27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

'ਆਪ' ਸਰਕਾਰ ਨੇ ਭਿਆਨਕ ਗਰਮੀ 'ਚ ਲੋਕਾਂ ਨੂੰ ਪਾਣੀ ਤੇ ਬਿਜਲੀ ਲਈ ਤਰਸਾਇਆ-ਡਾ. ਸੇਠੀ

ਅਜੀਤ ਡੈਸਕ 22-05-2026
ਜਲੰਧਰ, 21 ਮਈ (ਜਤਿੰਦਰ ਪੰਮੀ)-ਭਿਆਨਕ ਗਰਮੀ ਦੌਰਾਨ ਸ਼ਹਿਰ ਵਾਸੀ ਪਾਣੀ ਦੀ ਬੂੰਦ-ਬੰੂਦ ਲਈ ਤਰਸ ਰਹੇ ਹਨ ਪਰ ਸਰਕਾਰ ਤੇ ਨਗਰ ਨਿਗਮ ਦੇ ਅਧਿਕਾਰੀ ਸਿਰਫ ਝੂਠੀ ਪ੍ਰਸ਼ੰਸਾ ਵਿੱਚ ਰੁੱਝੇ ਹੋਏ ਹਨ | ਬਿਜਲੀ ਕੱਟ ਵੀ ਪਾਣੀ ਦੀ ਸਪਲਾਈ ਨੂੰ ਪ੍ਰਭਾਵਿਤ ਕਰ ਰਹੇ ਹਨ | ਨਾ ਬਿਜਲੀ ਨਾ ਪਾਣੀ, ਕੀ ਇਹ ਆਮ ਆਦਮੀ ਪਾਰਟੀ ਦਾ ਬਦਲਾਅ ਹੈ | ਇਹ ਪ੍ਰਗਟਾਵਾ ਮਹਿਲਾ ਕਾਂਗਰਸ ਦੀ ਰਾਸ਼ਟਰੀ ਕੋਆਰਡੀਨੇਟਰ ਤੇ ਕੌਂਸਲਰ ਡਾ. ਜਸਲੀਨ ਸੇਠੀ ਨੇ ਆਪਣੇ ਵਾਰਡ 'ਚ ਟੈਂਕਰਾਂ ਰਾਹੀਂ ਪਾਣੀ ਲੈਣ ਲਈ ਲਾਈਨਾਂ 'ਚ ਖੜੇ ਲੋਕ ਨਾਲ ਮਿਲਣ ਉਪਰੰਤ ਜਾਰੀ ਬਿਆਨ ਰਾਹੀਂ ਕੀਤਾ | ਡਾ. ਜਸਲੀਨ ਸੇਠੀ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਤਾਪਮਾਨ 45 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਹੈ ਪਰ ਵਧੇਰੇ ਇਲਾਕਿਆਂ 'ਚ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ | ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ, ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਨੂੰ ਆਪਣੇ ਖਰਚੇ 'ਤੇ ਨਿੱਜੀ ਟੈਂਕਰ ਕਿਰਾਏ 'ਤੇ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਡਾ. ਸੇਠੀ ਨੇ ਦੱਸਿਆ ਕਿ ਉਨ੍ਹਾਂ ਦੇ ਵਾਰਡ ਦੇ ਮਖਦੂਮਪੁਰਾ ਖੇਤਰ 'ਚ ਨਾ ਤਾਂ ਬਿਜਲੀ ਹੈ ਅਤੇ ਨਾ ਹੀ ਪਾਣੀ | ਟਿਊਬਵੈੱਲ ਲਗਾਉਣ ਦਾ ਕੰਮ ਨਵੰਬਰ 'ਚ ਸ਼ੁਰੂ ਹੋਇਆ ਸੀ ਜਦੋਂਕਿ ਮਈ ਵਿੱਚ ਹੀ ਟਿਊਬਵੈੱਲ ਲਈ ਬਿਜਲੀ ਕੁਨੈਕਸਨ ਵਾਸਤੇ ਅਰਜ਼ੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹੋਰ ਵੀ ਕਈ ਇਲਾਕਿਆਂ ਵਿੱਚ ਸਥਿਤੀ ਭਿਆਨਕ ਹੈ | ਡਾ. ਜਸਲੀਨ ਸੇਠੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੀਣ ਵਾਲੇ ਪਾਣੀ ਦੇ ਸੰਕਟ ਦਾ ਸਥਾਈ ਹੱਲ ਜਲਦੀ ਨਹੀਂ ਲੱਭਿਆ ਜਾਂਦਾ ਤੇ ਬੰਦ ਪਏ ਟਿਊਬਵੈੱਲ ਮੁੜ ਚਾਲੂ ਨਾ ਕੀਤੇ ਤਾਂ ਸਥਾਨਕ ਲੋਕ ਨਾਲ ਸੜਕਾਂ 'ਤੇ ਉਤਰਨ ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ |
ਪਿਛਲੀ ਖ਼ਬਰ ਪਠਾਨਕੋਟ ਨਗਰ ਨਿਗਮ ਚੋਣਾਂ ਨੂੰ ਲੈ ਪ੍ਰਸ਼ਾਂਤ ਗੰਭੀਰ ਨੇ ਕੀਤਾ ਪ੍ਰਚਾਰ ਅਗਲੀ ਖ਼ਬਰ ਭਾਜਪਾਈਆਂ ਵਲੋਂ ਮਨੋਰੰਜਨ ਕਾਲੀਆ ਦੀ ਅਗਵਾਈ 'ਚ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।