27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਇਨੋਸੈਂਟ ਹਾਰਟਸ 'ਚ ਕਮਲੇਸ਼ ਬੌਰੀ ਦੇ ਜਨਮ ਦਿਨ ਮੌਕੇ ਮਨਾਇਆ ਸਥਾਪਨਾ ਦਿਵਸ

ਅਜੀਤ ਡੈਸਕ 22-05-2026
ਜਲੰਧਰ, 21 ਮਈ (ਜਸਪਾਲ ਸਿੰਘ)-ਸਵਰਗਵਾਸੀ ਸ੍ਰੀਮਤੀ ਕਮਲੇਸ਼ ਬੌਰੀ ਦੀ ਜਨਮ ਵਰ੍ਹੇਗੰਢ ਨੂੰ ਯਾਦ ਕਰਦਿਆਂ ਅਤੇ ਸਨਮਾਨਿਤ ਕਰਦਿਆਂ ਇੰਨੋਸੈਂਟ ਹਾਰਟਸ ਵਿੱਚ ਸਥਾਪਨਾ ਦਿਵਸ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ | ਆਪਣੀ ਸੰਸਥਾਪਕ ਨਿਰਦੇਸ਼ਕ ਦੀ ਪ੍ਰੇਰਣਾਦਾਇਕ ਯਾਦਾਂ ਨੂੰ ਸਮਰਪਿਤ ਇਸ ਵਿਸ਼ੇਸ਼ ਮੌਕੇ 'ਤੇ ਸਕੂਲ ਦੀਆਂ ਪੰਜਾਂ ਸ਼ਾਖਾਵਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ-ਜੰਡਿਆਲਾ ਰੋਡ, ਨੂਰਪੁਰ ਰੋਡ ਅਤੇ ਕਪੂਰਥਲਾ ਰੋਡ ਦੇ ਵਿਦਿਆਰਥੀਆਂ ਲਈ ਵੱਖ-ਵੱਖ ਇੰਟਰ-ਸਕੂਲ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿੱਚ ਲਾਈਵ ਆਰਟ, ਡਿਜੀਟਲ ਪ੍ਰੇਜ਼ੇਂਟੇਸ਼ਨ, ਗਰੁੱਪ ਡਿਸਕਸ਼ਨ ਅਤੇ ਅੰਗਰੇਜ਼ੀ ਕਵਿਤਾ ਵਾਚਨ ਸ਼ਾਮਿਲ ਸਨ | ਮੁਕਾਬਲਿਆਂ ਦੇ ਜੱਜ ਮੰਡਲ ਵਿੱਚ ਆਈ. ਐਚ. ਜੀ. ਆਈ. ਤੋਂ ਸ੍ਰੀ ਰਵਿੰਦਰ (ਡਿਜੀਟਲ ਪ੍ਰੇਜ਼ੇਂਟੇਸ਼ਨ), ਆਈ. ਐਚ. ਜੀ. ਆਈ. ਤੋਂ ਸ੍ਰੀਮਤੀ ਅਨੁਰਾਧਾ (ਅੰਗਰੇਜ਼ੀ ਕਵਿਤਾ ਵਾਚਨ) ਅਤੇ ਏ.ਪੀ.ਜੇ. ਫਾਈਨ ਆਰਟਸ ਦੀ ਸੇਵਾਮੁਕਤ ਪ੍ਰੋਫੈਸਰ ਸ੍ਰੀਮਤੀ ਸੁਸ਼ਮਾ (ਲਾਈਵ ਆਰਟ) ਸ਼ਾਮਲ ਸਨ | ਇਸ ਮੌਕੇ ਇੰਨੋਸੈਂਟ ਹਾਰਟਸ ਦੀ ਸਥਾਪਨਾ ਸਮੇਂ ਤੋਂ ਜੁੜੇ ਅਧਿਆਪਕਾਂ ਨੇ ਸੰਸਥਾ ਦੇ ਗੌਰਵਮਈ ਸਫ਼ਰ ਦੀਆਂ ਯਾਦਾਂ ਨੂੰ ਦੁਬਾਰਾ ਤਾਜ਼ਾ ਕੀਤਾ | ਸਮਾਰੋਹ ਦੌਰਾਨ ਗ੍ਰੀਨ ਮਾਡਲ ਟਾਊਨ ਅਤੇ ਲੋਹਾਰਾਂ ਸ਼ਾਖਾ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਨੇ ਸਮਾਗਮ ਦੀ ਸ਼ੋਭਾ ਵਧਾਈ | ਇਸ ਮੌਕੇ ਸਕੂਲਾਂ ਦੀ ਕਾਰਜਕਾਰੀ ਨਿਰਦੇਸ਼ਕ ਸ੍ਰੀਮਤੀ ਸ਼ੈਲੀ ਬੌਰੀ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ, ਜਦਕਿ ਕਾਲਜਾਂ ਦੀ ਕਾਰਜਕਾਰੀ ਨਿਰਦੇਸ਼ਕ ਸ੍ਰੀਮਤੀ ਅਰਾਧਨਾ ਬੌਰੀ ਵਿਸ਼ੇਸ਼ ਮਹਿਮਾਨ ਵਜੋਂ ਸਮਾਰੋਹ ਵਿੱਚ ਸ਼ਾਮਿਲ ਹੋਈ |
ਪਿਛਲੀ ਖ਼ਬਰ • ਚੋਣ ਕਮਿਸ਼ਨ ਦੀਆਂ ਐੱਸ.ਆਈ.ਆਰ. ਸੰਬੰਧੀ ਹਦਾਇਤਾਂ ਤੇ ਸਮਾਂ ਸਾਰਣੀ ਬਾਰੇ ਜਾਣੂ ਕਰਵਾਇਆ • 25 ਜੂਨ ਤੋਂ 24 ਜੁਲਾਈ ਤ... ਅਗਲੀ ਖ਼ਬਰ ਬੁੱਧੂਪੁੰਦਰ ਵਿਖੇ ਫੌਜ ਦੇ ਅਸਲ੍ਹਾ ਭੰਡਾਰ ਨੇੜੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ 'ਤੇ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।