13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਜਗ੍ਹਾ ਜਗ੍ਹਾ ਤੋਂ ਪੁੱਟੀ ਸੜਕ ਅਤੇ ਸੀਵਰੇਜ ਦਾ ਪਾਣੀ। ਸੀਵਰੇਜ ਪਾਈਪਾਂ ਤੇ ਹੋਰਨਾਂ ਕੰਮਾਂ ਲਈ ਬਿਨਾਂ ਮਨਜ਼ੂਰੀ ਪੁੱਟੀਆਂ ਜਾ ਰਹੀਆਂ ਸੜਕਾਂ

ਲਾਂਬੜਾ 12 ਅਗਸਤ (ਗੁਰਮੇਲ ਸਿੰਘ)-ਵਿਧਾਨ ਸਭਾ ਹਲਕਾ ਕਰਤਾਰਪੁਰ ਅਧੀਨ ਆਉਂਦੇ ਪਿੰਡ ਸਿੰਘਾ ਵਿੱਚ ਕਾਫੀ ਦਿਨਾਂ ਤੋਂ ਸੀਵਰੇਜ ਦੇ ਪਾਈਪਾਂ ਤੇ ਹੋਰਨਾਂ ਕੰਮਾਂ ਲਈ ਬਿਨਾਂ ਮਨਜ਼ੂਰੀ ਸੜਕਾਂ ਨੂੰ ਪੁੱਟ ਕੇ ਨਾ ਕੇਵਲ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਬਲਕਿ ਸਰਕਾਰੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਜਾਇਆ ਜਾ ਰਿਹਾ ਹੈ। ਪਿੰਡ ਵਾਸੀ ਸੜਕ ਵਿੱਚ ਪੁੱਟੇ ਥਾਂ ਥਾਂ ’ਤੇ ਟੋਇਆਂ ਤੋਂ ਕਾਫੀ ਪਰੇਸ਼ਾਨ ਹਨ ਕਿਉਂਕਿ ਪਿੰਡ ਦੀ ਮੁੱਖ ਸੜਕ ਹੋਣ ਕਾਰਨ ਲੋਕਾਂ ਦਾ ਲੰਘਣਾ ਔਖਾ ਹੋਇਆ ਪਿਆ ਹੈ।

ਅਜੀਤ ਡੈਸਕ 13-08-2026
ਲਾਂਬੜਾ 12 ਅਗਸਤ (ਗੁਰਮੇਲ ਸਿੰਘ)-ਵਿਧਾਨ ਸਭਾ ਹਲਕਾ ਕਰਤਾਰਪੁਰ ਅਧੀਨ ਆਉਂਦੇ ਪਿੰਡ ਸਿੰਘਾ ਵਿੱਚ ਕਾਫੀ ਦਿਨਾਂ ਤੋਂ ਸੀਵਰੇਜ ਦੇ ਪਾਈਪਾਂ ਤੇ ਹੋਰਨਾਂ ਕੰਮਾਂ ਲਈ ਬਿਨਾਂ ਮਨਜ਼ੂਰੀ ਸੜਕਾਂ ਨੂੰ ਪੁੱਟ ਕੇ ਨਾ ਕੇਵਲ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਬਲਕਿ ਸਰਕਾਰੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ ਜਾਇਆ ਜਾ ਰਿਹਾ ਹੈ। ਪਿੰਡ ਵਾਸੀ ਸੜਕ ਵਿੱਚ ਪੁੱਟੇ ਥਾਂ ਥਾਂ ’ਤੇ ਟੋਇਆਂ ਤੋਂ ਕਾਫੀ ਪਰੇਸ਼ਾਨ ਹਨ ਕਿਉਂਕਿ ਪਿੰਡ ਦੀ ਮੁੱਖ ਸੜਕ ਹੋਣ ਕਾਰਨ ਲੋਕਾਂ ਦਾ ਲੰਘਣਾ ਔਖਾ ਹੋਇਆ ਪਿਆ ਹੈ। ਇਲਾਕੇ ਦੇ ਲੋਕਾਂ ਨੇ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਹਨਾਂ ਠੇਕੇਦਾਰਾਂ ਦੀਆਂ ਮਨਮਰਜੀਆਂ ਬੰਦ ਕੀਤੀਆਂ ਜਾਣ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੋਂ ਸਖਤੀ ਨਾਲ ਰੋਕ ਲਾਈ ਜਾਵੇ।
ਪਿਛਲੀ ਖ਼ਬਰ ਐਚ . ਐਮ . ਵੀ . ’ ਚ ‘ ਵਿਪਰੋ ਅਰਥੀਅਨ ਅਵਾਰਡਸ ’ ’ ਤੇ ਵਰਕਸ਼ਾਪ ਕਰਵਾਈ ਅਗਲੀ ਖ਼ਬਰ ਟ੍ਰਿਨਿਟੀ ਕਾਲਜ ਵਿਖੇ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।