02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਨਗਰ ਕੌਂਸਲ ਨਕੋਦਰ ਦੀ ਚੋਣ ’ਚ ਆਮ ਆਦਮੀ ਪਾਰਟੀ ਦੇ ਪ੍ਰਦੀਪ ਸ਼ੇਰਪੁਰ ਬਣੇ ਪ੍ਰਧਾਨ, ਵਿਜੇ ਮਢਾਸ ਮੀਤ ਪ੍ਰਧਾਨ, ਅਸ਼ਵਨੀ ਕੋਹਲੀ ਬਣੇ ਸੀਨੀਅਰ ਮੀਤ ਪ੍ਰਧਾਨ

ਅਜੀਤ ਡੈਸਕ 01-07-2026
ਨਕੋਦਰ, 30 ਜੂਨ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)- ਨਗਰ ਕੌਂਸਲ ਨਕੋਦਰ ਦੇ ਪ੍ਰਧਾਨ ਮੀਤ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਅੱਜ ਨਗਰ ਕੌਂਸਲ ਦਫਤਰ ਵਿਖੇ ਐਸ.ਡੀ.ਐਮ ਨਕੋਦਰ ਸਿਮਰਨਜੀਤ ਸਿੰਘ ਦੀ ਅਗਵਾਈ ਵਿੱਚ ਸੰਪੰਨ ਹੋ ਗਈ । ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਦੀਪ ਸਿੰਘ ਸ਼ੇਰਪੁਰ ਪ੍ਰਧਾਨ ਚੁਣੇ ਗਏ ਜਦਕਿ ਵਿਜੇ ਮਢਾਸ ਮੀਤ ਪ੍ਰਧਾਨ ਅਤੇ ਅਸ਼ਵਨੀ ਕੋਹਲੀ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ । ਇਸ ਮੌਕੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਤੇ ਉਨਾਂ ਨੇ ਵੀ ਪ੍ਰਧਾਨ ਦੀ ਚੋਣ ਵਿੱਚ ਆਪਣੇ ਵੋਟ ਦਾ ਇਸਤੇਮਾਲ ਕੀਤਾ । ਪ੍ਰਧਾਨ ਦੀ ਚੋਣ ਲਈ ਆਪ ਕੌਂਸਲਰ ਦੀਪਕ ਕੁਮਾਰ ਮਨੀ ਮਹਿੰਦਰੂ ਨੇ ਪ੍ਰਦੀਪ ਸ਼ੇਰਪੁਰ ਦਾ ਨਾਂ ਪ੍ਰਪੋਜ ਕੀਤਾ ਤੇ ਆਜ਼ਾਦ ਉਮੀਦਵਾਰ ਵਿਜੇ ਮਢਾਸ ਨੇ ਨਾਮ ਦੀ ਤਾਇਦ ਕੀਤੀ । ਪ੍ਰਦੀਪ ਸ਼ੇਰਪੁਰ ਦੇ ਹੱਕ ਵਿੱਚ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਸਮੇਤ 11 ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਸਮਰਥਨ ਕੀਤਾ । ਜਦ ਕਿ ਪ੍ਰਧਾਨ ਦੀ ਚੋਣ ਦੇ ਦੂਜੇ ਉਮੀਦਵਾਰ ਸਰਬਜੀਤ ਕੌਰ ਚਾਹਲ ਦਾ ਨਾਂ ਬਲਦੀਸ਼ ਕੌਰ ਸੰਧੂ ਨੇ ਪ੍ਰਪੋਜ਼ ਕੀਤਾ ਤੇ ਏਕਤਾ ਜੈਨ ਨੇ ਨਾਂ ਦੀ ਤਾਇਦ ਕੀਤੀ। ਸਰਬਜੀਤ ਕੌਰ ਚਾਹਲ ਦੇ ਹੱਕ ਵਿੱਚ ਚਾਰ ਹੱਥ ਖੜੇ ਹੋਏ । ਇਸ ਚੋਣ ਵਿੱਚ ਭਾਜਪਾ ਉਮੀਦਵਾਰ ਸੋਨਲ ਬਜਾਜ ਨੇ ਕਿਸੇ ਵੀ ਉਮੀਦਵਾਰ ਦੇ ਹੱਕ ਵਿੱਚ ਹੱਥ ਖੜਾ ਨਹੀਂ ਕੀਤਾ । ਮੀਤ ਪ੍ਰਧਾਨ ਦੇ ਅਹੁਦੇ ਵਿੱਚ ਵਿਜੇ ਕੁਮਾਰ ਮਢਾਸ ਦਾ ਨਾਂ ਰਮੇਸ਼ ਸੋਂਧੀ ਨੇ ਪ੍ਰਪੋਜ਼ ਕੀਤਾ ਜਿਸ ਦੀ ਤਾਇਦ ਗੀਤਾ ਬਸਰਾ ਨੇ ਕੀਤੀ । ਮੀਤ ਪ੍ਰਧਾਨ ਲਈ ਕੋਈ ਹੋਰ ਉਮੀਦਵਾਰ ਦਾ ਨਾਂ ਹੋਣ ਕਰਕੇ ਵਿਜੇ ਮਢਾਸ ਸਰਬ ਸੰਮਤੀ ਨਾਲ ਮੀਤ ਪ੍ਰਧਾਨ ਚੁਣੇ ਗਏ । ਹਾਜ਼ਰ ਮੈਂਬਰਾਂ ਦੇ ਕਹਿਣ ਤੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਲਈ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਅਸ਼ਵਨੀ ਕੋਹਲੀ ਦਾ ਨਾਂ ਪ੍ਰਪੋਜ਼ ਕੀਤਾ । ਜਿਸ ਤੇ ਪਵਨ ਗਿੱਲ ਨੇ ਨਾਂ ਦੀ ਤਾਇਦ ਕੀਤੀ ਹੋਰ ਕੋਈ ਉਮੀਦਵਾਰ ਨਾ ਹੋਣ ਕਰਕੇ ਅਸ਼ਵਨੀ ਕੋਹਲੀ ਸਰਬਸੰਮਤੀ ਨਾਲ ਸੀਨੀਅਰ ਮੀਤ ਪ੍ਰਧਾਨ ਚੁਣੇ ਗਏ । ਇਸ ਚੋਣ ਡੀ.ਐੱਸ. ਪੀ ਓੰਕਾਰ ਸਿੰਘ ਬਰਾੜ ਦੀ ਅਗਵਾਈ ਵਿੱਚ ਨਗਰ ਕੌਂਸਲ ਦਫਤਰ ਦੇ ਅੱਗੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ ਜਿਵੇਂ ਹੀ ਚੋਣ ਨਤੀਜੇ ਆਏ ਆਪ ਵਰਕਰ ਸਮਰਥਕਾਂ ਨੇ ਢੋਲ ਵਾਜੇ ਵਜਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ । ਇਸ ਮੌਕੇ ਪਟਾਕੇ ਵੀ ਖੂਬ ਚਲਾਏ ਗਏ । ਵਿਧਾਇਕ ਇੰਦਰਜੀਤ ਕੌਰ ਮਾਨ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਵਾਸੀਆਂ ਨੇ ਵੱਡੇ ਵੋਟ ਬੈਂਕ ਨਾਲ ਇਹ ਮਾਣ ਦਿੱਤਾ ਸ਼ਹਿਰ ਦੀ ਕਮਾਨ ਹੁਣ ਯੰਗ ਟੀਮ ਦੇ ਹੱਥ ਵਿੱਚ ਸ਼ਹਿਰ ਦਾ ਸਰਬ ਪੱਖੀ ਵਿਕਾਸ ਤੇਜ਼ੀ ਨਾਲ ਕੀਤਾ ਜਾਵੇਗਾ । ਸ਼ਹਿਰ ਚ ਸਫਾਈ ਦਾ ਮੁੱਖ ਖਿਆਲ ਕੀਤਾ ਜਾਵੇਗਾ ਕੂੜੇ ਦੇ ਮੁੱਖ ਡੰਪ ਤੇ ਹੀ ਸੁਟਿਆ ਜਾਵੇਗਾ ਜਲਦੀ ਹੀ ਸ਼ਹਿਰ ਦੇ ਸੀਨੀਅਰ ਮੈਂਬਰਾਂ ਨੂੰ ਨਾਲ ਲੈ ਕੇ ਸ਼ਹਿਰ ਦੀ ਬੇਹਤਰੀ ਲਈ ਸੁਝਾ ਲਏ ਜਾਣਗੇ ਬੱਸ ਸਟੈਂਡ ਨੂੰ ਵੀ ਆਧੁਨਿਕ ਢੰਗ ਨਾਲ ਪਾਰਕਿੰਗ ਸਮੇਤ ਬਣਾਇਆ ਜਾਵੇਗਾ । ਕਮੇਟੀ ਘਰ ਵਿੱਚ ਸ਼ਿਕਾਇਤ ਬਖਸ਼ ਤੇ ਸੁਝਾਅ ਬਖਸ਼ ਲਾਏ ਜਾਣਗੇ । ਇਸ ਮੌਕੇ 17 ਕੌਂਸਲਰ ਹਾਜ਼ਰ ਸਨ ।
ਪਿਛਲੀ ਖ਼ਬਰ ਪੰਜਾਬੀ ਅਤੇ ਭਾਸ਼ਾ ਵਿਭਾਗ ਵਿਰੋਧੀ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਪੰਜਾਬੋਂ ਬਾਹਰ ਦਾ ਰਸਤਾ ਦਿਖਾਵੇ-ਸੰਧੂ ਵਰਿਆਣਵੀ, ਹਰ... ਅਗਲੀ ਖ਼ਬਰ ਸਿਆਟਲ ਦੇ ਪ੍ਰਸਿੱਧ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਦੇ ਪਿਤਾ ਮਹਿੰਦਰ ਸਿੰਘ ਉਸਮਾਨਪੁਰ ਦੀ ਪਹਿਲੀ ਬਰਸੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।