ਤੇ ਪਿਤਾ ਸ਼ਾਮਲ ਸਨ, ਦੀਆਂ ਮ੍ਰਿਤਕ ਦੇਹਾਂ ਦਾ ਵੀਰਵਾਰ ਸ਼ਾਮ ਨੂੰ ਮਾਡਲ ਹਾਊਸ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਅਯੁੱਧਿਆ ਪ੍ਰਸ਼ਾਦ ਤੇ ਉਸ ਦੀ ਨੂੰਹ ਸਵਿਤਾ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਦੁਪਹਿਰੋਂ ਬਾਅਦ ਕਰੀਬ ਸਾਢੇ ਤਿੰਨ ਵਜੇ ਪੁਲਿਸ ਨੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ। ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਦੋਵਾਂ ਦੀਆਂ ਲਾਸ਼ਾਂ ਪਹਿਲਾਂ ਘਰ ਲਿਆਂਦੀਆਂ ਅਤੇ ਉਥੋਂ ਧਾਰਮਿਕ ਰਸਮਾਂ ਉਪਰੰਤ ਮਾਡਲ ਹਾਊਸ ਦੇ ਸ਼ਮਸ਼ਾਨਘਾਟ ਵਿੱਚ ਲਿਜਾਈਆਂ ਗਈਆਂ। ਪਰਿਵਾਰ ਦੇ ਸਭ ਤੋਂ ਵੱਡੇ 14 ਸਾਲਾ ਬੱਚੇ ਤਨਵਯ ਨੇ ਆਪਣੀ ਮਾਂ ਤੇ ਦਾਦੇ ਦੀਆਂ ਮ੍ਰਿਤਕ ਦੇਹਾਂ ਨੂੰ ਅਗਨੀ ਦਿੱਤੀ। ਦੱਸਣਯੋਗ ਹੈ ਕਿ ਅਵਤਾਰ ਨਗਰ ਦੀ ਗਲੀ ਨੰਬਰ-7 ਵਿੱਚ ਹੀਰਾ ਲਾਲ ਨਾਂ ਦੇ ਵਿਅਕਤੀ ਨੇ ਆਪਣੇ ਪਿਤਾ ਅਯੁੱਧਿਆ ਪ੍ਰਸ਼ਾਦ ਤੇ ਪਤਨੀ ਸਵਿਤਾ ਦੀ ਬੀਤੇ ਦਿਨ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ। ਹੱਤਿਆ ਕਰਨ ਤੋਂ ਬਾਅਦ ਮੁਲਜ਼ਮ ਘਰੋਂ ਫਰਾਰ ਹੋ ਗਿਆ। ਸੀ. ਸੀ. ਟੀ. ਵੀ. ਦੀ ਸਾਹਮਣੇ ਆਈ ਫੁਟੇਜ ਵਿਚ ਮੁਲਜ਼ਮ ਹੱਤਿਆ ਕਰਨ ਉਪਰੰਤ ਸਾਈਕਲ ’ਤੇ ਘਰੋਂ ਬਾਹਰ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਹੈ। ਪੁਲਿਸ ਨੇ ਮ੍ਰਿਤਕ ਅਯੁੱਧਿਆ ਪ੍ਰਸ਼ਾਦ ਦੇ ਛੋਟੇ ਭਰਾ ਲਲਨ ਪ੍ਰਸ਼ਾਦ ਦੇ ਬਿਆਨਾਂ ’ਤੇ ਮੁਲਜ਼ਮ ਹੀਰਾ ਲਾਲ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਸੰਬੰਧੀ ਸੰਪਰਕ ਕਰਨ ’ਤੇ ਥਾਣਾ ਮੁਖੀ ਸਤਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਲੱਭਣ ਲਈ ਉੱਚ ਅਧਿਕਾਰੀਆਂ ਵਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਵਲੋਂ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।