27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਅੱਜ ਦੇ ਗੁਰਮਤਿ ਸਮਾਗਮ

ਅਜੀਤ ਡੈਸਕ 22-05-2026
ਜਲੰਧਰ, 21 ਮਈ (ਐੱਮ. ਐੱਸ. ਲੋਹੀਆ)–ਸ਼ਹਿਰ ਦੇ ਵੱਖ-ਵੱਖ ਗੁਰੂ ਘਰਾਂ 'ਚ ਪ੍ਰਬੰਧਕਾਂ ਵਲੋਂ 22 ਮਈ ਦਿਨ ਸ਼ੁਕਰਵਾਰ ਨੂੰ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ, ਵਿਸ਼ੇਸ਼ ਕਰਕੇ ਗੁਰਦੁਆਰਾ ਗੋਬਿੰਦਸਰ, ਮੁਹੱਲਾ ਗੋਬਿੰਦ ਨਗਰ, ਸੋਡਲ ਰੋਡ, ਜਲੰਧਰ ਵਿਖੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ੇਸ਼ ਗੁਰਮਤਿ ਸਮਾਗਮਾਂ ਦੌਰਾਨ ਮਹਿੰਦਰ ਸਿੰਘ ਕਮੇਟੀ ਵਾਲਿਆਂ ਵਲੋਂ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਵੇਰੇ 9 ਵਜੇ ਪਾਏ ਜਾਣਗੇ | ਸ਼ਾਮ 6 ਵਜੇ ਤੋਂ ਰਾਤ 9 ਵਜੇ ਸਜਾਏ ਜਾ ਰਹੇ ਰਾਤਰੀ ਦੇ ਦੀਵਾਨ ਅੰਦਰ ਗਿਆਨੀ ਮਨਜੀਤ ਸਿੰਘ (ਲੁਧਿਆਣੇ ਵਾਲੇ) ਦਾ ਢਾਡੀ ਜਥਾ ਸੰਗਤ ਨੂੰ ਢਾਡੀ ਵਾਰਾਂ ਨਾਲ ਨਿਹਾਲ ਕਰੇਗਾ | ਦੀਵਾਨਾਂ ਅੰਦਰ ਭਾਈ ਗੁਰਮੁੱਖ ਸਿੰਘ ਦਾ ਜਥਾ ਕੀਰਤਨ ਦੀ ਹਾਜ਼ਰੀ ਭਰੇਗਾ ਅਤੇ ਕਥਾਵਾਚਕ ਗਿਆਨੀ ਸਰਵਣ ਸਿੰਘ (ਜਲੰਧਰ ਵਾਲੇ) ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ |
ਪਿਛਲੀ ਖ਼ਬਰ ਕੌਂਸਲਰ ਹੈਪੀ ਵਲੋਂ ਮੈਨਬੋ੍ਰ ਚੌਕ ਵਾਲੀ ਸੜਕ ਦੇ ਮਾਮਲੇ ਵਿਚ ਠੇਕੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਅਗਲੀ ਖ਼ਬਰ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) 2026 ਬਿੱਲ ਰੱਦ ਕਰਵਾਉਣ ਲਈ 24 ਨੂੰ ਗੁਰਦੁਆਰਾ ਦੀਵਾਨ ਅਸਥਾਨ ਸੈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।