28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੰਜਾਬੀ ਭਾਸ਼ਨ ਤੇ ਕਵਿਤਾ ਉਚਾਰਣ ਮੁਕਾਬਲੇ ਕਰਵਾਏ

ਅਜੀਤ ਡੈਸਕ 22-05-2026
ਜਲੰਧਰ, 21 ਮਈ (ਜਸਪਾਲ ਸਿੰਘ)-ਪੁਲਿਸ ਡੀਏਵੀ ਪਬਲਿਕ ਸਕੂਲ ਪੀਏਪੀ ਕੈਂਪਸ ਜਲੰਧਰ ਛਾਉਣੀ ਵਿਖੇ ਅੱਠਵੀਂ ਜਮਾਤ ਲਈ ਪੰਜਾਬੀ ਭਾਸ਼ਣ ਅਤੇ ਛੇਵੀਂ ਅਤੇ ਸੱਤਵੀਂ ਜਮਾਤ ਲਈ ਪੰਜਾਬੀ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ | ਪਿ੍ੰਸੀਪਲ ਡਾ. ਰਸ਼ਮੀ ਵਿਜ ਦੀ ਮੌਜੂਦਗੀ ਵਿੱਚ ਕਰਵਾਏ ਇਸ ਪ੍ਰੋਗਰਾਮ ਪ੍ਰੋਗਰਾਮ ਦੌਰਾਨ ਜੱਜਾਂ ਦੀ ਭੂਮਿਕਾ ਅਰਵਿੰਦਰ ਕੌਰ ਅਤੇ ਮਨਦੀਪ ਕੌਰ ਨੇ ਨਿਭਾਈ | ਇਸ ਮੁਕਾਬਲੇ ਦੀ ਤਿਆਰੀ ਸੁਪਰਵਾਈਜ਼ਰ ਅਮਿਤਾ ਰਾਠੌਰ ਅਤੇ ਸੋਨੀਆ ਕੁਕਰੇਜਾ ਦੀ ਨਿਗਰਾਨੀ ਹੇਠ ਪੰਜਾਬੀ ਅਧਿਆਪਕਾਂ ਦੁਆਰਾ ਕੀਤੀ ਗਈ | ਇਸ ਮੌਕੇ ਪੰਜਾਬੀ ਭਾਸ਼ਣ ਮੁਕਾਬਲੇ 'ਚ ਏਕਮ ਤੇ ਨਤਾਲੀ ਨੇ ਪਹਿਲਾ, ਵੰਸ਼ ਤੇ ਅਭਿਨਵ ਅਤੇ ਤੀਸਰਾ ਸਥਾਨ ਨਕਸ਼ ਤੇ ਰੀਆ ਨੇ ਹਾਸਿਲ ਕੀਤਾ | ਇਸੇ ਤਰ੍ਹਾਂ ਸੱਤਵੀਂ ਜਮਾਤ ਦੇ ਪੰਜਾਬੀ ਕਵਿਤਾ ਉਚਾਰਨ ਮੁਕਾਬਲੇ 'ਚ ਪਹਿਲਾ ਸਥਾਨ ਅੰਬਰ ਤੇ ਗੌਰੀ, ਦੂਜਾ ਨਵਰਾਜ ਤੇ ਅਵਨੀਤ ਅਤੇ ਤੀਜਾ ਸਥਾਨ ਸਮੀਕਸ਼ਾ, ਸੌਮਿਆ ਤੇ ਪ੍ਰਣਿਆ ਨੇ ਪ੍ਰਾਪਤ ਕੀਤਾ | ਜਦਕਿ ਛੇਵੀਂ ਜਮਾਤ ਦੇ ਪੰਜਾਬੀ ਕਵਿਤਾ ਉਚਾਰਨ ਮੁਕਾਬਲੇ 'ਚ ਪ੍ਰਣਯ ਨੇ ਪਹਿਲਾ, ਗੁਰਫਤਿਹਾ ਸਿੰਘ ਨੇ ਦੂਸਰਾ ਤੇ ਸੁਰਲਗਨ ਤੇ ਪਾਵਨੀ ਅਤੇ ਤੀਸਰਾ ਸਥਾਨ ਸੁਪਿ੍ਤੀ, ਜੀਵੰਤਿਕਾ ਨੇ ਪ੍ਰਾਪਤ ਕੀਤਾ | ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਸਾਰੇ ਪ੍ਰਤੀਯੋਗੀਆਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ | ਇਸ ਮੌਕੇ ਬੱਚਿਆਂ ਨੇ ਮਹਿਮਾਨ ਆਈਟਮ ਵਜੋਂ ਮਨਮੋਹਕ ਭੰਗੜਾ ਪੇਸ਼ ਕੀਤਾ |
ਪਿਛਲੀ ਖ਼ਬਰ ਮਿਸਲ ਸਤਲੁਜ ਦੇ ਪ੍ਰਧਾਨ ਬਰਾੜ ਵਲੋਂ ਅਹੁਦੇਦਾਰ ਨਿਯੁਕਤ ਅਗਲੀ ਖ਼ਬਰ ਭੰਡਾਰੀ ਦੀ ਅਗਵਾਈ ਵਿਚ ਘਟੀਆ ਸੜਕ ਬਾਰੇ ਵਿਜੀਲੈਂਸ ਨੂੰ ਸ਼ਿਕਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।