08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਜਿਮਖਾਨਾ ਕਲੱਬ ਦੀਆਂ ਚੋਣਾਂ : 13 ਤੱਕ ਮੈਂਬਰ ਕਰਵਾ ਸਕਣਗੇ ਆਪਣੇ ਬਕਾਏ ਜਮ੍ਹਾਂ ਮਿੱਥੇ ਸਮੇਂ ’ਤੇ ਕਰਵਾਈਆਂ ਜਾਣਗੀਆਂ ਚੋਣਾਂ- ਡਾ. ਸੁਮਨਦੀਪ ਕੌਰ

ਜਲੰਧਰ , 7 ਅਗਸਤ ( ਜਸਪਾਲ ਸਿੰਘ )- ਜਿਮਖਾਨਾ ਕਲੱਬ ਦੀਆਂ 23 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਸੰਬੰਧੀ ਪ੍ਰਸ਼ਾਸ਼ਨ ਨੇ ਤਿਆਰੀ ਖਿੱਚ ਲਈ ਹੈ ਤੇ ਅੱਜ ਨਵ ਨਿਯੁਕਤ ਚੋਣ ਅਧਿਕਾਰੀ ਡਾ . ਸੁਮਨਦੀਪ ਕੌਰ ਨੇ ਚਾਰਜ ਸੰਭਾਲਦਿਆਂ ਹੀ ਜਿੱਥੇ ਕਲੱਬ ਮੈਂਬਰਾਂ ਨੂੰ ਆਪਣੇ ਬਕਾਏ ਜਮ੍ਹਾਂ ਕਰਵਾਏ ਜਾਣ ਲਈ 13 ਅਗਸਤ ਤੱਕ ਦਾ ਸਮਾਂ ਦਿੱਤਾ ਹੈ , ਉੱਥੇ ਸ਼ੁਕਰਵਾਰ ਦੇਰ ਸ਼ਾਮ ਨੂੰ ਕਲੱਬ ਦੇ ਨੋਟਿਸ ਬੋਰਡ ’ ਤੇ ਉਨ੍ਹਾਂ ਕਲੱਬ ਮੈਂਬਰਾਂ ਦੇ ਨਾਂਵਾਂ ਦੀ ਸੂਚੀ ਵੀ ਲਗਾ ਦਿੱਤੀ ਗਈ ਹੈ , ਜਿਨ੍ਹਾਂ ਨੇ ਅਜੇ ਤੱਕ ਆਪਣੇ ਬਕਾਏ ਜਮ੍ਹਾਂ ਨਹੀਂ ਕਰਵਾਏ ।

ਡਾ. ਸੁਮਨਦੀਪ ਕੌਰ 08-08-2026
ਜਲੰਧਰ , 7 ਅਗਸਤ ( ਜਸਪਾਲ ਸਿੰਘ )- ਜਿਮਖਾਨਾ ਕਲੱਬ ਦੀਆਂ 23 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਸੰਬੰਧੀ ਪ੍ਰਸ਼ਾਸ਼ਨ ਨੇ ਤਿਆਰੀ ਖਿੱਚ ਲਈ ਹੈ ਤੇ ਅੱਜ ਨਵ ਨਿਯੁਕਤ ਚੋਣ ਅਧਿਕਾਰੀ ਡਾ . ਸੁਮਨਦੀਪ ਕੌਰ ਨੇ ਚਾਰਜ ਸੰਭਾਲਦਿਆਂ ਹੀ ਜਿੱਥੇ ਕਲੱਬ ਮੈਂਬਰਾਂ ਨੂੰ ਆਪਣੇ ਬਕਾਏ ਜਮ੍ਹਾਂ ਕਰਵਾਏ ਜਾਣ ਲਈ 13 ਅਗਸਤ ਤੱਕ ਦਾ ਸਮਾਂ ਦਿੱਤਾ ਹੈ , ਉੱਥੇ ਸ਼ੁਕਰਵਾਰ ਦੇਰ ਸ਼ਾਮ ਨੂੰ ਕਲੱਬ ਦੇ ਨੋਟਿਸ ਬੋਰਡ ’ ਤੇ ਉਨ੍ਹਾਂ ਕਲੱਬ ਮੈਂਬਰਾਂ ਦੇ ਨਾਂਵਾਂ ਦੀ ਸੂਚੀ ਵੀ ਲਗਾ ਦਿੱਤੀ ਗਈ ਹੈ , ਜਿਨ੍ਹਾਂ ਨੇ ਅਜੇ ਤੱਕ ਆਪਣੇ ਬਕਾਏ ਜਮ੍ਹਾਂ ਨਹੀਂ ਕਰਵਾਏ । ਇਸ ਸੰਬੰਧੀ ‘ ਅਜੀਤ ’ ਨਾਲ ਗੱਲ ਕਰਦਿਆਂ ਚੋਣ ਅਧਿਕਾਰੀ ਡਾ . ਸੁਮਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਮਿੱਥੇ ਸਮੇਂ ’ ਤੇ ਚੋਣਾਂ ਕਰਵਾਏ ਜਾਣ ਦੀ ਹੈ ਤੇ ਮੈਂਬਰਾਂ ਵਲੋਂ ਬਕਾਏ ਜਮ੍ਹਾਂ ਕਰਵਾਏ ਜਾਣ ਤੋਂ ਬਾਅਦ ਕਲੱਬ ਦੇ ਅਧਿਕਾਰਤ ਮੈਂਬਰਾਂ ਦੀ ਸੂਚੀ ਜਨਤਕ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਵੋਟਰ ਸੂਚੀ ਵੀ ਜਾਰੀ ਕਰ ਦਿੱਤੀ ਜਾਵੇਗੀ । ਚੋਣਾਂ ਦੇ ਸ਼ਡਿਊਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਦੀ ਸਮੁੱਚੀ ਪ੍ਰਕ੍ਰਿਆ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਉਹ ਮੈਂਬਰ ਹੀ ਵੋਟ ਪਾਉਣ ਦਾ ਹੱਕਦਾਰ ਹੋਵੇਗਾ , ਜਿਸ ਦੇ ਸਾਰੇ ਬਕਾਏ ਜਮ੍ਹਾਂ ਹੋਣਗੇ ਤੇ ਉਸ ਦੀ ਕੋਈ ਦੇਣਦਾਰੀ ਨਹੀਂ ਹੋਵੇਗੀ । ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਲੱਬ ਮੈਂਬਰਾਂ ਨੂੰ ਆਪਣੇ ਬਕਾਏ ਜਮ੍ਹਾਂ ਕਰਵਾਉਣ ਲਈ ਇਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ ਤੇ ਇਸ ਦੌਰਾਨ ਜਿੱਥੇ ਉਹ ਆਪਣੇ ਬਕਾਏ ਜਮ੍ਹਾਂ ਕਰਵਾ ਸਕਦੇ ਹਨ , ਉੱਥੇ ਉਹ ਆਪਣੇ ਨਾਵਾਂ ਆਦਿ ਦੀ ਦਰੁੱਸਤੀ ਤੇ ਹੋਰ ਵੀ ਇਤਰਾਜ਼ ਦੇ ਸਕਦੇ ਹਨ । ਡਾ . ਸੁਮਨਦੀਪ ਕੌਰ ਨੇ ਕਿਹਾ ਕਿ ਪ੍ਰਸ਼ਾਸ਼ਨ ਨਿਰਪੱਖ ਤੇ ਆਜ਼ਾਦਾਨਾ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਤੇ ਇਸ ਸੰਬੰਧੀ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਹਾਲਾਂਕਿ ਚਰਚਾ ਹੈ ਕਿ ਕਲੱਬ ਮੈਂਬਰਾਂ ਨੂੰ ਆਮ ਤੌਰ ’ ਤੇ ਆਪਣੇ ਬਕਾਏ ਜਮ੍ਹਾਂ ਕਰਵਾਉਣ ਲਈ ਘੱਟੋ - ਘੱਟ 20 ਦਿਨ ਦਾ ਸਮਾਂ ਦਿੱਤਾ ਜਾਂਦਾ ਹੈ ਪਰ ਇਸ ਵਾਰ ਉਨ੍ਹਾਂ ਨੂੰ ਕੇਵਲ ਇਕ ਹਫਤੇ ਦਾ ਸਮਾਂ ਹੀ ਦਿੱਤਾ ਗਿਆ ਹੈ ਤੇ ਕਈ ਵਾਰ ਮੈਂਬਰ ਵਿਦੇਸ਼ ਗਏ ਹੁੰਦੇ ਹਨ ਤਾਂ ਉਨ੍ਹਾਂ ਲਈ ਏਨੇ ਥੋੜ੍ਹੇ ਸਮੇਂ ’ ਚ ਆਪਣੇ ਬਕਾਏ ਜਮ੍ਹਾਂ ਕਰਵਾਉਣ ’ ਚ ਦਿੱਕਤਾਂ ਆ ਸਕਦੀਆਂ ਹਨ । ਓਧਰ ਕਲੱਬ ਦੀਆਂ ਚੋਣਾਂ ਸੰਬੰਧੀ ਅਚੀਵਰਜ਼ ਗਰੁੱਪ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਮੁਕਾਬਲੇ ਕੋਈ ਗਰੁੱਪ ਜਾਂ ਧੜਾ ਅਜੇ ਤੱਕ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ ਤੇ ਕੁੱਝ ਮੈਂਬਰਾਂ ਵਲੋਂ ਸ਼ੋਸ਼ਲ ਮੀਡੀਆ ’ ਤੇ ਪੋਸਟਾਂ ਪਾ ਕੇ ਚੋਣਾਂ ਲੜਨ ਦਾ ਐਲਾਨ ਜ਼ਰੂਰ ਕੀਤਾ ਗਿਆ ਹੈ ਪਰ ਇਹ ਉਮੀਦਵਾਰ ਚੋਣ ਮੈਦਾਨ ’ ਚ ਕਿੰਨਾ ਕੁ ਚਿਰ ਟਿਕਦੇ ਹਨ , ਇਹ ਦੇਖਣ ਵਾਲੀ ਗੱਲ ਹੋਵੇਗੀ । ਇੱਥੇ ਦੱਸਣਯੋਗ ਹੈ ਕਿ ਅਚੀਵਰਜ਼ ਗਰੁੱਪ ਵਲੋਂ ਸੈਕਟਰੀ ਦੇ ਅਹੁਦੇ ਲਈ ਅਮਿਤ ਕੁਕਰੇਜਾ , ਜੂਨੀਅਰ ਮੀਤ ਪ੍ਰਧਾਨ ਲਈ ਧੀਰਜ ਸੇਠ , ਜੁਆਇੰਟ ਸੈਕਟਰੀ ਲਈ ਹਰਪ੍ਰੀਤ ਸਿੰਘ ਗੋਲਡੀ ਤੇ ਖਜ਼ਾਨਚੀ ਲਈ ਸੌਰਭ ਖੁੱਲ੍ਹਰ ਨੂੰ ਚੋਣ ਮੈਦਾਨ ’ ਚ ਉਤਾਰਿਆ ਗਿਆ ਹੈ । ਇਸ ਦੇ ਨਾਲ ਹੀ ਐਗਜ਼ੈਕਟਿਵ ਕਮੇਟੀ ਮੈਂਬਰਾਂ ਦੇ ਨਾਂਵਾਂ ’ ਤੇ ਵੀ ਗਰੁੱਪ ਵਲੋਂ ਲਗਪਗ ਸਹਿਮਤੀ ਬਣਾ ਲਈ ਹੈ ਤੇ ਉਨ੍ਹਾਂ ਦਾ ਐਲਾਨ ਵੀ ਜਲਦ ਕੀਤੇ ਜਾਣ ਦੀ ਸੰਭਾਵਨਾ ਹੈ ।
ਪਿਛਲੀ ਖ਼ਬਰ ਭਾਜਪਾ ਨੇ ਸ਼ਰਾਬ ਦੀ ਬਰਾਮਦਗੀ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ ਅਗਲੀ ਖ਼ਬਰ 706 ਪੇਟੀਆਂ ਸ਼ਰਾਬ ਦੇ ਮਾਮਲੇ ਵਿਚ ਸ਼ਰਾਬ ਗਰੁੱਪ ਦੇ ਲੋਕ ਡੀ. ਈ. ਟੀ. ਸੀ. ਕੋਲ ਹੋਏ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।