13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪ੍ਰਮੁੱਖ ਸੜਕਾਂ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ - ਸੁਦੇਸ਼ ਧਵਨ

ਜਲੰਧਰ, 12 ਅਗਸਤ (ਸ਼ਿਵ)- ਮਾਨਵ ਕਲਿਆਣ ਸੇਵਾ ਸੋਸਾਇਟੀ ਜਲੰਧਰ ਦੇ ਪ੍ਰਧਾਨ ਸੁਦੇਸ਼ ਧਵਨ ਨੇ ਕਿਹਾ ਕਿ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਬਰਸਾਤ ਦੇ ਮੌਸਮ ਦੌਰਾਨ ਹਾਲਾਤ ਹੋਰ ਵੀ ਭਿਆਨਕ ਬਣ ਜਾਂਦੇ ਹਨ।

ਸਨਿਚਰਵਾਰ, 1 ਅਗਸਤ, 2026 13-08-2026
ਜਲੰਧਰ, 12 ਅਗਸਤ (ਸ਼ਿਵ)- ਮਾਨਵ ਕਲਿਆਣ ਸੇਵਾ ਸੋਸਾਇਟੀ ਜਲੰਧਰ ਦੇ ਪ੍ਰਧਾਨ ਸੁਦੇਸ਼ ਧਵਨ ਨੇ ਕਿਹਾ ਕਿ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਬਰਸਾਤ ਦੇ ਮੌਸਮ ਦੌਰਾਨ ਹਾਲਾਤ ਹੋਰ ਵੀ ਭਿਆਨਕ ਬਣ ਜਾਂਦੇ ਹਨ। ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਅੰਦਰੂਨੀ ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਟਰੈਫ਼ਿਕ ਦਾ ਲੋਡ ਵਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਾਈਪਾਸ ਅਤੇ ਟਰਾਂਸਪੋਰਟ ਨਗਰ ਵਰਗੇ ਇਲਾਕਿਆਂ ਵਿਚ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ’ਤੇ ਪਏ ਡੂੰਘੇ ਟੋਇਆਂ ਅਤੇ ਪਾਣੀ ਵਿਚ ਖੜ੍ਹੇ ਦੋਪਹੀਆ ਵਾਹਨ ਅਕਸਰ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਸੁਦੇਸ਼ ਧਵਨ ਨੇ ਕਿਹਾ ਕਿ ਸੜਕਾਂ ਦੀ ਮਾੜੀ ਹਾਲਤ ਕਾਰਨ ਅੰਦਰੂਨੀ ਬਾਜ਼ਾਰਾਂ ਅਤੇ ਮੁਹੱਲਿਆਂ ਵਿਚ ਟਰੈਫ਼ਿਕ ਦਾ ਦਬਾਅ ਵਧ ਗਿਆ ਹੈ। ਅੱਡਾ ਹੁਸ਼ਿਆਰਪੁਰ ਫਾਟਕ, ਅੱਡਾ ਟਾਂਡਾ ਫਾਟਕ, ਸੋਢਲ ਫਾਟਕ ਅਤੇ ਹੋਰ ਰੇਲਵੇ ਫਾਟਕਾਂ ’ਤੇ ਵੀ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਉਨ੍ਹਾਂ ਦੱਸਿਆ ਕਿ ਲੰਮਾ ਪਿੰਡ ਚੌਕ ਦੀਆਂ ਲਾਈਟਾਂ ਨੇੜੇ ਕਰਾਸਿੰਗ ਵਾਲੀ ਥਾਂ ’ਤੇ ਵੀ ਹਾਲਾਤ ਚਿੰਤਾਜਨਕ ਹਨ। ਧਵਨ ਨੇ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।
ਪਿਛਲੀ ਖ਼ਬਰ ਗਊ ਨੂੰ ਰਾਸ਼ਟਰ ਪਸ਼ੂ ਐਲਾਨ ਕਰੇ ਕੇਂਦਰ ਸਰਕਾਰ - ਬ੍ਰਾਹਮਣ ਫਰੰਟ ਅਗਲੀ ਖ਼ਬਰ ਸਟ੍ਰੀਟ ਲਾਈਟਾਂ ਦੀ ਘਾਟ ਨੂੰ ਲੈ ਕੇ ਸੂਰੀਆ ਐਨਕਲੇਵ ਦੇ ਵਸਨੀਕ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।