08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਪਹਿਲੇ ਸਿੱਖ ਕ੍ਰਿਕਟ ਕੱਪ-2026 ਦਾ ਆਗਾਜ਼ ਅੱਜ ਤੋਂ ਖੇਡਾਂ, ਸਿੱਖੀ ਮੁੱਲਾਂ ਤੇ ਭਾਈਚਾਰਕ ਸਾਂਝ ਨੂੰ ਮਿਲੇਗਾ ਉਤਸ਼ਾਹ

ਜਲੰਧਰ , 7 ਅਗਸਤ ( ਡਾ . ਜਤਿੰਦਰ ਸਾਬੀ )- ਸਿੱਖ ਕ੍ਹਿਕਟ ਕਲੱਬ ਵਲੋਂ ਨੌਜਵਾਨਾਂ ਵਿੱਚ ਖੇਡ ਭਾਵਨਾ , ਅਨੁਸ਼ਾਸਨ ਤੇ ਸਿੱਖੀ ਦੇ ਉੱਚੇ ਆਦਰਸ਼ਾਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਸਿੱਖ ਕ੍ਰਿਕਟ ਕੱਪ -2026 ਦਾ ਆਯੋਜਨ 8 ਅਗਸਤ ਤੋਂ ਜਲੰਧਰ ਵਿਖੇ ਕੀਤਾ ਜਾ ਰਿਹਾ ਹੈ ।

ਅਜੀਤ ਡੈਸਕ 08-08-2026
ਜਲੰਧਰ , 7 ਅਗਸਤ ( ਡਾ . ਜਤਿੰਦਰ ਸਾਬੀ )- ਸਿੱਖ ਕ੍ਹਿਕਟ ਕਲੱਬ ਵਲੋਂ ਨੌਜਵਾਨਾਂ ਵਿੱਚ ਖੇਡ ਭਾਵਨਾ , ਅਨੁਸ਼ਾਸਨ ਤੇ ਸਿੱਖੀ ਦੇ ਉੱਚੇ ਆਦਰਸ਼ਾਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਸਿੱਖ ਕ੍ਰਿਕਟ ਕੱਪ -2026 ਦਾ ਆਯੋਜਨ 8 ਅਗਸਤ ਤੋਂ ਜਲੰਧਰ ਵਿਖੇ ਕੀਤਾ ਜਾ ਰਿਹਾ ਹੈ । ਟੂਰਨਾਮੈਂਟ ਵਿੱਚ ਜਲੰਧਰ ਅਤੇ ਆਸ - ਪਾਸ ਦੇ ਇਲਾਕਿਆਂ ਦੀਆਂ 9 ਟੀਮਾਂ ਭਾਗ ਲੈਣਗੀਆਂ , ਜਨ੍ਹਿਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ । ਪ੍ਹਬੰਧਕਾਂ ਨੇ ਦੱਸਿਆ ਕਿ ਲੀਗ ਦੌਰ ਤੋਂ ਬਾਅਦ ਸਿਖਰ ਦੀਆਂ ਟੀਮਾਂ ਸੈਮੀਫਾਈਨਲ ਅਤੇ ਫਾਈਨਲ ਵਿੱਚ ਥਾਂ ਬਣਾਉਣਗੀਆਂ । ਟੂਰਨਾਮੈਂਟ ਦਾ ਮੁੱਖ ਮਕਸਦ ਸਿਰਫ਼ ਕ੍ਰਿਕਟ ਮੁਕਾਬਲੇ ਕਰਵਾਉਣਾ ਨਹੀਂ , ਸਗੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਦੇ ਹੋਏ ਸਿੱਖੀ , ਭਾਈਚਾਰਕ ਸਾਂਝ , ਸੇਵਾ ਭਾਵਨਾ ਅਤੇ ਅਨੁਸ਼ਾਸਨ ਦਾ ਸੰਦੇਸ਼ ਦੇਣਾ ਵੀ ਹੈ । ਟੂਰਨਾਮੈਂਟ ਦੇ ਜੇਤੂ ਨੂੰ 21,000 ਤ ੇ ਉਪ ਜੇਤੂ ਨੂੰ 11,000 ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ । ਇਸ ਤੋਂ ਇਲਾਵਾ ਪਲੇਅਰ ਆਫ਼ ਦ ਟੂਰਨਾਮੈਂਟ , ਸਰਵੋਤਮ ਬੱਲੇਬਾਜ਼ ਤੇ ਸਰਵੋਤਮ ਗੇਂਦਬਾਜ਼ ਨੂੰ ਵੀ ਵਿਸ਼ੇਸ਼ ਇਨਾਮ ਦਿੱਤੇ ਜਾਣਗੇ । ਵੱਖ - ਵੱਖ ਟੀਮਾਂ ਦੇ ਕਪਤਾਨਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ । ਪ੍ਹਬੰਧਕਾਂ ਨੇ ਸਮੂਹ ਖੇਡ ਪ੍ਰੇਮੀਆਂ ਨੂੰ ਮੈਦਾਨ ਵਿਚ ਪਹੁੰਚ ਕੇ ਖਿਡਾਰੀਆਂ ਦਾ ਹੌਸਲਾ ਵਧਾਉਣ ਦੀ ਅਪੀਲ ਕੀਤੀ ਹੈ । ਇਸ ਵਿੱਚ ਭਾਗ ਲੈਣ ਵਾਲੀਆਂ ਟੀਮਾ ਵਿੱਚ ਅਕਾਲ ਟਾਈਟਾਨਜ , ਫਤਿਹ ਕਲੱਬ , ਸਿੱਖ ਯੂਥ ਕਾਫਲਾ ਕਲੱਬ , ਖਾਲਸਾ ਵਾਰੀਅਰਜ਼ , ਕਰਮਗੜ ਨਾਇਟਸ , ਲਾਇਨਜ ਰੋਅਰ , ਸਿੰਘ ਸਟਰਾਈਕਰਜ , ਜੀਏਡੀਸੀ ਅਕੈਡਮੀ ਤੇ ਸ਼ੇਰੇ - ਏ - ਪੰਜਾਬ ਦੀਆਂ ਟੀਮਾਂ ਹਿੱਸਾ ਲੈਣਗੀਆਂ । ਇਸ ਮੌਕੇ ਟੂਰਨਾਮੈਂਟ ਪ੍ਰਬੰਧਕੀ ਕਮੇਟੀ ਵੱਲੋਂ ਐਡਵੋਕੇਟ ਮਨਪ੍ਰੀਤ ਸਿੰਘ ਗਾਬਾ ਪ੍ਰਧਾਨ , ਗਗਨਦੀਪ ਸਿੰਘ ਬਜਾਜ ਸੀਨੀਅਰ ਮੀਤ ਪ੍ਰਧਾਨ , ਹਰਜੋਤ ਸਿੰਘ ਸਕੱਤਰ , ਰਿਪੁਦਮਨ ਸਿੰਘ ਖਜ਼ਾਨਚੀ , ਗੁਰਮਿੰਦਰ ਸਿੰਘ ਕਾਰਜਕਾਰੀ ਮੈਂਬਰ , ਗੁਰਾਸੀਸ ਸਿੰਘ ਕਾਰਜਕਾਰੀ ਮੈਂਬਰ , ਗੁਰਸੇਹਜ ਸਿੰਘ ਕਾਰਜਕਾਰੀ ਮੈਂਬਰ ਹਾਜ਼ਰ ਸਨ । ਇਸ ਕੱਪ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਸਹਿਯੋਗ ਜਗਜੀਤ ਸਿੰਘ ਗਾਬਾ ਪ੍ਰਧਾਨ , ਸਿੰਘ ਸਭਾ ਜਲੰਧਰ , ਰਾਜ ਕਰਨ ਸਿੰਘ , ਮਨਿੰਦਰ ਸਿੰਘ ਚੱਢਾ , ਰਾਮਨਦੀਪ ਸਿੰਘ ਵੱਲੋ ਦਿੱਤਾ ਜਾ ਰਿਹਾ ਹੈ । ਪ੍ਹਬੰਧਕਾਂ ਨੇ ਵਿਸ਼ਵਾਸ ਜਤਾਇਆ ਕਿ ਸਿੱਖ ਕ੍ਰਿਕਟ ਕੱਪ -2026 ਨਾ ਸਿਰਫ਼ ਰੋਮਾਂਚਕ ਕ੍ਰਿਕਟ ਮੁਕਾਬਲਿਆਂ ਲਈ ਜਾਣਿਆ ਜਾਵੇਗਾ , ਸਗੋਂ ਸਮਾਜ ਵਿੱਚ ਖੇਡਾਂ ਰਾਹੀਂ ਏਕਤਾ , ਸਦਭਾਵਨਾ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਵੀ ਮਜ਼ਬੂਤ ਕਰੇਗਾ ।
ਪਿਛਲੀ ਖ਼ਬਰ ਭਾਜਪਾ ਆਗੂ ਰਵਿੰਦਰ ਧੀਰ ਤੇ ਸਾਥੀਆਂ ਨੇ ਸਵਦੇਸ਼ੀ ਦਿਵਸ ਮਨਾਇਆ ਅਗਲੀ ਖ਼ਬਰ ‘ਬੇਗਮਪੁਰਾ ਰਾਜ’ ਦੇ ਸੰਕਲਪ ਨੂੰ ਸਮਰਪਿਤ ਯਾਤਰਾ ਕੱਢੇਗੀ ਬਸਪਾ- ਡਾ. ਕਰੀਮਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।