11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਆਸਟ੍ਰੇਲੀਆ ਭੇਜਣ ਦੇ ਨਾਂਅ ’ ਤੇ ਠੱਗੇ 11.50 ਲੱਖ ਰੁਪਏ , ਕਿਸਾਨਾਂ ਨੇ ਘੇਰਿਆ ਟ੍ਰੈਵਲ ਏਜੰਟ ਦਾ ਦਫ਼ਤਰ

ਜਲੰਧਰ, 10 ਅਗਸਤ (ਜਤਿੰਦਰ ਪੰਮੀ)–ਟ੍ਰੈਵਲ ਏਜੰਟ ਵਲੋਂ ਆਸਟ੍ਰੇਲੀਆ ਭੇਜਣ ਦੇ ਨਾਂ ’ਤੇ ਕੀਤੀ ਗਈ ਲੱਖਾਂ ਦੀ ਠੱਗੀ ਦੇ ਵਿਰੋਧ ’ਚ ਸੋਮਵਾਰ ਨੂੰ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਹੇਠ ਉਕਤ ਟ੍ਰੈ੍ਵਲ ਏਜੰਟ ਦੇ ਦਫ਼ਤਰ ਬਾਹਰ ਧਰਨਾ ਲਾ ਦਿੱਤਾ ਅਤੇ ਠੱਗ ਏਜੰਟ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੇ ਧਰਨਾ ਲਾਉਂਦਿਆਂ ਹੀ ਏਜੰਟ ਦਾ ਸਟਾਫ ਦਫ਼ਤਰ ਬੰਦ ਕਰਕੇ ਉਥੋਂ ਖਿਸਕ ਗਿਆ।

ਬੱਸ ਸਟੈਂਡ ਨੇੜੇ ਸਥਿਤ ਟ੍ਰੈਵਲ ਏਜੰਟ ਦੇ ਦਫਤਰ ਬਾਹਰ ਧਰਨਾ ਲਾ ਕੇ ਬੈਠੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਤੇ ਕਾਰਕੁੰਨ। ਤਸਵੀਰ-ਮੁਨੀਸ਼। 11-08-2026
ਜਲੰਧਰ, 10 ਅਗਸਤ (ਜਤਿੰਦਰ ਪੰਮੀ)–ਟ੍ਰੈਵਲ ਏਜੰਟ ਵਲੋਂ ਆਸਟ੍ਰੇਲੀਆ ਭੇਜਣ ਦੇ ਨਾਂ ’ਤੇ ਕੀਤੀ ਗਈ ਲੱਖਾਂ ਦੀ ਠੱਗੀ ਦੇ ਵਿਰੋਧ ’ਚ ਸੋਮਵਾਰ ਨੂੰ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਗਵਾਈ ਹੇਠ ਉਕਤ ਟ੍ਰੈ੍ਵਲ ਏਜੰਟ ਦੇ ਦਫ਼ਤਰ ਬਾਹਰ ਧਰਨਾ ਲਾ ਦਿੱਤਾ ਅਤੇ ਠੱਗ ਏਜੰਟ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦੇ ਧਰਨਾ ਲਾਉਂਦਿਆਂ ਹੀ ਏਜੰਟ ਦਾ ਸਟਾਫ ਦਫ਼ਤਰ ਬੰਦ ਕਰਕੇ ਉਥੋਂ ਖਿਸਕ ਗਿਆ। ਕਿਸਾਨਾਂ ਵਲੋਂ ਸਵੇਰੇ 11 ਵਜੇ ਦੇ ਕਰੀਬ ਲਾਇਆ ਗਿਆ ਧਰਨਾ ਸ਼ਾਮ 6 ਵਜੇ ਪੁਲਿਸ ਵਲੋਂ ਏਜੰਟ ਵਿਰੁੱਧ ਕਾਰਵਾਈ ਕਰਨ ਦੇ ਦਿੱਤੇ ਗਏ ਭਰੋਸੇ ਉਪਰੰਤ ਚੁੱਕਿਆ ਗਿਆ। ਓਧਰ ਪੀੜਤ ਦੀ ਸ਼ਿਕਾਇਤ ’ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਦਿੱਤੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਬੀ. ਕੇ. ਯੂ. ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ ਵਾਸੀ ਜ਼ਿਲ੍ਹਾ ਫਾਜ਼ਿਲਕਾ ਨੇ ਦੱਸਿਆ ਕਿ ਕਿਸਾਨ ਦਰਬਾਰਾ ਸਿੰਘ ਵਾਸੀ ਜਲਾਲਾਬਾਦ ਨੇ ਆਪਣੀ ਧੀ ਨੂੰ ਆਸਟ੍ਰੇਲੀਆ ਭੇਜਣ ਲਈ 6-7 ਮਹੀਨੇ ਪਹਿਲਾਂ ਗੁਜਰਾਲ ਟ੍ਰੈ੍ਵਲ ਏਜੰਸੀ ਨੂੰ 11.50 ਲੱਖ ਰੁਪਏ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਟ੍ਰੈਵਲ ਏਜੰਟ ਨੇ ਨਾ ਤਾਂ ਕੁੜੀ ਨੂੰ ਆਸਟ੍ਰੇਲੀਆ ਦਾ ਵੀਜ਼ਾ ਲਵਾ ਕੇ ਦਿੱਤਾ ਤੇ ਨਾ ਹੀ ਹੁਣ ਰਕਮ ਮੋੜ ਰਿਹਾ ਹੈ। ਕਿਸਾਨ ਆਗੂ ਨੇ ਦੱਸਿਆ ਕਿ ਟ੍ਰੈਵਲ ਏਜੰਟ ਵਲੋਂ ਵਾਰ-ਵਾਰ ਗੇੜੇ ਲਵਾਏ ਜਾ ਰਹੇ ਹਨ ਅਤੇ ਜਦੋਂ ਉਸ ਨੂੰ ਧਰਨਾ ਲਾਉਣ ਦੀ ਚਿਤਾਵਨੀ ਦਿੱਤੀ ਤਾਂ ਉਸ ਨੇ 27 ਜੁਲਾਈ ਨੂੰ ਮਿਲਣ ਦਾ ਸਮਾਂ ਦਿੱਤਾ ਪਰ ਫਿਰ ਟਾਲ ਦਿੱਤਾ। ਫਿਰ ਉਸ ਨੇ 4 ਅਗਸਤ ਨੂੰ ਜਲੰਧਰ ਬੁਲਾਇਆ ਪਰ 2-3 ਤਰੀਕ ਤੋਂ ਫੋਨ ਚੁੱਕਣਾ ਬੰਦ ਕਰ ਦਿੱਤਾ। ਇਸ ਲਈ ਮਜਬੂਰਨ ਉਨ੍ਹਾਂ ਨੇ ਫਾਜ਼ਿਲਕਾ, ਜਲੰਧਰ ਤੇ ਕਪੂਰਥਲਾ ਦੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਤੇ ਕਾਰਕੁੰਨਾਂ ਨਾਲ ਮਿਲ ਕੇ ਅੱਜ ਟ੍ਰੈਵਲ ਏਜੰਟ ਦਾ ਦਫ਼ਤਰ ਘੇਰ ਲਿਆ ਪਰ ਉਸ ਦਾ ਸਟਾਫ ਦਫਤਰ ਬੰਦ ਕਰਕੇ ਖਿਸਕ ਗਿਆ। ਕਿਸਾਨ ਆਗੂ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਧਰਨੇ ਦੀ ਸੂਚਨਾ ਮਿਲਣ ’ਤੇ ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਥਾਣਾ ਮੁਖੀ ਰਾਜਵੰਤ ਕੌਰ ਨੇ ਟ੍ਰੈਵਲ ਏਜੰਟ ਖ਼ਿਲਾਫ਼ ਸ਼ਿਕਾਇਤ ਲੈ ਲਈ। ਥਾਣਾ ਮੁਖੀ ਧਰਨਾਕਾਰੀ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਟ੍ਰੈਵਲ ਏਜੰਟ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ’ਤੇ ਧਰਨਾ ਖਤਮ ਕਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ ਮੁੜ ਟ੍ਰੈਵਲ ਏਜੰਟ ਦਾ ਦਫਤਰ ਘੇਰਨਗੇ ਅਤੇ ਪੱਕਾ ਧਰਨਾ ਲਾਉਣਗੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਮਰੀਕ ਸਿੰਘ, ਕਪੂਰਥਲਾ ਦੇ ਕਾਰਜਕਾਰੀ ਪ੍ਰਧਾਨ ਦੇਸ਼ਵੀਰ ਸਿੰਘ, ਜਨਰਲ ਸਕੱਤਰ ਸਰਬਜੀਤ ਸਿੰਘ ਅਤੇ ਹੋਰ ਕਿਸਾਨ ਮੌਜੂਦ ਸਨ।
ਪਿਛਲੀ ਖ਼ਬਰ ਗਲੀ ’ਚ ਮੋਟਰਸਾਈਕਲ ਖੜ੍ਹਾ ਕਰਨ ’ਤੇ ਡਲਿਵਰੀ ਬੁਆਏ ਤੇ ਘਰ ਦੇ ਮਾਲਕ ਵਿਚਾਲੇ ਹੋਏ ਝਗੜੇ ਦੌਰਾਨ ਚੱਲੀ ਗੋਲੀ ਅਗਲੀ ਖ਼ਬਰ ਸਾਂਝੇ ਕਿਸਾਨ - ਮਜ਼ਦੂਰ ਅੰਦੋਲਨ ਨੂੰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀ . ਆਈ . ਟੀ . ਯੂ . ਦਾ ਭਰਵਾਂ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।