09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸਰਕਾਰੀ ਹਸਪਤਾਲ ਕਾਲਾ ਬੱਕਰਾ ਵਿਖੇ ਜਗੀਰਦਾਰ ਬਖਸ਼ੀਸ਼ ਸਿੰਘ ਵੜੈਚ ਨੂੰ ਸਮਰਪਿਤ ਸਮਾਗਮ

ਜਲੰਧਰ, 8 ਅਗਸਤ (ਜਸਪਾਲ ਸਿੰਘ)-ਸਰਕਾਰੀ ਹਸਪਤਾਲ ਕਾਲਾ ਬੱਕਰਾ ਨੂੰ ਅੱਜ ਤੋਂ 100 ਸਾਲ ਪਹਿਲਾਂ ਆਪਣੀ ਜ਼ਮੀਨ ਦਾਨ ਕਰਨ ਵਾਲੀ ਹਸਤੀ ਜਗੀਰਦਾਰ ਬਖਸ਼ੀਸ਼ ਸਿੰਘ ਵੜੈਚ ਨੂੰ ਯਾਦ ਕਰਕੇ ਇਸ ਮਹਾਂਦਾਨ ਦੀ ਸ਼ਤਾਬਦੀ ਮਨਾਉਂਦਿਆਂ ਹਸਪਤਾਲ ਦੇ ਐਸ. ਐਸ.

ਜਗੀਰਦਾਰ ਬਖਸ਼ੀਸ਼ ਸਿੰਘ ਵੜੈਚ ਨੂੰ ਸਮਰਪਿਤ ਯਾਦਗਾਰੀ ਸਮਾਗਮ ਦੌਰਾਨ ਸਰਦਾਰਨੀ ਬਲਬੀਰ ਕੌਰ, ਜਸਪਾਲ ਸਿੰਘ ਵੜੈਚ ਤੇ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਤਸਵੀਰ ਮੁਨੀਸ਼ 09-08-2026
ਜਲੰਧਰ, 8 ਅਗਸਤ (ਜਸਪਾਲ ਸਿੰਘ)-ਸਰਕਾਰੀ ਹਸਪਤਾਲ ਕਾਲਾ ਬੱਕਰਾ ਨੂੰ ਅੱਜ ਤੋਂ 100 ਸਾਲ ਪਹਿਲਾਂ ਆਪਣੀ ਜ਼ਮੀਨ ਦਾਨ ਕਰਨ ਵਾਲੀ ਹਸਤੀ ਜਗੀਰਦਾਰ ਬਖਸ਼ੀਸ਼ ਸਿੰਘ ਵੜੈਚ ਨੂੰ ਯਾਦ ਕਰਕੇ ਇਸ ਮਹਾਂਦਾਨ ਦੀ ਸ਼ਤਾਬਦੀ ਮਨਾਉਂਦਿਆਂ ਹਸਪਤਾਲ ਦੇ ਐਸ.ਐਸ.ਓ ਡਾਕਟਰ ਬਲਜੀਤ ਸਿੰਘ ਅਤੇ ਹਸਪਤਾਲ ਦੇ ਸਮੂਹ ਸਟਾਫ ਨੇ ਵੜੈਚ ਪਰਿਵਾਰ ਦੇ ਸਹਿਯੋਗ ਨਾਲ ਇੱਕ ਭਾਵਪੂਰਤ ਸਮਾਗਮ ਦਾ ਆਯੋਜਨ ਹਸਪਤਾਲ ਦੇ ਮੀਟਿੰਗ ਹਾਲ ਵਿੱਚ ਕੀਤਾ। ਇਸ ਮੌਕੇ ਤੇ ਜਗੀਰਦਾਰ ਬਖਸ਼ੀਸ਼ ਸਿੰਘ ਵੜੈਚ ਦੇ ਪੋਤਰੇ ਸਰਦਾਰ ਜਸਪਾਲ ਸਿੰਘ ਵੜੈਚ ਜੁਆਇੰਟ ਸੈਕਟਰੀ ਗਵਰਨਿੰਗ ਕੌਂਸਲ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਸੇਵਾਮੁਕਤ ਡਿਪਟੀ ਡਾਇਰੈਕਟਰ ਫੂਡ ਸਪਲਾਈ ਵਿਭਾਗ ਪੰਜਾਬ ਸਰਦਾਰ ਗੁਲਬਹਾਰ ਸਿੰਘ ਵੜੈਚ ਸਮੇਤ ਸਰਦਾਰਨੀ ਬਲਬੀਰ ਕੌਰ ਪ੍ਰਧਾਨ ਗਵਰਨਿੰਗ ਕੌਂਸਲ ਲਾਇਲਪੁਰ ਖਾਲਸਾ ਕਾਲਜ ਜਲੰਧਰ, ਡਾ. ਬਲਜੀਤ ਸਿੰਘ ਅਤੇ ਸਰਪੰਚ ਦਵਿੰਦਰ ਸਿੰਘ ਮਿੰਟਾ ਮੰਚ ਤੇ ਸੁਸ਼ੋਭਿਤ ਹੋਏ । ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਪ੍ਰੋਫੈਸਰ ਗੋਪਾਲ ਸਿੰਘ ਬੁੱਟਰ ਨੇ ਕਰਦਿਆਂ ਕਿਹਾ ਕਿ ਸ. ਸੋਹਨਜੀਤ ਸਿੰਘ ਵੜੈਚ ਅਤੇ ਕਰਮਜੀਤ ਸਿੰਘ ਵੜੈਚ ਅਤੇ ਉਨਾਂ ਦੇ ਬੱਚਿਆਂ ਨੇ ਆਪਣੇ ਪੁਰਖਿਆਂ ਦੀ ਲੋਕ ਭਲਾਈ ਵਾਲੀ ਰੀਤ ਨੂੰ ਬਖੂਬੀ ਅੱਗੇ ਤੋਰਿਆ ਹੈ। ਸਮਾਗਮ ਵਿੱਚ ਐਸ.ਐਮ.ਓ ਡਾਕਟਰ ਬਲਜੀਤ ਸਿੰਘ ਅਤੇ ਸਰਦਾਰ ਜਸਪਾਲ ਸਿੰਘ ਵੜੈਚ ਨੇ ਵੀ ਮੰਚ ਤੋਂ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ। ਮੁੱਖ ਮਹਿਮਾਨ ਸਰਦਾਰਨੀ ਬਲਬੀਰ ਕੌਰ ਨੇ ਵੜੈਚ ਪਰਿਵਾਰ ਨਾਲ ਆਪਣੇ ਨਜ਼ਦੀਕੀ ਪਰਿਵਾਰਕ ਸਬੰਧਾਂ ਦਾ ਜ਼ਿਕਰ ਕਰਦਿਆਂ ਵੜੈਚ ਪਰਿਵਾਰ, ਹਸਪਤਾਲ ਦੇ ਸਮੂਹ ਡਾਕਟਰ ਸਾਹਿਬਾਨ ਤੇ ਕਰਮਚਾਰੀਆਂ ਦੀ ਇਸ ਭਾਵਪੂਰਤ ਸਮਾਗਮ ਦੇ ਆਯੋਜਨ ਲਈ ਸ਼ਲਾਘਾ ਕੀਤੀ। ਇਸ ਮੌਕੇ ਤੇ ਜੱਟ ਸਿੱਖ ਐਸੋਸੀਏਸ਼ਨ ਅਹੁਦੇਦਾਰ ਸ. ਸਰਬਦਿਆਲ ਸਿੰਘ ਰੰਧਾਵਾ, ਸ. ਮਨਿੰਦਰ ਸਿੰਘ ਬਾਵਾ ਤੋਂ ਇਲਾਵਾ ਐਡਵੋਕੇਟ ਨਰਿੰਦਰਪਾਲ ਸਿੰਘ ਜੱਜ, ਸ. ਨਿਰਮਲ ਸਿੰਘ ਸਾਬਕਾ ਸਰਪੰਚ, ਸ. ਕਸ਼ਮੀਰ ਸਿੰਘ ਗਾਦਰੀ, ਸ. ਕੇਵਲ ਸਿੰਘ ਸਰਪੰਚ ਜੱਲੋਵਾਲ ਅਤੇ ਸ੍ਰੀ ਰਾਧੇ ਸ਼ਾਮ ਸਮੇਤ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ ।
ਪਿਛਲੀ ਖ਼ਬਰ ਤੇਜ਼ੀ ਨਾਲ ਬਦਲ ਰਹੀ ਦੁਨੀਆ ’ਚ ਸਿਰਫ਼ ਉਹੀ ਤਰੱਕੀ ਕਰਨਗੇ ਜੋ ਸਿੱਖਣਾ ਜਾਰੀ ਰੱਖਣਗੇ-ਮੋਦੀ ਅਗਲੀ ਖ਼ਬਰ ਏਕਮ ਪਬਲਿਕ ਸਕੂਲ ਮਹਿਤਪੁਰ ਦੇ ਖਿਡਾਰੀਆਂ ਨੇ ਜੋਨਲ ਟੂਰਨਾਮੈਂਟ ਅੰਡਰ -17 ਵਿਚ ਜਿੱਤਿਆ ਗੋਲਡ ਮੈਡਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।