ਕਲੱਬ ਦੀਆਂ ਚੋਣਾਂ ’ਚ ਸਿਆਸਤ ਨਹੀਂ ਹੋਣੀ ਚਾਹੀਦੀ- ਬੇਰੀ
ਸਾਬਕਾ ਕਾਂਗਰਸੀ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਬੇਰੀ ਨੇ ਜਿਮਖਾਨਾ ਕਲੱਬ ਦੀਆਂ ਚੋਣਾਂ ਸਬੰਧੀ ਆਪਸੀ ਸਹਿਮਤ ਦੀਆਂ ਚੱਲ ਰਹੀਆਂ ਅਟਕਲਾਂ ਤੇ ਸਖਤ ਇਤਰਾਜ਼ ਕਰਦਿਆਂ ਕਿਹਾ ਕਿ ਅਜੇਹੀ ਕੋਸ਼ਿਸ਼ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਢਾਹ ਲਾਉਣ ਵਾਲੀ ਹੈ ਉਹਨਾਂ ਅੱਜ ਇੱਕ ਸੋਸ਼ਲ ਮੀਡੀਆ ਤੇ ਪਾਈ ਪੋਸਟ ਵਿੱਚ ਕਿਹਾ ਹੈ ਕਿ ਕਈ ਸੱਤਾਧਾਰੀ ਆਗੂ ਜਿਮਖਾਨਾ ਕਲੱਬ ਦੀਆਂ ਚੋਣਾਂ ਕਰਵਾਏ ਜਾਣ ਦੇ ਹੱਕ ਵਿੱਚ ਨਹੀਂ ਹਨ ਤੇ ਉਹਨਾਂ ਵੱਲੋਂ ਧੱਕੇ ਨਾਲ ਆਪਣੀ ਪੱਖ ਦੇ ਮੈਂਬਰਾਂ ਨੂੰ ਅਹੁਦੇ ਦਿਵਾਏ ਜਾਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਬੇਰੀ ਨੇ ਕਿਹਾ ਕਿ ਸਮਾਜਿਕ ਸੰਸਥਾ ਜਿਮਖਾਨਾ ਕਲੱਬ ਦੀਆਂ ਚੋਣਾਂ ਚੋ ਇਸ ਤਰ੍ਹਾਂ ਸਿਆਸੀ ਦਖਲ ਦੇਣਾ ਬੇਹੱਦ ਚਿੰਤਾਜਨਕ ਤੇ ਮੰਦਭਾਗਾ ਹੈ ਉਹਨਾਂ ਕਿਹਾ ਕਿ ਜਿਮਖਾਨਾ ਕਲੱਬ ਦੀਆਂ ਚੋਣਾਂ ਹਰ ਦੋ ਸਾਲ ਬਾਅਦ ਲੋਕਤੰਤਰੀ ਢੰਗ ਨਾਲ ਹੁੰਦੀਆਂ ਹਨ ਤੇ ਇਸ ਵਿੱਚ ਕਲੱਬ ਮੈਂਬਰ ਆਪਣੀ ਮਨ ਮਰਜ਼ੀ ਤੇ ਇੱਛਾ ਮੁਤਾਬਿਕ ਅਜ਼ਾਦਾਨਾ ਤਰੀਕੇ ਨਾਲ ਕਮੇਟੀ ਦੀ ਚੋਣ ਕਰਦੇ ਹਨ ਪਰ ਇਸ ਵਾਰ ਸੱਤਾਧਾਰੀ ਧਿਰ ਦੇ ਕੁਝ ਆਗੂਆਂ ਵੱਲੋਂ ਕਲੱਬ ਕਲੱਬ ਦੀਆਂ ਚੋਣਾਂ ਚ ਸਿੱਧੇ ਤੌਰ ਤੇ ਦਖਲ ਦੇ ਕੇ ਮੈਂਬਰਾਂ ਨੂੰ ਚੋਣਾਂ ਨਾ ਲੜਨ ਲਈ ਹਰ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ ਜੋ ਕਿ ਬਹੁਤ ਹੀ ਗਲਤ ਪਰੰਪਰਾ ਹੈ ਉਹਨਾਂ ਕਿਹਾ ਕਿ ਉਹ ਚੋਣਾਂ ਨਾ ਕਰਵਾਏ ਜਾਣ ਦੀਆਂ ਕੋਸ਼ਿਸ਼ਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ ਉਹਨਾਂ ਸਮੂਹ ਕਲੱਬ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਕਲੱਬ ਅੰਦਰ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਬਹਾਲ ਰੱਖਣ ਲਈ ਇੱਕਜੁੱਟ ਹੋ ਕੇ ਕਲੱਬ ਚੋਣਾਂ ਦੀ ਹਮਾਇਤ ਕਰਨ ਅਤੇ ਇਸ ਸਬੰਧੀ ਜ਼ੋਰਦਾਰ ਆਵਾਜ਼ ਬੁਲੰਦ ਕਰਕੇ ਸੱਤਾਧਾਰੀ ਧਿਰ ਦੇ ਆਗੂਆਂ ਦੀਆਂ ਕੋਸ਼ਿਸ਼ਾਂ ਨੂੰ ਹਰਾਉਣ।