27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜ਼ੋਨਲ ਹੈੱਡ ਨੇ ਜਨਗਣਨਾ ਦੇ ਕੰਮ ਦਾ ਕੀਤਾ ਨਿਰੀਖਣ

ਅਜੀਤ ਡੈਸਕ 22-05-2026
ਜਲੰਧਰ, 21 ਮਈ (ਸ਼ਿਵ)-ਸ਼ਹਿਰ ਵਿਚ ਜਨਗਣਨਾ ਦਾ ਕੰਮ ਤੇਜ਼ ਹੋ ਗਿਆ ਹੈ ਤੇ ਅੱਜ ਇਸ ਕੰਮ ਦਾ ਨਿਰੀਖਣ ਕਰਨ ਲਈ ਭਾਰਤ ਸਰਕਾਰ ਦੇ ਜਨਗਣਨਾ ਵਿਭਾਗ ਦੇ ਜ਼ੋਨਲ ਹੈੱਡ ਸ੍ਰੀ ਵਿਨੇ ਕੁਮਾਰ ਵੱਲੋਂ ਵਿਸ਼ੇਸ਼ ਟੀਮ ਨਾਲ ਫ਼ੀਲਡ ਦਾ ਦੌਰਾ ਕੀਤਾ ਗਿਆ | ਇਸ ਮੌਕੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਕੰਮ ਚਾਰਜ ਅਫ਼ਸਰ, ਅਰਵਿੰਦ ਕੰਬੋਜ ਚਾਰਜ ਕਲਰਕ, ਸਵਾਤੀ ਲੋਚ ਤਕਨੀਕੀ ਸਹਾਇਕ, ਓਮਵੀਰ ਮਲਿਕ ਸਟੈਟਿਸਟਿਕਲ ਇਨਵੈਸਟੀਗੇਟਰ ਸ਼ਾਮਿਲ ਸਨ | ਆਪਣੇ ਦੌਰੇ ਦੌਰਾਨ ਜ਼ੋਨਲ ਹੈੱਡ ਵੱਲੋਂ ਜਨਗਣਨਾ ਪ੍ਰੋਜੈਕਟ ਅਧੀਨ ਚੱਲ ਰਹੇ ਫ਼ੇਜ਼1 ਦੇ ਕੰਮ ਦਾ ਨਿਰੀਖਣ ਕੀਤਾ | ਉਨ੍ਹਾਂ ਨੇ ਸੁਪਰਵਾਈਜ਼ਰਾਂ ਅਤੇ ਐਨਿਊਮੇਰੇਟਰਾਂ ਵਲੋਂ ਕੀਤੇ ਜਾ ਰਹੇ ਕੰਮ ਦੀ ਜਾਂਚ ਕੀਤੀ ਅਤੇ ਵੇਖਿਆ ਕਿ ਸਾਰੇ ਕੰਮ ਸਹੀ ਢੰਗ ਨਾਲ ਕਰਵਾਏ ਜਾ ਰਹੇ ਹਨ | ਉਨ੍ਹਾਂ ਨੇ ਕੈਂਟ ਇਲਾਕੇ ਵਿਚ ਸਾਰੇ ਸੁਪਰਵਾਈਜ਼ਰਾਂ ਅਤੇ ਐਨਿਊਮੇਰੇਟਰਾਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਕੁੱਲ ਪ੍ਰਗਤੀ ਨੂੰ ਸੰਤੋਸ਼ਜਨਕ ਦੱਸਿਆ |
ਪਿਛਲੀ ਖ਼ਬਰ ਕਾਂਗਰਸੀਆਂ ਨੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਬਰਸੀ ਮੌਕੇ ਦਿੱਤੀਆਂ ਸ਼ਰਧਾਂਜਲੀਆਂ ਅਗਲੀ ਖ਼ਬਰ ਦੋਆਬਾ ਕਾਲਜ ਦੇ 16 ਵਿਦਿਆਰਥੀਆਂ ਦੀ ਹੋਈ 'ਪਲੇਸਮੈਂਟ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।