02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਲੋਹੀਆਂ ਸ਼ਹਿਰ ਦੀ ‘ਸਫਾਈ ’ਚ ਕੁਤਾਹੀ’ ਬਰਦਾਸ਼ਤ ਨਹੀਂ ਹੋਵੇਗੀ : ਮੀਤ ਪ੍ਰਧਾਨ ਟਿੱਡੂ

ਅਜੀਤ ਡੈਸਕ 01-07-2026
ਲੋਹੀਆਂ ਖਾਸ, 30 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨਗਰ ਪੰਚਾਇਤ ਲੋਹੀਆਂ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਵੱਲੋਂ ਸ਼ਹਿਰ ਦੀ ਸਫਾਈ ਕਰਨ ਵਾਲੇ ਸਫਾਈ ਸੇਵਕਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਸਖਤ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਉਹ ਸ਼ਹਿਰ ਦੀ ਸਫਾਈ ’ਚ ਕੋਈ ਵੀ ਕੁਤਾਹੀ ਨਾ ਵਰਤਣ| ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਨੇ ਕਿਹਾ ਕਿ ਪਿੱਛਲੀ ਕਮੇਟੀ ਨੇ ਸਫਾਈ ਦੇ ਕੰਮ ਵੱਲ ਕੋਈ ਧਿਆਨ ਨਹੀਂ ਦਿੱਤਾ ਇਸ ਲਈ ਸਾਨੂੰ ਸਫਾਈ ਸੇਵਕਾਂ ਦੀਆਂ ਬਹੁਤ ਸ਼ਿਕਾਇਤਾਂ ਮਿਲੀਆਂ ਸਨ, ਜਿਸ ਲਈ ਉਨ੍ਹਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ| ਉਨ੍ਹਾਂ ਕਿਹਾ ਕਿ ਕੂੜਾ ਚੁੱਕਣ ਸਬੰਧੀ ਫੀਸ ਬਾਰੇ ਵੀ ਹਾੳੂਸ ਦੀ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ, ਕਿ ਉਹ ਫੀਸ ਸਫਾਈ ਸੇਵਕ ਨੇ ਇਕੱਠੀ ਕਰਨੀ ਹੈ ਜਾਂ ਕਰਮਚਾਰੀਆਂ ਨੇ| ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਸਫਾਈ ਲਈ 39 ਸਫਾਈ ਸੇਵਕ ਹਨ, ਜਿਨ੍ਹਾਂ ਵਿੱਚੋਂ 5 ਕਰਮਚਾਰੀ ਟਰੈਕਟਰ ’ਤੇ ਅਤੇ ਬਾਕੀ ਸਾਰੇ 13 ਵਾਰਡਾਂ ਦੀ ਸਫਾਈ ਦੇ ਕਾਰਜ ਕਰਦੇ ਹਨ, ਜੋ ਹੁਣ ਰੋਜਾਨਾ ਵਾਰਡਾਂ ’ਚ ਨਜ਼ਰ ਆਉਣਗੇ| ਇਸ ਮੌਕੇ ਕੌਂਸਲਰ ਸਾਹਿਬ ਸਿੰਘ ਕੰਗ, ਸਫਾਈ ਇੰਚਾਰਜ ਕਲਰਕ ਪਰਮਿੰਦਰਪਾਲ ਸਿੰਘ ਖਾਲਸਾ, ਸੰਦੀਪ ਸਿੰਘ ਸੋਨੂੰ ਸਮੇਤ ਹੋਰ ਸਫਾਈ ਸੇਵਕ ਵੀ ਹਾਜਰ ਸਨ| ਇਸ ਮੀਟਿੰਗ ਉਪਰੰਤ ਸਫਾਈ ਸੇਵਕਾਂ ਨੇ ‘ਤੁਰੰਤ ਐਕਸ਼ਨ’ ਕਰਦੇ ਹੋਏ ਸ਼ਹਿਰ ਦੇ ਰਾਈਵਾਲ ਰੋਡ ਸਥਿਤ ਸਾਰੇ ਪਲਾਟਾਂ ਨੇੜਿਓਂ ਕੂੜੇ ਦੇ ਢੇਰ ਚੁੱਕਣੇ ਆਰੰਭ ਕਰ ਦਿੱਤੇ ਅਤੇ ਸ਼ਹਿਰ ਵਾਸੀਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ|
ਪਿਛਲੀ ਖ਼ਬਰ ‘ਏਕੁ ਪਿਤਾ ਏਕਸ ਕੇ ਹਮ ਬਾਰਿਕ ਸੇਵਾ ਸੁਸਾਇਟੀ ਜਲਾਲਪੁਰ ਖੁਰਦ’ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਅਨੰਦ ਕਾਰਜ ਕਰਵਾਏ ਅਗਲੀ ਖ਼ਬਰ ਨਗਰ ਕੌਂਸਲ ’ਤੇ ‘ਆਪ’ ਦਾ ਕਬਜ਼ਾ, ਚਰਨਜੀਤ ਸ਼ੇਰੀ ਬਣੇ ਨਵੇਂ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।